ਰਾਜਵੀਰ ਜਵੰਦਾ ਨੇ 'ਕਿਸਮਤ' ਦੀ ਸਟਾਰਕਾਸਟ ਨੂੰ ਦਿੱਤੀ ਵਧਾਈ 

Reported by: PTC Punjabi Desk | Edited by: Shaminder  |  September 17th 2018 06:44 AM |  Updated: September 17th 2018 06:44 AM

ਰਾਜਵੀਰ ਜਵੰਦਾ ਨੇ 'ਕਿਸਮਤ' ਦੀ ਸਟਾਰਕਾਸਟ ਨੂੰ ਦਿੱਤੀ ਵਧਾਈ 

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਰਾਜਵੀਰ ਜਵੰਦਾ ਨੇ ਐਮੀ ਵਿਰਕ ਨੂੰ ਉਨ੍ਹਾਂ ਦੀ ੨੧ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਕਿਸਮਤ' ਲਈ ਵਧਾਈਆਂ ਦਿੱਤੀਆਂ ਨੇ । ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਨੂੰ ਵੇਖਣ ਵਾਲੇ ਲੋਕ ਕਿਸਮਤ ਵਾਲੇ ਹੋਣਗੇ । ਸਰਗੁਨ ਮਹਿਤਾ ਅਤੇ ਐਮੀ ਵਿਰਕ ਦੀ ਇਸ ਫਿਲਮ 'ਚ ਇਸ ਤੋਂ ਇਲਾਵਾ ਵੀ ਹੋਰ ਕਈ ਕਲਾਕਾਰ ਨੇ । ਜਿਨ੍ਹਾਂ ਨੂੰ ਰਾਜਵੀਰ ਜਵੰਦਾ ਨੇ ਵਧਾਈ ਦਿੱਤੀ ਹੈ ।

ਹੋਰ ਵੇਖੋ : ‘ਕਿਸਮਤ’ ਨੂੰ ਲੈ ਕੇ ਉਤਸ਼ਾਹਿਤ ਨੇ ਐਮੀ ਵਿਰਕ ,ਫਿਲਮ ਦੀ ਪ੍ਰਮੋਸ਼ਨ ਲਈ ਸੋਸ਼ਲ ਮੀਡੀਆ ਦਾ ਲੈ ਰਹੇ ਸਹਾਰਾ

https://www.instagram.com/p/Bnyj0FBHdnc/?hl=en&taken-by=ammyvirk

ਇਸ ਫਿਲਮ ਤੋਂ ਇਸਦੀ ਸਟਾਰਕਾਸਟ ਨੂੰ ਕਾਫੀ ਉਮੀਦਾਂ ਨੇ ਅਤੇ ਇਸ 'ਚ ਐਮੀ ਵਿਰਕ ਅਤੇ ਸਰਗੁਨ ਮਹਿਤਾ ਦੀ ਜੋੜੀ ਰੋਮਾਂਸ ਕਰਦੀ ਨਜ਼ਰ ਆਏਗੀ ।ਸਰਗੁਨ ਮਹਿਤਾ ਅਜਿਹੀ ਅਦਾਕਾਰਾ ਹੈ ਜਿਸ ਨੇ ਪੰਜਾਬੀ ਫਿਲਮਾਂ 'ਚ ਆਪਣੀ ਐਕਟਿੰਗ ਦੀ ਬਦੌਲਤ 'ਚ ਵੱਖਰੀ ਪਛਾਣ ਬਣਾਈ ਹੈ ਅਤੇ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ । ਉਨ੍ਹਾਂ ਦੀਆਂ ਫਿਲਮਾਂ 'ਚ 'ਅੰਗਰੇਜ਼', 'ਲਹੋਰੀਏ', 'ਲਵ ਪੰਜਾਬ', 'ਜਿੰਦੂਆ' ਸਣੇ ਕਈ ਫਿਲਮਾਂ 'ਚ ਬਿਹਤਰੀਨ ਕਿਰਦਾਰ ਨਿਭਾਏ ਹਨ ।ਭਾਵੇਂ ਉਹ ਕਿਸੇ ਪਿੰਡ ਦੀ ਸਧਾਰਣ ਕੁੜ੍ਹੀ ਦਾ ਕਿਰਦਾਰ ਹੋਵੇ ਜਾਂ ਫਿਰ ਨਖਰੇ ਵਾਲੀ ਕਿਸੇ ਸ਼ਹਿਰਨ ਕੁੜ੍ਹੀ ਦਾ ਕਿਰਦਾਰ । ਹਰ ਕਿਰਦਾਰ ਨੂੰ ਉਨ੍ਹਾਂ ਨੇ ਜੀਵਤ ਬਨਾਉਣ ਲਈ ਉਸ ਕਿਰਦਾਰ ਨੂੰ ਖੁਦ ਜੀਉ ਕੇ ਵਿਖਾਇਆ ਹੈ ।

Qismat

ਇਸ ਫਿਲਮ ਦੀ ਕਹਾਣੀ ਰੋਮਾਂਟਿਕ ਕਮੇਡੀ ਹੈ ।ਫਿਲਮ ਦੇ ਰਿਲੀਜ਼ ਦਾ ਸਮਾਂ ਜਿਉਂ –ਜਿਉਂ ਨਜ਼ਦੀਕ ਆ ਰਿਹਾ ਹੈ ਫਿਲਮ ਦੀ ਸਟਾਰਕਾਸਟ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੋ ਚੁੱਕੀਆਂ ਨੇ । ਕਿਉਂਕਿ ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰਾਂ ਦੇ ਨਾਲ –ਨਾਲ ਪ੍ਰੋਡਕਸ਼ਨ ,ਡਾਇਰੈਕਸ਼ਨ ਅਤੇ ਮਿਊਜ਼ਿਕ ਡਾਇਰੈਕਟਰ ਸਣੇ ਸਪਾਟ ਬੁਆਏ ਤੱਕ ਦੀ ਅਹਿਮੀਅਤ ਹੁੰਦੀ ਹੈ ਅਤੇ ਜਦੋਂ ਫਿਲਮ ਸਫਲ ਹੁੰਦੀ ਹੈ ਤਾਂ ਹਰ ਕਿਸੇ ਦੀ ਮਿਹਨਤ ਦਾ ਮੁੱਲ ਪੈਂਦਾ ਹੈ ਅਤੇ ਹੁਣ ੨੧ ਸਤੰਬਰ ਨੂੰ 'ਕਿਸਮਤ' ਫਿਲਮ ਇਸ ਫਿਲਮ ਦੀ ਸਟਾਰਕਾਸਟ ਲਈ ਕਿੰਨੀ ਕੁ ਕਿਸਮਤ ਵਾਲੀ ਸਾਬਤ ਹੁੰਦੀ ਹੈ ਇਹ ਵੇਖਣਾ ਅਜੇ ਬਾਕੀ ਹੈ ।ਹੁਣ ਉਨ੍ਹਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਆਪਣੀ ਆਉਣ ਵਾਲੀ ਫਿਲਮ 'ਕਿਸਮਤ' ਦਾ ,ਜੋ ਕਿ ੨੧ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network