ਐਮੀ ਵਿਰਕ ਲੱਭ ਰਹੇ ਨੇ ਨਵੇਂ ਬਾਡੀਗਾਰਡਸ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਪਰੇਸ਼ਾਨ

Reported by: PTC Punjabi Desk | Edited by: Pushp Raj  |  October 06th 2022 10:11 AM |  Updated: October 06th 2022 10:43 AM

ਐਮੀ ਵਿਰਕ ਲੱਭ ਰਹੇ ਨੇ ਨਵੇਂ ਬਾਡੀਗਾਰਡਸ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਪਰੇਸ਼ਾਨ

Ammy Virk New Post: ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਆਪਣੇ ਗੀਤਾਂ ਤੇ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਫ਼ਿਲਮ ਕਲਾਕਾਰਾਂ ਦੇ ਲੱਖਾਂ ਚਾਹੁਣ ਵਾਲੇ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਸਕਿਉਰਟੀ ਦੀ ਵੀ ਲੋੜ ਪੈਂਦੀ ਹੈ। ਇਸੇ ਕਰਕੇ ਉਨ੍ਹਾਂ ਦੇ ਨਾਲ ਹਮੇਸ਼ਾ ਬੌਡੀਗਾਰਡ ਰਹਿੰਦੇ ਹਨ। ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਐਮੀ ਵਿਰਕ ਆਪਣੇ ਲਈ ਨਵੇਂ ਬਾਡੀਗਾਰਡਸ ਲੱਭ ਰਹੇ ਹਨ। ਆਖ਼ਿਰ ਉਹ ਅਜਿਹਾ ਕਿਉਂ ਕਰ ਰਹੇ ਹਨ ਆਓ ਜਾਣਦੇ ਹਾਂ।

image source instagram

ਪੰਜਾਬੀ ਇੰਡਸਟਰੀ `ਚ ਜਿਸ ਤਰ੍ਹਾਂ ਅੱਜ ਕੱਲ ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਸ ਤੋਂ ਬਾਅਦ ਕਲਾਕਾਰ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਤ ਰਹਿੰਦੇ ਹਨ। ਅਜੋਕੇ ਸਮੇਂ ਵਿੱਚ ਕਲਾਕਾਰ ਆਪੋਂ ਆਪਣੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕਰਨ ਵਿੱਚ ਲੱਗੇ ਹੋਏ ਹਨ।

ਹਾਲ ਹੀ ਵਿੱਚ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁੱਝ ਨਵੀਂ ਪੋਸਟਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਵੇਂ ਬੌਡੀਗਾਰਡਸ ਦੀ ਲੋੜ ਹੈ। ਉਹ ਇਸ ਪੋਸਟ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਪਹਿਲ ਦੇਣਗੇ, ਜੋ ਖਾਣ ਪੀਣ ਜ਼ਰਾ ਘੱਟ ਸ਼ੌਕੀਨ ਹੋਣ।

image source instagram

 

ਖੈਰ ਦੇਖਣ `ਚ ਲੱਗਦਾ ਹੈ ਕਿ ਇਸ ਪੋਸਟ ਵਿੱਚ ਕੋਈ ਸੱਚਾਈ ਨਹੀਂ। ਬੱਸ ਐਮੀ ਆਪਣੇ ਬੌਡੀਗਾਰਡਸ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਕਿਉਂਕਿ ਪਿਛਲੇ 2-3 ਦਿਨਾਂ ਤੋਂ ਐਮੀ ਵਿਰਕ ਦੇ ਬੌਡੀਗਾਰਡਸ ਮਸਤੀ ਕਰਨ ਦੇ ਵਿੱਚ ਰੁੱਝ ਹੋਏ ਹਨ। ਉਨ੍ਹਾਂ ਦੇ ਬਾਡੀਗਾਰਡਸ ਵੀ ਦਿੱਲੀ ਵਿੱਚ ਹਨ। ਉਹ ਕਦੇ ਚਾਂਦਨੀ ਚੌਕ ਦੇ ਛੋਲੇ ਭਟੂਰੇ ਖਾ ਰਹੇ ਹਨ ਤੇ ਕਦੇ ਉਹ ਆਪਣੀ ਵੀਡੀਓਜ਼ ਬਣਾ ਕੇ ਐਮੀ ਨੂੰ ਸੈਂਡ ਕਰ ਦਿੰਦੇ ਹਨ।

ਐਮੀ ਵਿਰਕ ਨੇ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ 2 ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੇ ਬੌਡੀਗਾਰਡਸ ਛੋਲੇ ਭਟੂਰੇ ਖਾਂਦੇ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਉਹ ਐਮੀ ਵਿਰਕ ਨੂੰ ਵੀ ਚਿੜਾਉਂਦੇ ਹੋਏ ਨਜ਼ਰ ਆ ਰਹੇ ਹਨ। ਐਮੀ ਵਿਰਕ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, "ਤੁਸੀਂ ਦੋਵੇਂ ਵਾਪਸ ਆਓ, ਫ਼ਿਰ ਦੇਖਦਾ ਮੈਂ।"

image source instagram

ਹੋਰ ਪੜ੍ਹੋ: ਰਣਵੀਰ ਸਿੰਘ ਨੇ ਡਾਂਡੀਆ ਨਾਈਟ 'ਚ ਲਾਇਆ ਐਂਟਰਟੇਨਮੈਂਟ ਦਾ ਤੜਕਾ, ਫੈਨਜ਼ ਨਾਲ ਗਰਬਾ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਇਸ ਤੋਂ ਬਾਅਦ ਐਮੀ ਵਿਰਕ ਨੇ ਆਪਣੇ ਬੌਡੀਗਾਰਡਸ ਦੀ ਇੱਕ ਹੋਰ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਗੋਲਗੱਪੇ ਖਾ ਰਹੇ ਹਨ। ਵੀਡੀਓ `ਚ ਉਨ੍ਹਾਂ ਦੇ ਬੌਡੀਗਾਰਡਸ, ਐਮੀ ਨੂੰ ਚਿੜਾ ਰਹੇ ਹੋ। ਉਹ ਚਾਂਦਨੀ ਚੌਕ ਦੀ ਸਾਕੇਤ ਵਿੱਚ ਮਸਤੀ ਕਰ ਰਹੇ ਹਨ। ਐਮੀ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਚਾਂਦਨੀ ਚੌਕ ਮੇਂ ਕੁਲਚੇ ਖਾਓ, ਯਾ ਸਾਕੇਤ ਮੇਂ ਗੋਲ ਗੱਪੇ, ਓਏ ਖੋਤੇ ਦੇ ਪੁੱਤਰੋਂ, ਮੇਰੇ ਪਾਸ ਆ ਕੇ ਤੁਮਹੇ ਮੁੱਕੇ ਹੀ ਖਾਨੇ ਹੈਂ।"


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network