ਸੁਸ਼ਾਂਤ ਮੂਨ ਡੇਅ ਮਨਾਏਗਾ ਅਮਰੀਕਾ, ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਸਪੇਸ ਪ੍ਰੇਮ ਨੂੰ ਮਿਲੀ ਵੱਡੀ ਪਛਾਣ
ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput ) ਦੀ ਮੌਤ ਦੇ ਗਮ ਨੂੰ ਅਜੇ ਤੱਕ ਉਨ੍ਹਾਂ ਦੇ ਫੈਨਜ਼ ਭੁੱਲ ਨਹੀਂ ਸਕੇ ਹਨ। ਸੁਸ਼ਾਂਤ ਦੀਆਂ ਤਸਵੀਰਾਂ ਤੇ ਵੀਡੀਓਜ਼ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ ਉੱਤੇ ਟੈਂਡਿੰਗ ਹੋਣ ਲੱਗਦੇ ਹਨ। ਹੁਣ ਸੁਸ਼ਾਂਤ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੀ ਲੂਨਰ ਸੁਸਾਇਟੀ ਨੇ ਸੁਸਾਂਤ ਦੀ ਯਾਦ ਵਿੱਚ ਸੁਸ਼ਾਂਤ ਮੂਨ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ।
ਸੁਸ਼ਾਂਤ ਦੇ ਫੈਨਜ਼ ਨੂੰ ਯਾਦ ਹੋਵੇਗਾ ਕਿ ਅਭਿਨੇਤਾ ਸਪੇਸ ਦਾ ਕਿੰਨਾ ਸ਼ੌਕੀਨ ਹੈ। ਸੁਸ਼ਾਂਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਗਲੈਕਸੀ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੇ ਸਨ। ਸਪੇਸ ਦੇ ਲਈ ਸੁਸ਼ਾਂਤ ਦੇ ਪਿਆਰ ਅਤੇ ਲਗਾਅ ਨੂੰ ਦੇਖਦੇ ਹੋਏ, ਅਮਰੀਕਨ ਲੂਨਰ ਸੁਸਾਇਟੀ (American International Lunar Society) ਨੇ ਉਨ੍ਹਾਂ ਦੇ ਜਨਮ ਦਿਨ ਨੂੰ 'ਸੁਸ਼ਾਂਤ ਮੂਨ' (Sushant Moon) ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਨ ਲੂਨਰ ਸੋਸਾਇਟੀ ਨੇ ਆਪਣੀ ਅਧਿਕਾਰਤ ਵੈਬਸਾਈਟ 'ਤੇ ਐਲਾਨ ਕੀਤਾ ਹੈ ਕਿ ਪਹਿਲੀ ਵਾਰ 21 ਜਨਵਰੀ 2023 ਨੂੰ ਸੁਸ਼ਾਂਤ ਦੇ ਜਮਨਦਿਨ ਦੇ ਮੌਕੇ ਉੱਤੇ ਸੂਸ਼ਾਂਤ ਦਿਵਸ ਮਨਾਇਆ ਜਾਵੇਗਾ।
ਅਮਰੀਕਨ ਲੂਨਰ ਸੋਸਾਇਟੀ ਨੇ ਕਿਹਾ, ਅਸੀਂ ਉਮੀਦ ਕਰਦੇ ਹਾਂ ਕਿ 'ਸੁਸ਼ਾਂਤ ਮੂਨ' ਇਤਿਹਾਸਕ ਅਤੇ ਸਾਲਾਨਾ ਸਮਾਗਮ ਬਣ ਜਾਵੇਗਾ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਸਾਲ ਸੁਸ਼ਾਂਤ ਦਾ ਜਨਮਦਿਨ ਨਵੇਂ ਚੰਦ ਦੀ ਰਾਤ ਨੂੰ ਹੀ ਹੋਵੇ। ਤੁਹਾਨੂੰ ਦੱਸ ਦੇਈਏ ਕਿ ਟਵਿਟਰ ਦੇ ਅੰਕੜਿਆਂ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਜ਼ ਨੇ ਉਨ੍ਹਾਂ ਲਈ ਲਗਭਗ 5.3 ਮਿਲੀਅਨ ਟਵੀਟ ਕੀਤੇ ਹਨ।
ਟਵਿੱਟਰ 'ਤੇ #SushantDay ਟ੍ਰੈਂਡ ਕਰ ਰਿਹਾ ਹੈ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਚੰਦਰਮਾ 'ਤੇ ਜ਼ਮੀਨ ਵੀ ਖਰੀਦੀ ਸੀ। ਉਸ ਨੇ ਚੰਦਰਮਾ 'ਤੇ ਮਰੇ ਮੋਸਕੋਵੀਏਂਸ (Moscoviense) ਦੇ ਸਾਗਰ (Sea of Muscovy) ਵਿੱਚ ਜ਼ਮੀਨ ਖਰੀਦੀ ਸੀ।
ਖਾਸ ਗੱਲ ਇਹ ਹੈ ਕਿ ਸੁਸ਼ਾਂਤ ਫਿਲਮ 'ਚੰਦਾ ਮਾਮਾ ਦੂਰ ਕੇ' ਕਰਨ ਵਾਲੇ ਸਨ। ਅਦਾਕਾਰ ਨੇ ਫਿਲਮ ਸਾਈਨ ਵੀ ਕੀਤੀ ਸੀ। ਇਸ ਫਿਲਮ 'ਚ ਸੁਸ਼ਾਂਤ ਇੱਕ ਪੁਲਾੜ ਯਾਤਰੀ ਦਾ ਕਿਰਦਾਰ ਨਿਭਾਉਣ ਵਾਲੇ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਲਈ ਸੁਸ਼ਾਂਤ ਨਾਸਾ (ਅਮਰੀਕਾ) ਵੀ ਗਏ ਸਨ। ਇਸ ਦੇ ਨਾਲ ਹੀ ਸੁਸ਼ਾਂਤ ਦੀ ਮੌਤ ਕਾਰਨ ਇਹ ਫਿਲਮ ਠੰਡੇ ਬਸਤੇ 'ਚ ਪੈ ਗਈ।
ਹੋਰ ਪੜ੍ਹੋ : NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਗੁਆਂਢ 'ਚ ਰਹਿਣ ਵਾਲੇ ਡਰੱਗ ਪੈਡਲਰ ਨੂੰ ਕੀਤਾ ਗ੍ਰਿਫ਼ਤਾਰ, ਲੰਬੇ ਸਮੇਂ ਤੋਂ ਫਰਾਰ ਸੀ ਮੁਲਜ਼ਮ
14 ਜੂਨ 2020 ਨੂੰ, ਸੁਸ਼ਾਂਤ ਸਿੰਘ ਰਾਜਪੂਤ ਆਪਣੇ ਮੁੰਬਈ ਸਥਿਤ ਘਰ ਵਿੱਚ ਮ੍ਰਿਤਕ ਮਿਲੇ। ਅਜੇ ਤੱਕ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਸਹੀ ਪਤਾ ਨਹੀਂ ਲੱਗ ਸਕਿਆ ਹੈ। ਹਲਾਂਕਿ ਸੁਸ਼ਾਂਤ ਦੇ ਪਰਿਵਾਰ ਤੇ ਫੈਨਜ਼ ਦੀ ਡਿਮਾਂਡ ਉੱਤੇ ਉਨ੍ਹਾਂ ਦੀ ਮੌਤ ਦੀ ਸੀਬੀਆਈ ਵੱਲੋਂ ਜਾਂਚ ਜਾਰੀ ਹੈ, ਪਰ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆ ਸਕਿਆ ਹੈ।
View this post on Instagram