ਐਮੀ ਵਿਰਕ ਆਪਣੇ ਨਵੇਂ ਦਮਦਾਰ ਗੀਤ ‘Dabde Ni’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  November 08th 2021 09:15 AM |  Updated: November 07th 2021 08:05 PM

ਐਮੀ ਵਿਰਕ ਆਪਣੇ ਨਵੇਂ ਦਮਦਾਰ ਗੀਤ ‘Dabde Ni’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਪੰਜਾਬੀ ਗਾਇਕ ਐਮੀ ਵਿਰਕ  (Ammy Virk) ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਦੱਬਦੇ ਨੀਂ (‘Dabde Ni’) ਚੱਕਵੀਂ ਬੀਟ ਵਾਲੇ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਐਮੀ ਵਿਰਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

inside image of ammy virk new song dabde ni released

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ ‘ਚ ਦੇਸੀ ਅੰਦਾਜ਼ ‘ਚ ਮਨਾਈ ਦੀਵਾਲੀ, ਯੂ ਟਿਊਬ ਸਟਾਰ ਲਿਲੀ ਸਿੰਘ ਨੇ ਪ੍ਰਿਯੰਕਾ ਨੂੰ ਰੰਗਿਆ ਪੰਜਾਬੀ ਅੰਦਾਜ਼ ‘ਚ, ਦੇਖੋ ਤਸਵੀਰਾਂ

ਇਸ ਗੀਤ 'ਚ ਉਨ੍ਹਾਂ ਨੇ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਅਤੇ ਖੁੱਲ੍ਹ ਕੇ ਖਾਣ-ਪੀਣ ਵਾਲੇ ਅੰਦਾਜ਼ ਨੂੰ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ Mani Longia ਨੇ ਇਸ ਗੀਤ ਦੇ ਬੋਲ ਲਿਖੇ ਨੇ ਅਤੇ ਮਿਊਜ਼ਿਕ Starboy X ਨੇ ਦਿੱਤਾ ਹੈ। ਬੀਟੂਗੇਦਰਸ ਵਾਲਿਆਂ ਨੇ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ, ਜਿਸ ‘ਚ ਪੰਜਾਬੀਆਂ ਦਾ ਖੁੱਲ੍ਹੇ ਸੁਭਾਅ ਨੂੰ ਦਿਖਾਇਆ ਗਿਆ ਹੈ। ਵੀਡੀਓ ‘ਚ ਜੀਪਾਂ, ਘੋੜੀਆਂ ਅਤੇ ਕੁਸ਼ਤੀਆਂ ਕਰਦੇ ਪਹਿਲਵਾਨ ਦੇਖਣ ਨੂੰ ਮਿਲ ਰਹੇ ਹਨ। ਇਸ ਗੀਤ ਨੂੰ ਬਰਫੀ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ammy virk new song dabde ni

ਹੋਰ ਪੜ੍ਹੋ : ਸਿੰਗਾ ਅਤੇ ਸੰਜਨਾ ਫਸੇ ਵਿਆਹ ਦੇ ਭੰਬਲਭੂਸੇ ‘ਚ, ਹਾਸਿਆਂ ਅਤੇ ਪਿਆਰ ਦੇ ਰੰਗਾਂ ਨਾਲ ਭਰਿਆ ‘ਕਦੇ ਹਾਂ ਕਦੇ ਨਾ’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਆਪਣੀ ਫ਼ਿਲਮ ‘ਕਿਸਮਤ 2’ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸੀ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਐਮੀ ਵਿਰਕ ਦੀ ਝੋਲੀ ਕਈ ਫ਼ਿਲਮਾਂ ਨੇ ਜਿਵੇਂ  ‘ਜੰਞ’, ਸ਼ੇਰ ਬੱਗਾ, ‘ਦੇ ਦੇ ਗੇੜਾ’, ਆਜਾ ਮੈਕਸੀਕੋ ਚੱਲੀਏ ਤੋਂ ਇਲਾਵਾ ਕਈ ਹੋਰ ਫ਼ਿਲਮਾਂ ਵੀ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ। ਐਮੀ ਵਿਰਕ ਅਦਾਕਾਰੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਾਲ-ਨਾਲ ਕਈ ਹਿੱਟ ਗੀਤ ਵੀ ਦੇ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network