ਅਮਰੀਕੀ ਰੈਪਰ PnB Rock ਦਾ ਗੋਲੀ ਮਾਰ ਕੇ ਕਤਲ, ਪ੍ਰੇਮਿਕਾ ਨਾਲ ਰੈਸਟੋਰੈਂਟ ’ਚ ਖਾ ਰਿਹਾ ਸੀ ਖਾਣਾ
Rapper PnB Rock Shot Dead: ਗੰਨ ਕਲਚਰ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਕਾਸਸ਼ੀਲ ਦੇਸ਼ਾਂ ਤੋਂ ਵੀ ਅਜਿਹੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਨੇ ਕਿ ਸ਼ਰੇਆਮ ਕਿਸੇ ਨੂੰ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਅਮਰੀਕਾ ਵਰਗੇ ਤੇਜ਼ ਰਫਤਾਰ ਦੇਸ਼ ‘ਚ ਵੀ ਗੰਨ ਕਲਚਰ ਦਾ ਬੋਲ ਬਾਲਾ ਹੈ। ਇੱਕ ਫਿਰ ਤੋਂ ਇੱਕ ਰੈਪਰ ਦੀ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ ਹੈ। ਖਬਰਾਂ ਮੁਤਾਬਿਕ ਅਮਰੀਕੀ ਰੈਪਰ PnB Rock ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਰਹਿਣ ਵਾਲੇ ਨਾਰਵੇ ਦੇ ਡਾਂਸ ਗਰੁੱਪ ਨੇ ਪੰਜਾਬੀ ਗੀਤ ‘ਸੌਦਾ ਖਰਾ ਖਰਾ’ ਬਣਾਇਆ ਸ਼ਾਨਦਾਰ ਵੀਡੀਓ
ਅਮਰੀਕੀ ਰੈਪਰ ਪੀਐੱਨਬੀ ਰੌਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਦੇ ਪੇਨਸਿਲਵੇਨੀਆ ਦੇ ਫਿਲਾਡੇਲਫੀਆ ਦੇ ਰਹਿਣ ਵਾਲੇ ਰੈਪਰ PnB Rock ਨੂੰ ਉਦੋਂ ਗੋਲੀ ਮਾਰੀ ਗਈ ਜਦੋਂ ਉਹ ਆਪਣੀ ਗਰਲਫਰੈਂਡ ਨਾਲ ਇੱਕ ਰੈਸਟੋਰੈਂਟ ’ਚ ਖਾਣਾ ਖਾ ਰਿਹਾ ਸੀ।
image source twitter
ਰੈਪਰ ਪੀਐੱਨਬੀ ਰੌਕ ਸਾਲ 2016 ’ਚ ਆਏ ਆਪਣੇ ‘ਸੈਲਫਿਸ਼’ ਗੀਤ ਨੂੰ ਲੈ ਕੇ ਮਸ਼ਹੂਰ ਹੋਇਆ ਸੀ। ਮੌਤ ਤੋਂ ਪਹਿਲਾਂ ਪੀਐੱਨਬੀ ਰੌਕ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ਦੇ ਕੁਝ ਮਿੰਟਾਂ ਬਾਅਦ ਹੀ ਇਸ ਰੈਪਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
image source twitter
PnB Rock ਦਾ ਅਸਲੀ ਨਾਂ ਰਕੀਮ ਹਾਸ਼ਿਮ ਐਲਨ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀਐੱਨਬੀ ਨੂੰ ਦੱਖਣੀ ਲਾਸ ਏਂਜਲਸ ’ਚ ਰੋਸਕੋਜ਼ ਚਿਕਨ ਐਂਡ ਵੇਫਲਸ ਰੈਸਟੋਰੈਂਟ ’ਚ ਇੱਕ ਲੁੱਟ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।
ਖ਼ਬਰਾਂ ਮੁਤਾਬਕ ਜਦੋਂ ਪੀਐੱਨਬੀ ਰੌਕ ਨੂੰ ਗੋਲੀ ਮਾਰੀ ਗਈ ਤਾਂ ਉਹ ਆਪਣੀ ਗਰਲਫਰੈਂਡ ਸਟੇਫਨੀ ਨਾਲ ਰੈਸਟੋਰੈਂਟ ’ਚ ਸੀ। ਗਰਲਫਰੈਂਡ ਸਟੇਫਨੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਨਾਲ ਰੈਸਟੋਰੈਂਟ ਦੇ ਨਾਂ ਨੂੰ ਚੈੱਕਇਨ ਕੀਤਾ ਅਤੇ ਟੈਗ ਕੀਤਾ ਸੀ। ਇਸ ਸੋਸ਼ਲ ਮੀਡੀਆ ਪੋਸਟ ਦੇ ਸਿਰਫ 20 ਮਿੰਟਾਂ ਬਾਅਦ ਹੀ ਉਨ੍ਹਾਂ ਨੂੰ ਸ਼ੂਟਰ ਨੇ ਗੋਲੀ ਮਾਰ ਦਿੱਤੀ। ਕੁਝ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਪੋਸਟ ਕਾਰਨ ਹੀ ਸ਼ੂਟਰ ਨੂੰ ਰੈਪਰ ਦੇ ਟਿਕਾਣੇ ਦਾ ਪਤਾ ਲੱਗਾ ਹੈ।
image source twitter
ਪੁਲਿਸ ਸੂਤਰਾਂ ਮੁਤਾਬਕ ਲੁਟੇਰਿਆਂ ਦੀ ਨਜ਼ਰ PnB Rock ਦੇ ਗਹਿਣਿਆਂ ’ਤੇ ਸੀ। ਇਸ ਵਿਚਾਲੇ ਲੁਟੇਰੇ ਨੇ ਰੈਪਰ ਨੂੰ ਗੋਲੀ ਮਾਰੀ ਅਤੇ ਉੱਥੋਂ ਭੱਜ ਗਏ। ਪੁਲਿਸ ਨੇ ਕਿਹਾ ਕਿ ਰੈਸਟੋਰੈਂਟ ਦੇ ਅੰਦਰ ਲੱਗੇ ਸੀਸੀਟੀਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਰੈਪਰ PnB Rock ਦੀ ਮੌਤ ਉੱਤੇ ਦੁੱਖ ਜਤਾ ਰਹੇ ਹਨ।