75 ਸਾਲਾਂ ਦੇ ਹੋਏ ਹਿੰਦੀ ਫਿਲਮ ਜਗਤ ਦੇ ਮਹਾਨ ਕਲਾਕਾਰ ਅਮਿਤਾਭ ਬੱਚਨ

Reported by: PTC Punjabi Desk | Edited by: Parkash Deep Singh  |  October 11th 2017 06:40 AM |  Updated: October 12th 2017 08:25 AM

75 ਸਾਲਾਂ ਦੇ ਹੋਏ ਹਿੰਦੀ ਫਿਲਮ ਜਗਤ ਦੇ ਮਹਾਨ ਕਲਾਕਾਰ ਅਮਿਤਾਭ ਬੱਚਨ

ਕੋਈ ਸਮਾਂ ਸੀ ਜਦੋਂ 'ਆਲ ਇੰਡੀਆ ਰੇਡੀਓ' ਨੇ ਇੱਕ ਨੌਕਰੀ ਲਈ Amitabh Bachchan ਨੂੰ ਮਨਾ ਕਰ ਦਿੱਤਾ ਗਿਆ ਸੀ ਅਤੇ ਅੱਜ ਉਹੀ ਅਮਿਤਾਭ ਬੱਚਨ ਨੂੰ ਬਾਲੀਵੁੱਡ ਦੇ ਸ਼ਹਿਨਸ਼ਾਹ ਵਜੋਂ ਜਾਣਿਆ ਜਾਂਦਾ ਹੈ | ਅਮਿਤਾਭ ਬੱਚਨ ਦੀ ਜ਼ਿੰਦਗੀ ਇੱਕ ਅਸਧਾਰਨ ਅਤੇ ਪ੍ਰੇਰਨਾਦਾਇਕ ਕਹਾਣੀ ਤੋਂ ਘੱਟ ਨਹੀਂ ਹੈ | ਅੱਜ ਆਪਣੀ 75 ਵੀਂ ਜਨਮ ਵਰ੍ਹੇਗੰਢ ਦੇ ਮੌਕੇ ਤੇ ਜਿੱਥੇ ਉਨ੍ਹਾਂ ਦੇ ਜ਼ਮਾਨੇ ਦੇ ਜ਼ਿਆਦਾਤਰ ਐਕਟਰ ਰਿਟਾਇਰ ਹੋ ਗਏ ਨੇ, ਅਮਿਤਾਭ ਬੱਚਨ ਅੱਜ ਵੀ ਹਿੰਦੀ ਫਿਲਮ ਜਗਤ ਵਿਚ ਉੰਨੇ ਹੀ ਸਰਗਰਮ ਨੇ ਜਿੰਨੇ ਕਿ 70 ਜਾਂ 80 ਦੇ ਦਸ਼ਕ ਵਿਚ ਸਨ |

ਅਮਿਤਾਭ ਬੱਚਨ ਜੋ ਆਪਣੇ ਜਨਮਦਿਨ ਦੇ ਮੌਕੇ ਤੇ ਆਪਣੇ ਪੂਰੇ ਪਰਿਵਾਰ ਨਾਲ ਮਾਲਦੀਵ ਵਿਚ ਛੁੱਟੀਆਂ ਮਨਾ ਰਹੇ ਹਨ, ਨੂੰ ਕਈ ਪ੍ਰਸਿੱਧ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ ਜਿਨ੍ਹਾਂ ਵਿਚ ਪੰਦਰਾਂ Film Fare ਪੁਰਸਕਾਰ, 4 ਨੈਸ਼ਨਲ ਪੁਰਸਕਾਰ ਸ਼ਾਮਿਲ ਹਨ | ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1984 ਵਿਚ ਪਦਮਸ੍ਰੀ ਪੁਰਸਕਾਰ, 2001 ਵਿਚ ਪਦਮ ਭੂਸ਼ਣ ਅਤੇ 2015 ਵਿਚ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ |

ਅਮਿਤਾਭ ਬੱਚਨ ਦੀ ਪ੍ਰਮੁੱਖਤਾ ਸਿਰਫ਼ ਭਾਰਤ ਤੱਕ ਸੀਮਿਤ ਨਹੀਂ ਹੈ; 2007 ਵਿਚ, ਫਰਾਂਸ ਦੀ ਸਰਕਾਰ ਨੇ ਉਹਨਾਂ ਨੂੰ ਸਿਨੇਮਾ ਦੀ ਦੁਨਿਆਂ ਵਿਚ ਸ਼ਾਨਦਾਰ ਯੋਗਦਾਨ ਲਈ ਨਾਈਟ ਆਫ ਦ ਲੀਜੀਅਨ ਆਫ਼ ਆਨਰ ਦੇ ਆਪਣੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ | ਹਾਲੀਵੁੱਡ ਦੀਆਂ ਫ਼ਿਲਮਾਂ ਦੇ ਕਈ ਆਫ਼ਰ ਠੁਕਰਾਉਣ  ਵਾਲੇ ਅਮਿਤਾਭ ਬੱਚਨ ਨੇ ਫਿਲਮ 'The Great Gatsby' ਵਿਚ ਇਕ ਯਹੂਦੀ ਪਾਤਰ ਦੀ ਭੂਮਿਕਾ ਨਿਭਾਈ ਸੀ  ਅਤੇ ਮੁੱਖ ਭੂਮਿਕਾ ਹਾਲੀਵੁਡ ਦੇ ਮਸ਼ਹੂਰ ਅਦਾਕਾਰ Leonardo Dicaprio ਨੇ ਨਿਭਾਈ ਸੀ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਰਾਸ਼ਟਰਪਤੀ ਅਤੇ ਬਾਲੀਵੁੱਡ ਦੀਆਂ ਹੋਰ ਵੱਡੀਆਂ-ਵੱਡੀਆਂ ਹਸਤੀਆਂ ਨੇ ਟਵਿੱਟਰ ਤੇ ਅਮਿਤਾਭ ਬੱਚਨ ਨੂੰ ਓਹਨਾ ਦੇ ਜਨਮਦਿਨ ਦੇ ਮੌਕੇ ਤੇ ਸ਼ੁਬਕਾਮਨਾਵਾਂ ਦਿੱਤੀਆਂ |

 

ਪੀ.ਟੀ.ਸੀ. ਨੈਟਵਰਕ ਹਿੰਦੀ ਫਿਲਮ ਜਗਤ ਦੀ ਇਸ ਮਹਾਨ ਸ਼ਾਹਸੀਅਤ ਨੂੰ ਉਹਨਾਂ ਦੇ ਜਨਮਦਿਨ ਦੇ ਮੌਕੇ ਦੇ ਉਹਨਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਪ੍ਰਾਰਥਨਾ ਕਰਦਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network