ਐਮੀ ਵਿਰਕ ਨੇ ਸਰਗੁਣ ਮਹਿਤਾ ਅਤੇ ਜਗਦੀਪ ਸਿੱਧੂ ਦੇ ਨਾਲ ਵੀਡੀਓ ਕੀਤਾ ਸਾਂਝਾ, ਖਾਣੇ ਦਾ ਲੁਤਫ ਉਠਾਉਂਦੇ ਆਏ ਨਜ਼ਰ

Reported by: PTC Punjabi Desk | Edited by: Shaminder  |  April 17th 2021 04:39 PM |  Updated: April 17th 2021 04:39 PM

ਐਮੀ ਵਿਰਕ ਨੇ ਸਰਗੁਣ ਮਹਿਤਾ ਅਤੇ ਜਗਦੀਪ ਸਿੱਧੂ ਦੇ ਨਾਲ ਵੀਡੀਓ ਕੀਤਾ ਸਾਂਝਾ, ਖਾਣੇ ਦਾ ਲੁਤਫ ਉਠਾਉਂਦੇ ਆਏ ਨਜ਼ਰ

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ

ਐਮੀ ਵਿਰਕ ਸਰਗੁਣ ਮਹਿਤਾ ਅਤੇ ਜਗਦੀਪ ਸਿੱਧੂ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਸਾਰੇ ਜਣੇ

ਪੀਜ਼ਾ ਖਾਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ammy Image From Ammy Virk's Instagram

ਹੋਰ ਪੜ੍ਹੋ : ਅਦਾਕਾਰ ਸੋਨੂੰ ਸੂਦ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ, ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਜਾਣਕਾਰੀ

Ammy-Virk Image From Ammy Virk's Instagram

ਐਮੀ ਵਿਰਕ ਅਤੇ ਸਰਗੁਣ ਮਹਿਤਾ ਜਲਦ ਹੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਹੋ ਸਕਦਾ ਹੈ ਕਿ

ਇਹ ਵੀਡੀਓ ਉਨ੍ਹਾਂ ਦੀ ਸ਼ੂਟਿੰਗ ਦੇ ਸਮੇਂ ਦਾ ਹੋਵੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਐਮੀ ਵਿਰਕ ਅਤੇ ਸਰਗੁਣ ਮਹਿਤਾ ਫ਼ਿਲਮ ‘ਕਿਸਮਤ’ ‘ਚ ਨਜ਼ਰ ਆ ਚੁੱਕੇ ਹਨ ।

ammy Image From Ammy Virk's Instagram

ਇਸ ਫ਼ਿਲਮ ‘ਚ ਦੋਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਦੋਵੇਂ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਐਮੀ ਵਿਰਕ ਨੇ ਕਈ ਪੰਜਾਬੀ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੀਤਾਂ ਦੇ ਨਾਲ ਨਾਲ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੀਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network