ਸੁਫ਼ਨਾ ਦੇ ਨਵੇਂ ਪੋਸਟਰ ‘ਚ ਦੇਖਣ ਨੂੰ ਮਿਲ ਰਹੀ ਹੈ ਐਮੀ ਵਿਰਕ ਤੇ ਤਾਨੀਆ ਦੀ ਰੋਮਾਂਟਿਕ ਕਮਿਸਟਰੀ
ਡਾਇਰੈਕਟਰ ਜਗਦੀਪ ਸਿੱਧੂ ਦੀ ਆਉਣ ਵਾਲੀ ਫ਼ਿਲਮ ਸੁਫਨਾ ਜਿਸ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਨੇ। ਜਿਸਦੇ ਚੱਲਦੇ ਫ਼ਿਲਮ ਦਾ ਇੱਕ ਹੋਰ ਨਵਾਂ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ ‘ਚ ਪਹਿਲੀ ਵਾਰ ਫ਼ਿਲਮ ਦੇ ਨਾਇਕ ਐਮੀ ਵਿਰਕ ਤੇ ਨਾਇਕਾ ਤਾਨੀਆ ਨਜ਼ਰ ਆ ਰਹੇ ਹਨ। ਜਿਸ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਜਗਦੀਪ ਸਿੱਧੂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲੰਮਾ ਚੌੜਾ ਮੈਸੇਜ ਵੀ ਨਾਲ ਲਿਖਿਆ ਹੈ। ਜਗਦੀਪ ਸਿੱਧੂ ਤੇ ਐਮੀ ਵਿਰਕ ਦੀ ਇਕੱਠਿਆਂ ਦੀ ਇਹ 7ਵੀਂ ਫ਼ਿਲਮ ਹੈ, ਜਿਸ ਲਈ ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸੁਫਨਾ ਪ੍ਰਜੈਕਟ ਦੇ ਨਾਲ ਜੁੜੇ ਹਰ ਇਨਸਾਨ ਦਾ ਦਿਲੋਂ ਧੰਨਵਾਦ ਕੀਤਾ ਹੈ। ਸੁਫਨਾ ਇੱਕ ਰੋਮਾਂਟਿਕ ਜ਼ੌਨਰ ਦੀ ਫ਼ਿਲਮ ਹੋਵੇਗੀ।
ਇਸ ਫ਼ਿਲਮ ‘ਚ ਜਾਨੀ ਤੇ ਬੀ ਪਰਾਕ ਆਪਣੇ ਮਿਊਜ਼ਿਕ ਦਾ ਤੜਕਾ ਲਗਾਉਣਗੇ। ਜਗਦੀਪ ਸਿੱਧੂ ਨੇ ਦੱਸਿਆ ਹੈ ਸੁਫਨਾ ਫ਼ਿਲਮ ਦੇ ਪਹਿਲਾਂ ਗੀਤ ਰਿਲੀਜ਼ ਕੀਤੇ ਜਾਣਗੇ ਤੇ ਫਿਰ ਟਰੇਲਰ ਬਾਅਦ ‘ਚ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 14 ਫਰਵਰੀ ਯਾਨੀ ਕਿ ਵੈਲਨਟਾਈਨ ਡੇਅ ਵਾਲੇ ਦਿਨ ਰਿਲੀਜ਼ ਹੋਵੇਗੀ।
ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਇਸ ਸਾਲ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਫ਼ਿਲਮ ’83 ਤੇ ‘ਭੁਜ ਦਾ ਪਰਾਈਡ ਆਫ਼ ਇੰਡੀਆ’ ‘ਚ ਨਜ਼ਰ ਆਉਣਗੇ।