ਅਮਿਤਾਭ ਬੱਚਨ ਨੇ ਫ਼ਿਲਮ ਸੂਰਮਾ ਨੂੰ ਲੈ ਕੇ ਕਿੱਤਾ ਟਵੀਟ, ਦਿਲਜੀਤ ਦੋਸਾਂਝ ਲਈ ਸਾਂਝਾ ਕਿੱਤੇ ਵਿਚਾਰ

Reported by: PTC Punjabi Desk | Edited by: Gourav Kochhar  |  June 28th 2018 07:22 AM |  Updated: June 28th 2018 07:26 AM

ਅਮਿਤਾਭ ਬੱਚਨ ਨੇ ਫ਼ਿਲਮ ਸੂਰਮਾ ਨੂੰ ਲੈ ਕੇ ਕਿੱਤਾ ਟਵੀਟ, ਦਿਲਜੀਤ ਦੋਸਾਂਝ ਲਈ ਸਾਂਝਾ ਕਿੱਤੇ ਵਿਚਾਰ

ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਦਿਲਜੀਤ ਦੋਸਾਂਝ ਜਲਦ ਹੀ ਹਾਕੀ ਦੇ ਦਿੱਗਜ਼ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ਸੂਰਮਾ 'ਚ ਨਜ਼ਰ ਆਉਣਗੇ। ਬੀਤੇ ਦਿਨੀਂ ਰਿਲੀਜ਼ ਕੀਤੇ ਫਿਲਮ ਦੇ ਟਰੇਲਰ ਨੂੰ ਲੋਕਾਂ ਦੀ ਕਾਫੀ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਉਣ ਵਾਲੀ ਫਿਲਮ ਸੂਰਮਾ ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ, ''ਮੈਂ ਐਕਟਰ ਦਿਲਜੀਤ ਦੋਸਾਂਝ ਦਾ ਵੱਡਾ ਪ੍ਰਸ਼ੰਸਕ ਹਾਂ। ਅਮਿਤਾਭ ਨੇ ਦਿਲਜੀਤ Diljit Dosanjh ਨੂੰ 'ਉਤਕ੍ਰਿਸ਼ਟ ਪ੍ਰਤਿਭਾ' ਦੱਸਿਆ।''

https://twitter.com/SrBachchan/status/1011746386088550400

ਬਿੱਗ ਬੀ ਨੇ ਬੀਤੇ ਮੰਗਲਵਾਰ ਰਾਤ ਫਿਲਮ ਨਿਰਦੇਸ਼ਕ ਸ਼ਾਦ ਅਲੀ ਤੇ ਅਦਾਕਾਰਾ ਤਾਪਸੀ ਪਨੂੰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਤਾਪਸੀ ਨੂੰ ਉਨ੍ਹਾਂ ਨੇ ਆਪਣਾ 'ਸਹਿਯੋਗੀ' ਦੱਸਿਆ। ਉਨ੍ਹਾਂ ਨੇ ਲਿਖਿਆ, '' ਫਿਲਮ ਸੂਰਮਾ ਲਈ ਨਿਰਦੇਸ਼ਕ ਤੇ ਦੋਸਤ ਸ਼ਾਦ ਮੇਰੀ ਸਹਿਯੋਗੀ ਤਾਪਸੀ, ਉਤਕ੍ਰਿਸ਼ਟ ਪ੍ਰਤਿਭਾ ਤੇ ਪ੍ਰਸ਼ੰਸਕਾਯੋਗ ਦਿਲਜੀਤ ਨੂੰ ਸ਼ੁੱਭਕਾਮਨਾਵਾਂ।''

https://twitter.com/SrBachchan/status/1010801871538343936

ਸ਼ਾਦ ਅਲੀ ਦੁਆਰਾ ਨਿਰਦੇਸ਼ਿਤ ਸੂਰਮਾ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਇਸ 'ਚ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਪੁੱਤਰ ਅੰਗਦ ਬੇਦੀ ਵੀ ਮੁੱਖ ਭੂਮਿਕਾ 'ਚ ਹੈ, ਜੋ ਬਿਕਰਮਜੀਤ ਦਾ ਕਿਰਦਾਰ ਨਿਭਾ ਰਿਹਾ ਹੈ। ਦੱਸ ਦੇਈਏ ਕਿ 'ਸੋਨੀ ਪਿਕਚਰਸ ਨੈੱਟਵਰਕ ਇੰਡੀਆ' ਅਤੇ ਦਿ ਸੀ ਐੱਮ ਫਿਲਮਸ ਦੁਆਰਾ ਨਿਰਦੇਸ਼ਿਤ 'ਸੂਰਮਾ' ਫਿਲਮ 13 ਜੁਲਾਈ ਨੂੰ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Soorma


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network