ਅਮਰਦੀਪ ਸਿੰਘ ਗਿੱਲ ਦੀ ਨਵੀਂ ਫ਼ਿਲਮ ‘ਰੋਹੀ ਬੀਆਬਾਨ’ ਦਾ ਪੋਸਟਰ ਆਇਆ ਸਾਹਮਣੇ
‘ਜੋਰਾ ਦਸ ਨੰਬਰੀਆ’ ਵਰਗੀ ਹਿੱਟ ਫ਼ਿਲਮ ਦੇਣ ਵਾਲੇ ਲੇਖਕ, ਗੀਤਕਾਰ ਤੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਨਵੀਂ ਫ਼ਿਲਮ ਰੋਹੀ ਬੀਆਬਾਨ ਦਾ ਪੋਸਟਰ ਸਾਂਝਾ ਕੀਤਾ ਹੈ।
View this post on Instagram
ਇਸ ਫ਼ਿਲਮ ਨੂੰ ਅਮਰਦੀਪ ਸਿੰਘ ਗਿੱਲ ਨੇ ਹੀ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਯਾਦ ਗਰੇਵਾਲ ਤੇ ਕੁਲ ਸਿੱਧੂ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਕਈ ਹੋਰ ਨਾਮੀ ਚਿਹਰੇ ਵੀ ਨਜ਼ਰ ਆਉਣਗੇ।
ਇਸ ਫ਼ਿਲਮ ‘ਚ ਮਿਹਨਤਕਸ਼ ਲੋਕਾਂ ਦੇ ਅਣਥੱਕ ਸੰਘਰਸ਼ ਦੀ ਕਥਾ ਨੂੰ ਪੇਸ਼ ਕੀਤਾ ਜਾਵੇਗਾ। ਪੋਸਟਰ ‘ਚ ਟਰੱਕ ਦੇ ਨਾਲ ਇੱਕ ਪਾਸੇ ਯਾਦ ਗਰੇਵਾਲ ਤੇ ਦੂਜੇ ਪਾਸੇ ਨਾਇਕਾ ਕੁਲ ਸਿੱਧੂ ਖੜੀ ਹੋਈ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੂੰ ਕਰਨ ਧਾਲੀਵਾਲ ਤੇ ਨਵਦੀਪ ਢਿੱਲੋਂ ਪ੍ਰੋਡਿਊਸ ਕਰ ਰਹੇ ਹਨ। ਜੇ ਗੱਲ ਕਰੀਏ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੇ ਕੰਮ ਦੀ ਤਾਂ ਉਹ ਜੋ ਕਿ ਬਹੁਤ ਜਲਦ ਆਪਣੀ ਫ਼ਿਲਮ ‘ਜੋਰਾ ਦਸ ਨੰਬਰੀਆ’ ਦਾ ਸਿਕਵਲ ‘ਜੋਰਾ ਦੂਜਾ ਅਧਿਆਇ’ ਲੈ ਕੇ ਆ ਰਹੇ ਹਨ। ਜੋਰਾ ਦੂਜਾ ਅਧਿਆਇ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।