ਸੋਨਾਕਸ਼ੀ ਸਿਨਹਾ ਤੇ ਜ਼ਾਹਿਰ ਇਕਬਾਲ ਨਾਲ 'Blockbuster' ਪ੍ਰੋਜੈਕਟ 'ਚ ਐਮੀ ਵਿਰਕ ਤੇ ਅਸੀਸ ਕੌਰ ਵੀ ਸ਼ਾਮਿਲ
'Blockbuster' Teaser out: ਬਾਲੀਵੁੱਡ ਅਦਾਕਾਰਾ ਸੋਨਕਾਸ਼ੀ ਸਿਨਹਾ ਨੇ ਬੁਆਏਫ੍ਰੈਂਡ ਜ਼ਾਹਿਰ ਇਕਬਾਲ ਨਾਲ ਆਪਣੇ ਨਵੇਂ ਪ੍ਰੋਜੈਕਟ 'Blockbuster' ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੋਨਾਕਸ਼ੀ ਤੇ ਜ਼ਾਹਿਰ ਇਕਬਾਲ ਆਪਣੇ ਇਸ ਪ੍ਰੋਜੈਕਟ ਵਿੱਚ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਅਤੇ ਅਸੀਸ ਕੌਰ ਵੀ ਦਿਖਾਈ ਦੇਣਗੇ।
Image Source: Instagram
ਹਾਲ ਹੀ ਵਿੱਚ ਸੋਨਾਕਸ਼ੀ ਸਿਨਹਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਇਸ ਨਵੇਂ ਪ੍ਰੋਜੈਕਟ 'Blockbuster' ਦਾ ਟੀਜ਼ਰ ਸ਼ੇਅਰ ਕੀਤਾ ਹੈ। ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਇੱਕ ਇੱਕ ਕਰਕੇ ਸਾਰੇ ਕਲਾਕਾਰਾਂ ਦੇ ਨਾਂਅ ਵਿਖਾਈ ਦੇ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਸਿਨਹਾ ਨੇ ਕੈਪਸ਼ਨ ਦੇ ਵਿੱਚ ਲਿਖਿਆ, " BLOCKBUSTER ?????coming soon… tayyar ho????" ਇਸ ਦੇ ਨਾਲ ਹੀ ਸੋਨਾਕਸ਼ੀ ਨੇ ਆਪਣੀ ਇਹ ਵੀਡੀਓ ਪੋਸਟ ਇਸ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਸਾਰੇ ਹੀ ਕਲਾਕਾਰਾਂ ਤੇ ਟੀਮ ਨੂੰ ਟੈਗ ਕੀਤੀ ਹੈ।
'Blockbuster' ਪ੍ਰੋਜੈਕਟ ਦਾ ਇਹ ਟੀਜ਼ਰ ਸੋਨਾਕਸ਼ੀ ਸਿਨਹਾ ਦੇ ਨਾਲ-ਨਾਲ ਐਮੀ ਵਿਰਕ ਤੇ ਅਸੀਸ ਕੌਰ ਨੇ ਵੀ ਸ਼ੇਅਰ ਕੀਤਾ ਹੈ। ਹਲਾਂਕਿ ਇਸ ਪ੍ਰੋਜੈਕਟ ਬਾਰੇ ਜ਼ਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।
Image Source: Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 'Blockbuster' ਇੱਕ ਮਿਊਜ਼ਿਕ ਪ੍ਰੋਜੈਕਟ ਹੈ। ਸੋਨਾਕਸ਼ੀ ਅਤੇ ਜ਼ਾਹਿਰ 'ਤੇ ਫਿਲਮਾਏ ਜਾਣ ਵਾਲੇ ਇਸ ਗੀਤ ਨੂੰ ਐਮੀ ਵਿਰਕ ਅਤੇ ਅਸੀਸ ਕੌਰ ਆਪਣੀ ਆਵਾਜ਼ ਦੇਣਗੇ। ਗੀਤ ਦੇ ਬੋਲ ਵਿਭਾਸ ਅਤੇ ਅਭੇਂਦਰ ਕੁਮਾਰ ਉਪਾਧਿਆਏ ਨੇ ਲਿਖੇ ਹਨ। ਮਿਊਜ਼ਿਕ ਵੀਡੀਓ 23 ਸਤੰਬਰ ਨੂੰ ਰਿਲੀਜ਼ ਹੋਵੇਗਾ।
ਐਮੀ ਵਿਰਕ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ ਬਲਾਕਬਸਟਰ ਗੀਤ
ਸੋਨਾਕਸ਼ੀ ਸਿਨਹਾ ਐਮਾਜ਼ਾਨ ਪ੍ਰਾਈਮ ਵੀਡੀਓ ਦੀ ਕਾਪ ਸੀਰੀਜ਼ ਨਾਲ ਆਪਣਾ OTT ਡੈਬਿਊ ਕਰਨ ਜਾ ਰਹੀ ਹੈ। ਇਸ ਸੀਰੀਜ਼ ਤੋਂ ਉਸ ਦਾ ਲੁੱਕ ਸਾਹਮਣੇ ਆਇਆ ਹੈ, ਜਿਸ 'ਚ ਉਹ ਖਾਕੀ ਵਰਦੀ 'ਚ ਨਜ਼ਰ ਆਈ ਸੀ। ਸੋਨਾਕਸ਼ੀ ਦੇ ਫੈਨਜ਼ ਜ਼ਾਹਿਰ ਇਕਬਾਲ ਨਾਲ ਉਸ ਦੀ ਜੋੜੀ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
Image Source: Instagram
ਹੋਰ ਪੜ੍ਹੋ: ਰਿਤਿਕ ਰੌਸ਼ਨ ਸਟਾਰਰ ਫ਼ਿਲਮ ਵਿਕਰਮ ਵੇਧਾ ਦਾ ਪਹਿਲਾ ਗੀਤ 'Alcoholia' ਹੋਇਆ ਰਿਲੀਜ਼, ਵੇਖੋ ਵੀਡੀਓ
ਜ਼ਾਹਿਰ ਇਕਬਾਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪ੍ਰਨੂਤਨ ਬਹਿਲ ਨਾਲ 'ਨੋਟਬੁੱਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫ਼ਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਦਿਖਾ ਸਕੀ। ਸੋਨਾਕਸ਼ੀ ਸਿਨਹਾ ਅਤੇ ਜ਼ਾਹਿਰ ਇਕਬਾਲ ਫ਼ਿਲਮ 'ਡਬਲ ਐਕਸਐੱਲ' 'ਚ ਸਕ੍ਰੀਨ ਸਪੇਸ ਸ਼ੇਅਰ ਕਰਨਗੇ। ਇਸ ਵਿੱਚ ਹੁਮਾ ਕੁਰੈਸ਼ੀ ਵੀ ਨਜ਼ਰ ਆਵੇਗੀ। ਸਤਰਾਮ ਰਮਾਨੀ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ।
View this post on Instagram