ਪਰਮੀਸ਼ ਵਰਮਾ ਤੇ ਯੂ ਟਿਊਬ ਸਟਾਰ ਅਮਿਤ ਭੜਾਣਾ ਆਏ ਇਕੱਠੇ, ਕੁਝ ਹੀ ਘੰਟਿਆਂ 'ਚ 15 ਲੱਖ ਦੇ ਕਰੀਬ ਹੋਏ ਵਿਊਜ਼, ਦੇਖੋ ਵੀਡੀਓ
ਪੰਜਾਬ ਦਾ ਟੌਹਰ ਨਾਲ ਛੜਾ ਰਹਿਣ ਵਾਲਾ ਸਟਾਰ ਪਰਮੀਸ਼ ਵਰਮਾ ਜਿਹੜੇ ਸੋਸ਼ਲ ਮੀਡੀਆ ਤੋਂ ਲੈ ਕੇ ਸਿਨੇਮਾ 'ਤੇ ਵੀ ਛਾਏ ਰਹਿੰਦੇ ਹਨ। ਉੱਥੇ ਹੀ ਯੂ ਟਿਊਬ ਸਟਾਰ ਅਮਿਤ ਭੜਾਣਾ ਜਿੰਨ੍ਹਾਂ ਦੀਆਂ ਵੀਡੀਓਜ਼ ਦੇਸ਼ ਭਰ 'ਚ ਪਸੰਦ ਕੀਤੀਆਂ ਜਾਂਦੀਆਂ ਹਨ। ਹੁਣ ਦੋਨੋਂ ਜਾਣੇ ਯਾਨੀ ਪਰਮੀਸ਼ ਵਰਮਾ 'ਤੇ ਅਮਿਤ ਇਕੱਠੇ ਨਵਾਂ ਵੀਡੀਓ ਲੈ ਕੇ ਹਾਜ਼ਿਰ ਹੋ ਚੁੱਕੇ ਹਨ ਜਿਸ 'ਚ ਪੱਕੀਆਂ ਯਾਰੀਆਂ ਅਤੇ ਦੋਸਤਾਂ 'ਚ ਹੁੰਦੀਆਂ ਸ਼ਰਾਰਤਾਂ ਨੂੰ ਅਨੋਖੇ ਢੰਗ ਨਾਲ ਦਿਖਾਇਆ ਗਿਆ ਹੈ। ਕੁਝ ਹੀ ਘੰਟਿਆਂ 'ਚ ਇਸ ਵੀਡੀਓ ਨੂੰ 15 ਲੱਖ ਦੇ ਕਰੀਬ ਵਿਊਜ਼ ਹਾਸਿਲ ਹੋ ਚੁੱਕੇ ਨੇ ਤੇ 4 ਲੱਖ ਦੇ ਕਰੀਬ ਲੋਕਾਂ ਵੱਲੋਂ ਵੀਡੀਓ ਨੂੰ ਪਸੰਦ ਕੀਤਾ ਗਿਆ ਹੈ।
ਦੱਸ ਦਈਏ ਪਰਮੀਸ਼ ਵਰਮਾ ਅਤੇ ਅਮਿਤ ਦਾ ਇਹ ਵੀਡੀਓ ਅਮਿਤ ਭੜਾਣਾ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ ਜਿਸ ਦੇ 16.17 ਮਿਲੀਅਨ ਸਬਸਕ੍ਰਾਈਬਰਸ ਹਨ। ਅਮਿਤ ਦੀਆਂ ਬਾਕੀ ਵੀਡੀਓਜ਼ ਨੂੰ ਤਾਂ ਪਸੰਦ ਕੀਤਾ ਜਾਂਦਾ ਰਿਹਾ ਹੀ ਹੈ ਪਰ ਇਸ ਵਾਰ ਪਰਮੀਸ਼ ਵਰਮਾ ਦੇ ਫ਼ੀਚਰ ਕਰਨ ਨਾਲ ਹੋਰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਵੇਖੋ : Straight Up Punjab:ਦਿੱਲੀ 'ਚ ਪੰਜਾਬੀ ਗਾਇਕਾਂ ਨੇ ਪਾਈਆਂ ਧੁੰਮਾਂ, ਦੇਖੋ ਵੀਡੀਓ
ਅਮਿਤ ਭੜਾਣਾ ਤੇ ਪਰਮੀਸ਼ ਵਰਮਾ ਦੀ ਦੋਸਤੀ ਦੇ ਕਿੱਸੇ ਜੱਗ ਜ਼ਾਹਿਰ ਹਨ। ਦੋਨਾਂ ਦੀਆਂ ਵੀਡੀਓਜ਼ ਅਤੇ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ। ਪਰਮੀਸ਼ ਵਰਮਾ ਨੇ ਇਸ ਵੀਡੀਓ ਰਾਹੀਂ ਅਮਿਤ ਨਾਲ ਆਪਣੀ ਦੋਸਤੀ ਬਾਰੇ ਵੀ ਖੁੱਲ੍ਹ ਕੇ ਚਾਨਣਾ ਪਾਇਆ ਹੈ। ਫਿਲਹਾਲ ਪਰਮੀਸ਼ ਦੇ ਫੈਨਸ ਵੱਲੋਂ ਉਹਨਾਂ ਦਾ ਗੀਤ 4 ਯਾਰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਵੀਡੀਓ ਦੋਨਾਂ ਦੇ ਸਰੋਤਿਆਂ ਲਈ ਇੱਕ ਤੋਹਫ਼ਾ ਹੈ।