ਐਮੀ ਵਿਰਕ ਅਤੇ ਵਿੱਕੀ ਕੌਸ਼ਲ ਜਲਦ ਸਕ੍ਰੀਨ ਕਰਨਗੇ ਸਾਂਝਾ, ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਨੇ ਕੀਤੀ ਮੁਲਾਕਾਤ

Reported by: PTC Punjabi Desk | Edited by: Shaminder  |  March 01st 2022 12:22 PM |  Updated: March 01st 2022 12:22 PM

ਐਮੀ ਵਿਰਕ ਅਤੇ ਵਿੱਕੀ ਕੌਸ਼ਲ ਜਲਦ ਸਕ੍ਰੀਨ ਕਰਨਗੇ ਸਾਂਝਾ, ਵਿੱਕੀ ਕੌਸ਼ਲ ਦੇ ਨਾਲ ਐਮੀ ਵਿਰਕ ਨੇ ਕੀਤੀ ਮੁਲਾਕਾਤ

ਐਮੀ ਵਿਰਕ (Ammy Virk ) ਅਤੇ ਵਿੱਕੀ ਕੌਸ਼ਲ (Vicky Kaushal) ਜਲਦ ਹੀ ਇੱਕ ਪ੍ਰੋਜੈਕਟ ‘ਚ ਇੱਕਠੇ ਨਜ਼ਰ ਆਉਣਗੇ । ਜੀ ਹਾਂ ਐਮੀ ਵਿਰਕ ਵਿੱਕੀ ਕੌਸ਼ਲ ਦੇ ਨਾਲ ਸਕਰੀਨ ਸ਼ੇਅਰ ਕਰਨਗੇ । ਇਸ ਦਾ ਖੁਲਾਸਾ ਵਿੱਕੀ ਕੌਸ਼ਲ ਦੇ ਵੱਲੋਂ ਸ਼ੇਅਰ ਕੀਤੀ ਗਈ ਇੰਸਟਾਗ੍ਰਾਮ ਸਟੋਰੀ ਤੋਂ ਹੁੰਦਾ ਹੈ । ਜਿਸ ‘ਚ ਦੋਵੇਂ ਕਲਾਕਾਰ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ । ਐਮੀ ਵਿਰਕ ਨੇ ਵਿੱਕੀ ਕੌਸ਼ਲ ਦੇ ਨਾਲ ਕੀਤੀ ਮੁਲਾਕਾਤ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

Vicky Kaushal latest pics

ਹੋਰ ਪੜ੍ਹੋ : ਅਵਨੀਤ ਕੌਰ ਨਵਾਜ਼ੁਦੀਨ ਸਿੱਦੀਕੀ ਦੇ ਨਾਲ ਰੋਮਾਂਸ ਕਰਦੀ ਆਏਗੀ ਨਜ਼ਰ

ਐਮੀ ਵਿਰਕ ਨੇ ਲਿਖਿਆ ਲਵ ਯੂ ਭਾਜੀ ਬਹੁਤ ਚੰਗਾ ਲੱਗਿਆ ਮਿਲ ਕੇ, ਸਵਾਦ ਆਊਗਾ ਫ਼ਿਲਮ ਦੇ ਸੈੱਟ ‘ਤੇ ਵਾਹਿਗੁਰੂ ਮਿਹਰ ਕਰਨ’।ਵਿੱਕੀ ਕੌਸ਼ਲ ਨੇ ਵੀ ਐਮੀ ਵਿਰਕ ਦੀ ਇਸ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ ਕਿ “ਲਵ ਯੂ ਵੀਰੇ! ਖਪ ਪਾਉਣਾ ਪੂਰਾ।”ਇਸ ਦੇ ਨਾਲ ਹੀ ਜੇਕਰ ਇਹ ਆਉਣ ਵਾਲੀ ਫਿਲਮ ਬਾਲੀਵੁੱਡ ਪ੍ਰੋਜੈਕਟ ਬਣਦੀ ਹੈ, ਤਾਂ ਇਹ ਬਾਲੀਵੁੱਡ ਵਿੱਚ ਐਮੀ ਵਿਰਕ ਦਾ ਤੀਜਾ ਪ੍ਰੋਜੈਕਟ ਹੋਵੇਗਾ।

Image Source: Instagram

ਐਮੀ ਵਿਰਕ ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਹਾਲ ਹੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਉਨ੍ਹਾਂ ਨੇ ਫ਼ਿਲਮ 83 ‘ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਐਮੀ ਵਿਰਕ ਬਾਲੀਵੁੱਡ ਦੇ ਹੋਰ ਪ੍ਰੋਜੈਕਟਸ ‘ਚ ਵੀ ਨਜ਼ਰ ਆਉਣਗੇ ।ਦੱਸ ਦਈਏ ਕਿ ਹਾਲ ਹੀ ‘ਚ ਐਮੀ ਵਿਰਕ ਦੀ ਫ਼ਿਲਮ ‘ਆ ਜਾ ਮੈਕਸੀਕੋ ਚੱਲੀਏ’ ਰਿਲੀਜ਼ ਹੋਈ ਹੈ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਐਮੀ ਵਿਰਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network