Amitabh Bachchan: ਕੇਬੀਸੀ 14 ਦੇ ਸੈੱਟ 'ਤੇ ਬਿੱਗ ਬੀ ਨਾਲ ਵਾਪਰਿਆ ਸੀ ਵੱਡਾ ਹਾਦਸਾ, ਹਸਪਤਾਲ ਲੈ ਕੇ ਭੱਜੀ ਸੀ ਟੀਮ
Amitabh Bachchan News: ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਹਾਲ ਹੀ 'ਚ ਰਿਆਲਿਟੀ ਟੀਵੀ ਸ਼ੋਅ ਕੇਬੀਸੀ ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਸੀ। ਅਮਿਤਾਭ ਬੱਚਨ ਨੇ ਦੱਸਿਆ ਕਿ ਮਸ਼ਹੂਰ ਗੇਮ ਸ਼ੋਅ ਦੀ ਸ਼ੂਟਿੰਗ ਦੌਰਾਨ ਹਾਦਸੇ 'ਚ ਉਨ੍ਹਾਂ ਦੀ ਲੱਤ 'ਤੇ ਸੱਟ ਲੱਗ ਗਈ ਸੀ। ਉਨ੍ਹਾਂ ਦੇ ਪੈਰ ਦੀ ਨਸ ਕੱਟੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਨੇ ਆਪਣੇ ਪਤੀ ਤੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ
Image Source: Instagram
ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਦੱਸਿਆ ਹੈ ਕਿ ਉਨ੍ਹਾਂ ਦੇ ਜ਼ਖਮ 'ਤੇ ਕੁਝ ਟਾਂਕੇ ਲਗਾਏ ਗਏ ਸਨ ਤਾਂ ਜੋ ਖੂਨ ਵਹਿਣ ਨੂੰ ਰੋਕਿਆ ਜਾ ਸਕੇ। ਹਾਲਾਂਕਿ ਅਮਿਤਾਭ ਬੱਚਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਠੀਕ ਹਨ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਮਿਤਾਭ ਬੱਚਨ ਨੇ ਵੀ ਆਪਣੇ ਬਲਾਗ 'ਚ ਦੱਸਿਆ ਕਿ ਉਨ੍ਹਾਂ ਨੂੰ ਇਹ ਸੱਟ ਕਿਵੇਂ ਲੱਗੀ?
Image Source : Instagram
ਅਮਿਤਾਭ ਬੱਚਨ ਨੇ ਦੱਸਿਆ ਕਿ ਸੈੱਟ ਤੋਂ ਬਾਹਰ ਨਿਕਲਿਆ ਧਾਤ ਦਾ ਇੱਕ ਤੇਜਧਾਰ ਟੁਕੜਾ ਉਨ੍ਹਾਂ ਦੇ ਪੈਰ ਦੇ ਪਿਛਲੇ ਹਿੱਸੇ ਤੇ ਜਾ ਲੱਗਿਆ ਤੇ ਉਨ੍ਹਾਂ ਦੇ ਪੈਰ ਦੀ ਇੱਕ ਨਸ ਕੱਟ ਗਈ। ਛੋਟੇ ਜਿਹੇ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਟਾਂਕੇ ਲਾਏ ਗਏ, ਜਿਸ ਤੋਂ ਬਾਅਦ ਖੂਨ ਵਗਣਾ ਬੰਦ ਹੋ ਗਿਆ।
Image Source : Instagram
ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਇਹ ਵੀ ਦੱਸਿਆ ਹੈ ਕਿ ਉਹ ਜਿੰਨਾ ਸਮਾਂ ਕੇਬੀਸੀ ਦੇ ਸੈੱਟ 'ਤੇ ਬਿਤਾਉਂਦੇ ਹਨ, ਉਸ ਦੌਰਾਨ ਉਨ੍ਹਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਅਮਿਤਾਭ ਬੱਚਨ 80 ਸਾਲ ਦੇ ਹੋ ਗਏ ਹਨ ਅਤੇ ਇਸ ਖਾਸ ਮੌਕੇ 'ਤੇ ਕੇਬੀਸੀ ਦੀ ਟੀਮ ਨੇ ਇੱਕ ਖਾਸ ਐਪੀਸੋਡ ਦਾ ਆਯੋਜਨ ਕੀਤਾ ਹੈ। ਜਿਸ 'ਚ ਅਭਿਸ਼ੇਕ ਬੱਚਨ ਅਤੇ ਜਯਾ ਬੱਚਨ ਵੀ ਸ਼ਾਮਿਲ ਸਨ।