ਪਾਕਿਸਤਾਨ 'ਚ ਵੀ ਪੰਜਾਬੀ ਕਲਾਕਾਰਾਂ ਦੀ ਚੜ੍ਹਤ, ਨਨਕਾਣਾ ਸਾਹਿਬ ਦੁਕਾਨਾਂ ਅੱਗੇ ਲੱਗੀਆਂ ਤਸਵੀਰਾਂ

Reported by: PTC Punjabi Desk | Edited by: Aaseen Khan  |  November 05th 2019 10:23 AM |  Updated: November 05th 2019 10:26 AM

ਪਾਕਿਸਤਾਨ 'ਚ ਵੀ ਪੰਜਾਬੀ ਕਲਾਕਾਰਾਂ ਦੀ ਚੜ੍ਹਤ, ਨਨਕਾਣਾ ਸਾਹਿਬ ਦੁਕਾਨਾਂ ਅੱਗੇ ਲੱਗੀਆਂ ਤਸਵੀਰਾਂ

ਪੰਜਾਬੀ ਗਾਇਕ ਭਾਰਤ ਦੇ ਨਾਲ ਨਾਲ ਦੁਨੀਆ ਭਰ 'ਚ ਲੋਕਾਂ ਦੇ ਹਰਮਨ ਪਿਆਰੇ ਬਣ ਚੁੱਕੇ ਹਨ। ਲਹਿੰਦੇ ਪੰਜਾਬ 'ਚ ਵੀ ਚੜ੍ਹਦੇ ਪੰਜਾਬ ਦੇ ਕਲਾਕਾਰ ਲੋਕਾਂ ਦੇ ਦਿਲਾਂ 'ਚ ਉਹਨੇ ਹੀ ਰਹਿੰਦੇ ਹਨ ਜਿੰਨ੍ਹਾਂ ਭਾਰਤ 'ਚ ਰਹਿੰਦੇ ਹਨ। ਇਸ ਦਾ ਸਬੂਤ ਦਿੰਦੀ ਹੈ ਲੇਖਕ ਅਤੇ ਨਾਮੀ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਸਾਂਝੀ ਕੀਤੀ ਗਈ ਐਮੀ ਵਿਰਕ ਦੀ ਇੱਕ ਤਸਵੀਰ ਜਿਸ ਨੂੰ ਦੇਖ ਭੁਲੇਖਾ ਪੈਂਦਾ ਹੋਵੇਗਾ ਕਿ ਭਾਰਤ ਦੀ ਹੈ। ਪਰ ਧਿਆਨ ਨਾਲ ਦੇਖਣ 'ਚ ਪਤਾ ਚੱਲਦਾ ਹੈ ਕਿ ਇਹ ਤਸਵੀਰ ਭਾਰਤ ਦੀ ਨਹੀਂ ਸਗੋਂ ਪਾਕਿਸਤਾਨ ਦੀ ਹੈ।

ਪੰਜਾਬ 'ਚ ਅਕਸਰ ਦੇਖਿਆ ਹੋਵੇਗਾ ਦੁਕਾਨਾਂ ਅੱਗੇ ਕਲਾਕਾਰਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਪਰ ਹੁਣ ਪਾਕਿਸਤਾਨ ਦੇ ਪੰਜਾਬ 'ਚ ਵੀ ਇਸੇ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲ ਰਿਹਾ ਹੈ। ਜਗਦੀਪ ਸਿੱਧੂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,''ਧੰਨਵਾਦ ਜੱਸੀ ਸੰਘਾ ਇਸ ਕਲਿੱਕ ਲਈ,ਨਨਕਾਣਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਸਾਹਮਣੇ ਦੇ ਇੱਕ ਦੁਕਾਨ 'ਚ ਲੱਗੀ ਸਾਡੇ ਆਲੇ ਐਮੀ ਵਿਰਕ ਦੀ ਤਸਵੀਰ ਬਹੁਤ ਕੁਝ ਕਹਿ ਜਾਂਦੀ ਹੈ,ਬਟਵਾਰਾ ਹਿੰਦੁਸਤਾਨ ਪਾਕਿਸਤਾਨ ਦਾ ਹੋਇਆ ਪੰਜਾਬ ਦਾ ਨਹੀਂ''।

ਹੋਰ ਵੇਖੋ : ਰਣਵੀਰ ਸਿੰਘ ਵੀ ਨੇ ਦੀਪ ਜੰਡੂ ਅਤੇ ਬੋਹੇਮੀਆ ਦੇ ਗਾਣਿਆਂ ਦੇ ਮੁਰੀਦ, ਦੇਖੋ ਵੀਡੀਓ

ਦੋਨੋਂ ਮੁਲਕਾਂ ਦਾ ਭਾਵੇਂ ਬਟਵਾਰਾ ਹੋ ਗਿਆ ਸੀ ਪਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਹਮੇਸ਼ਾ ਹੀ ਇੱਕ ਦੂਜੇ ਨੂੰ ਇੱਜਤ ਮਾਣ ਦਿੰਦੇ ਰਹੇ ਹਨ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ 'ਤੇ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਦੇ ਚਲਦਿਆਂ ਦੋਨਾਂ ਪੰਜਾਬ ਦੇ ਲੋਕਾਂ 'ਚ ਹੋਰ ਵੀ ਪਿਆਰ ਵਧਣ ਦੀ ਉਮੀਦ ਹੈ। ਫਿਲਹਾਲ ਐਮੀ ਵਿਰਕ ਦੀ ਪਾਕਿਸਤਾਨ 'ਚ ਲੱਗੀ ਇਹ ਤਸਵੀਰ ਹਰ ਕਿਸੇ ਵੱਲੋਂ ਪਸੰਦ ਕੀਤੀ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network