ਜਾਣੋ ਕਿਉਂ ਰਾਜੂ ਸ਼੍ਰੀਵਾਸਤਵ ਦੀ ਮੌਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਅਮਿਤਾਭ ਬੱਚਨ
Amitabh Bachchan get trolled : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ 21 ਸਤੰਬਰ ਨੂੰ ਦਿਹਾਂਤ ਹੋ ਗਿਆ ਤੇ 22 ਸਤੰਬਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਜਿੱਥੇ ਇੱਕ ਪਾਸੇ ਦੇਸ਼ ਭਰ ਵਿੱਚ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਉੱਥੇ ਹੀ ਕਈ ਮਸ਼ਹੂਰ ਹਸਤੀਆਂ ਨੇ ਵੀ ਰਾਜੂ ਦੀ ਮੌਤ 'ਤੇ ਸੋਗ ਜਤਾਇਆ। ਇਸ ਵਿਚਾਲੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿਉਂ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
Image Source: Instagram
ਦਰਅਸਲ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ 'ਤੇ ਕਈ ਬਾਲੀਵੁੱਡ ਹਸਤੀਆਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਟਵੀਟ ਕਰ ਸੋਗ ਪ੍ਰਗਟਾਇਆ ਸੀ। ਅਜੋਕੇ ਸਮੇਂ ਵਿੱਚ ਅਮਿਤਾਭ ਬੱਚਨ ਵੱਲੋਂ ਕੋਈ ਟਵੀਟ ਜਾਂ ਸੰਵੇਦਨਸ਼ੀਲ ਮੈਸੇਜ਼ ਨਾ ਕਰਨ ਨੂੰ ਲੈ ਕੇ ਲੋਕਾਂ ਵਿੱਚ ਬੇਹੱਦ ਗੁੱਸਾ ਹੈ।
ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਟਵੀਟ ਤੇ ਕੋਈ ਇੰਸਟਾ ਪੋਸਟ ਨਾਂ ਪਾਉਣ ਦੇ ਚੱਲਦੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਬਿੱਗ ਬੀ ਮਤਲਬੀ ਵੀ ਕਿਹਾ। ਦੱਸ ਦਈਏ ਕਿ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਦੇ ਚੱਲਦੇ ਰਾਜੂ ਸ਼੍ਰੀਵਾਸਤਵ 42 ਦਿਨਾਂ ਤੱਕ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਸਨ। ਇਸ ਦੌਰਾਨ ਰਾਜੂ ਨੂੰ ਹੋਸ਼ ਵਿੱਚ ਲਿਆਉਣ ਲਈ, ਉਨ੍ਹਾਂ ਨੂੰ ਅਮਿਤਾਭ ਬੱਚਨ ਦੇ ਸ਼ੋਅਸ ਅਤੇ ਉਨ੍ਹਾਂ ਦੇ ਪਰਫਾਰਮੈਂਸ ਦੀ ਆਵਾਜ਼ ਦੀ ਰਿਕਾਰਡਿੰਗ ਸੁਣਾਈ ਗਈ।
Image Source: Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਅਮਿਤਾਭ ਬੱਚਨ ਨੇ ਵੀ ਕਾਮੇਡੀਅਨ ਦੀ ਸਿਹਤ ਬਾਰੇ ਜਾਣਨ ਲਈ ਉਨ੍ਹਾਂ ਦੇ ਫੋਨ 'ਤੇ ਕਈ ਸੰਦੇਸ਼ ਭੇਜੇ ਸਨ ਪਰ ਰਾਜੂ ਸ਼੍ਰੀਵਾਸਤਵ ਦਾ ਫੋਨ ਹਸਪਤਾਲ 'ਚ ਦਾਖਲ ਹੋਣ ਕਾਰਨ ਬੰਦ ਹੋ ਗਿਆ ਸੀ, ਜਿਸ ਕਾਰਨ ਕਾਮੇਡੀਅਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਦਾਕਾਰ ਦੇ ਇਨ੍ਹਾਂ ਸੰਦੇਸ਼ਾਂ ਨੂੰ ਨਹੀਂ ਦੇਖ ਸਕੇ। ਅਜਿਹੇ ਵਿੱਚ ਜਦੋਂ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਦੇ ਮੌਕੇ 'ਤੇ ਬਿੱਗ ਬੀ ਨੇ ਕੋਈ ਪੋਸਟ ਨਹੀਂ ਪਾਈ ਤਾਂ ਲੋਕ ਭੜਕ ਗਏ।
ਇੱਕ ਯੂਜ਼ਰ ਨੇ ਲਿਖਿਆ, "ਪੂਰੇ ਸਨਮਾਨ ਦੇ ਨਾਲ, ਮੈਂ ਬਹੁਤ ਹੈਰਾਨ ਹਾਂ ਕਿ ਤੁਸੀਂ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਨਾਂ ਤਾਂ ਇੱਕ ਵੀ ਸ਼ਬਦਪਾਈ ਕਿਹਾ ਅਤੇ ਨਾਂ ਹੀ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਪਾਈ।ਜਦੋਂ ਕਿ ਰਾਜੂ ਤੁਹਾਨੂੰ ਆਪਣਾ ਆਈਡਲ ਤੇ ਰੱਬ ਮੰਨਦੇ ਸਨ।"
Image Source: Twitter
ਇੱਕ ਹੋਰ ਯੂਜ਼ਰ ਨੇ ਲਿਖਿਆ, " ਸਰ ਰਾਜੂ ਸ਼੍ਰੀਵਾਸਤਵ ਨੇ ਕਈ ਵਾਰ ਤੁਹਾਡੀ ਮਿਮਕਰੀ ਕੀਤੀ ਹੈ, ਜੇਕਰ ਤੁਸੀਂ ਵੀ ਉਨ੍ਹਾਂ ਦੇ ਸਤਿਕਾਰ ਵਿੱਚ ਦੋ ਲਾਈਨਾਂ ਦਾ ਟਵੀਟ ਕਰ ਦਿੰਦੇ ਤਾਂ ਤੁਹਾਡਾ ਕੱਦ ਹੋਰ ਵੱਧ ਜਾਂਦਾ। "ਇੱਕ ਯੂਜ਼ਰ ਨੇ ਗੁੱਸੇ ਵਿੱਚ ਲਿਖਿਆ, ਕੀ ਤੁਸੀਂ ਸੱਚਮੁੱਚ ਨਹੀਂ ਜਾਣਦੇ ਕਿ ਰਾਜੂ ਸ਼੍ਰੀਵਾਸਤਵ ਕੌਣ ਹੈ, ਉਹ ਤੁਹਾਨੂੰ ਆਪਣੀ ਪ੍ਰੇਰਨਾ ਮੰਨਦੇ ਸੀ.. ਤੁਸੀਂ ਬਹੁਤ ਹੀ ਘਟੀਆ ਅਮਿਤਾਭ ਹੋ।