ਵਾਹਿਗੁਰੂ ਦੀ ਕਿਰਪਾ ਨਾਲ, ਮਾਂ ਪਿਓ ਦੀਆਂ ਦੁਆਵਾਂ, ਤੇ ਮਿਹਨਤ ਨਾਲ ਆ ਦਿਨ ਆਏ ਨੇ-ਐਮੀ ਵਿਰਕ

Reported by: PTC Punjabi Desk | Edited by: Aaseen Khan  |  May 08th 2019 10:18 AM |  Updated: May 08th 2019 10:18 AM

ਵਾਹਿਗੁਰੂ ਦੀ ਕਿਰਪਾ ਨਾਲ, ਮਾਂ ਪਿਓ ਦੀਆਂ ਦੁਆਵਾਂ, ਤੇ ਮਿਹਨਤ ਨਾਲ ਆ ਦਿਨ ਆਏ ਨੇ-ਐਮੀ ਵਿਰਕ

ਵਾਹਿਗੁਰੂ ਦੀ ਕਿਰਪਾ ਨਾਲ, ਮਾਂ ਪਿਓ ਦੀਆਂ ਦੁਆਵਾਂ, ਤੇ ਮਿਹਨਤ ਨਾਲ ਆ ਦਿਨ ਆਏ ਨੇ-ਐਮੀ ਵਿਰਕ : ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਜਿਹੜੇ ਲਗਾਤਾਰ ਹਿੱਟ ਫ਼ਿਲਮਾਂ ਤੇ ਗਾਣਿਆਂ ਨਾਲ ਪੰਜਾਬੀਆਂ ਦਾ ਦਿਲ ਜਿੱਤਦੇ ਆਏ ਹਨ। ਐਮੀ ਵਿਰਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਮਾਤਾ ਪਿਤਾ ਦੀ ਤਸਵੀਰ ਸਾਂਝੀ ਕਰ ਸਰੋਤਿਆਂ ਦਾ ਉਹਨਾਂ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਧੰਨਵਾਦ ਕੀਤਾ ਹੈ। ਐਮੀ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ "WAHEGURU ji di kirpa nal, maa peo dia duaawan nal, te mehnat naal ah din aye... supne sach hunde ne bas ohde layi mehnat zaroori aaa ...WAHEGURU sarea de supne poore kare thnaks thoda sarea da mainu ethe tak lai k aun layi... bebe baapu".

ਇਸ ਤਸਵੀਰ 'ਚ ਐਮੀ ਵਿਰਕ ਦੇ ਮਾਤਾ ਪਿਤਾ ਤੇ ਇੱਕ ਲਗਜ਼ਰੀ ਗੱਡੀ ਖੜੀ ਹੈ।ਐਮੀ ਵਿਰਕ ਨੇ ਇਹ ਲਗਜ਼ਰੀ ਕਾਰ ਆਪਣੇ ਮਾਤਾ ਪਿਤਾ ਨੂੰ ਤੋਹਫੇ 'ਚ ਦਿੱਤੀ ਹੈ ਜਿਸ ਲਈ ਪੰਜਾਬੀ ਸਿਤਾਰਿਆਂ ਸਮੇਤ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ। ਜਿੰਨ੍ਹਾਂ 'ਚ ਰਣਵੀਰ ਸਿੰਘ, ਬਾਦਸ਼ਾਹ, ਬੀ ਪਰਾਕ, ਜੱਸੀ ਗਿੱਲ, ਕੌਰ ਬੀ, ਮਿੱਸ ਪੂਜਾ, ਗਿੱਪੀ ਗਰੇਵਾਲ ਆਦਿ ਸਖਸ਼ੀਅਤਾਂ ਸ਼ਾਮਿਲ ਹਨ।

ਹੋਰ ਵੇਖੋ : ਪੈਰ ਗਵਾਉਣ ਤੋਂ ਬਾਅਦ ਇਸ ਬੱਚੇ ਨੂੰ ਮਿਲਿਆ ਅਜਿਹਾ ਤੋਹਫ਼ਾ ਕਿ ਖ਼ੁਸ਼ੀ ‘ਚ ਹਸਪਤਾਲ ‘ਚ ਹੀ ਪਾਉਣ ਲੱਗਿਆ ਭੰਗੜੇ, ਦੇਖੋ ਵੀਡੀਓ

 

View this post on Instagram

 

Taaro te shinda... @sonambajwa #muklawa 24th may.. ???? Waheguru ?????

A post shared by Ammy Virk ( ਐਮੀ ਵਿਰਕ ) (@ammyvirk) on

ਦੱਸ ਦਈਏ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ ਮੁਕਲਾਵਾ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਗਲੇ ਸਾਲ ਐਮੀ ਵਿਰਕ ਬਾਲੀਵੁੱਡ 'ਚ ਫ਼ਿਲਮ '83' ਰਾਹੀਂ ਡੈਬਿਊ ਕਰਨ ਜਾ ਰਹੇ ਹਨ ਜਿਸ 'ਚ ਐਮੀ ਵਿਰਕ ਰਣਵੀਰ ਸਿੰਘ ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣਗੇ, ਅਤੇ ਅਜੈ ਦੇਵਗਨ ਨਾਲ ਫ਼ਿਲਮ ਭੁੱਜ- ਦ ਪ੍ਰਾਈਡ ਆਫ਼ ਇੰਡੀਆ 'ਚ ਫਾਈਟਰ ਪਾਇਲਟ ਦਾ ਕਿਰਦਾਰ ਨਿਭਾ ਰਹੇ ਹਨ। ਐਮੀ ਵਿਰਕ ਦੀ ਇਸ ਕਾਮਯਾਬੀ ਪਿੱਛੇ ਉਹਨਾਂ ਦੀ ਮਿਹਨਤ ਅਤੇ ਸਰੋਤਿਆਂ ਦਾ ਪਿਆਰ ਹੀ ਜਿਹੜਾ ਉਹ ਬਾਲੀਵੁੱਡ 'ਚ ਵੀ ਆਪਣੇ ਮਾਤਾ ਪਿਤਾ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network