ਤਲਾਕ ਦੀਆਂ ਖਬਰਾਂ ਵਿਚਾਲੇ ਚਾਰੂ ਅਸੋਪਾ ਆਪਣੀ ਧੀ ਦੇ ਨਾਲ ਨਵੇਂ ਘਰ 'ਚ ਹੋਈ ਸ਼ਿਫਟ, ਛੱਡਿਆ ਪਤੀ ਦਾ ਘਰ

Reported by: PTC Punjabi Desk | Edited by: Lajwinder kaur  |  October 30th 2022 08:19 PM |  Updated: October 30th 2022 08:19 PM

ਤਲਾਕ ਦੀਆਂ ਖਬਰਾਂ ਵਿਚਾਲੇ ਚਾਰੂ ਅਸੋਪਾ ਆਪਣੀ ਧੀ ਦੇ ਨਾਲ ਨਵੇਂ ਘਰ 'ਚ ਹੋਈ ਸ਼ਿਫਟ, ਛੱਡਿਆ ਪਤੀ ਦਾ ਘਰ

Charu Asopa moves to a new home with daughter Ziana: ਚਾਰੂ ਅਸੋਪਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਪਤੀ ਰਾਜੀਵ ਸੇਨ ਤੋਂ ਤਲਾਕ ਦੀਆਂ ਖਬਰਾਂ ਵਿਚਕਾਰ ਚਾਰੂ ਅਸੋਪਾ ਹੁਣ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਗਈ ਹੈ। ਚਾਰੂ ਨੇ ਆਪਣੇ ਵੀਲੌਗ 'ਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਪਰਿਵਾਰ ਨਾਲ ਦੀਵਾਲੀ ਮਨਾਉਣ ਤੋਂ ਬਾਅਦ ਉਹ ਹੁਣ ਮੁੰਬਈ ਵਾਪਸ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਚਾਰੂ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਸੰਪਰਕ ਵਿੱਚ ਰਹਿੰਦੀ ਹੈ।

ਹੋਰ ਪੜ੍ਹੋ : ਥਾਈਲੈਂਡ ‘ਚ ਵਿਆਹ ਦੇਖਣ ਗਈ ਹੈ ਗਾਇਕਾ ਸੁਨੰਦਾ ਸ਼ਰਮਾ, ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

inside image of charu and rajeev image source: Instagram 

'Mere Angne Mein' ਫੇਮ ਅਦਾਕਾਰਾ ਨੇ ਦੱਸਿਆ ਕਿ ਉਸ ਨੇ 19 ਤਰੀਕ ਨੂੰ ਹੀ ਮੁੰਬਈ ਆਉਣਾ ਸੀ ਪਰ ਉਸ ਦੀ ਬੇਟੀ ਨੂੰ ਡੇਂਗੂ ਹੋਣ ਤੋਂ ਬਾਅਦ ਉਸ ਨੂੰ ਫਲਾਈਟ ਰੱਦ ਕਰਨੀ ਪਈ ਸੀ। ਦੱਸ ਦੇਈਏ ਕਿ ਚਾਰੂ ਦੀ ਬੇਟੀ ਪਿਛਲੇ ਕੁਝ ਸਮੇਂ ਤੋਂ ਹਸਪਤਾਲ 'ਚ ਦਾਖਲ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਆਈਆਂ ਸਨ।

Charu Asopa with ziana image source: Instagram

ਉਸ ਨੇ ਉੱਥੇ ਦੀਵਾਲੀ ਮਨਾਈ ਅਤੇ ਫਿਰ ਹੁਣ ਜਦੋਂ ਉਸ ਦੀ ਬੇਟੀ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਤਾਂ ਉਹ ਇੱਕ ਵਾਰ ਫਿਰ ਮੁੰਬਈ ਆ ਗਈ ਹੈ। ਵੀਲੌਗ ਦੀ ਗੱਲ ਕਰੀਏ ਤਾਂ ਚਾਰੂ ਨੇ ਆਪਣਾ ਨਵਾਂ ਘਰ ਦਿਖਾਇਆ ਹੈ ਜਿਸ ਵਿੱਚ ਉਹ ਹਾਲ ਹੀ ਵਿੱਚ ਆਪਣੀ ਬੇਟੀ ਜ਼ਿਆਨਾ ਨਾਲ ਸ਼ਿਫਟ ਹੋਈ ਹੈ। ਵੀਡੀਓ 'ਚ ਚਾਰੂ ਅਸੋਪਾ ਨੇ ਵੀ ਆਪਣੀ ਧੀ ਦੇ ਪਹਿਲੇ ਜਨਮਦਿਨ ਦਾ ਪਲਾਨ ਵੀ ਸ਼ੇਅਰ ਕੀਤਾ ਹੈ।

image source: Instagram

ਚਾਰੂ ਅਸੋਪਾ ਨੇ ਦੱਸਿਆ ਕਿ ਜ਼ਿਆਨਾ ਦੀ ਭੂਆ (ਸੁਸ਼ਮਿਤਾ ਸੇਨ) ਅਤੇ ਬਾਬਾ (ਚਾਰੂ ਦਾ ਸਹੁਰਾ) ਅਤੇ ਉਸ ਦੀਆਂ ਭੈਣਾਂ (ਸੁਸ਼ਮਿਤਾ ਸੇਨ ਦੀਆਂ ਧੀਆਂ) ਜਨਮ ਦਿਨ ਦੀ ਪਾਰਟੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਚਾਰੂ ਨੇ ਦੱਸਿਆ ਕਿ ਉਨ੍ਹਾਂ ਨੇ ਜਨਮਦਿਨ ਦੀ ਪਲੈਨਿੰਗ ਸ਼ੁਰੂ ਕਰ ਦਿੱਤੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network