‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ’ਚ ਅਮਰ ਸੈਂਹਬੀ, ਤਨਿਕਸ਼ ਕੌਰ ਨੇ ਆਪਣੀ ਪ੍ਰਫਾਰਮੈਂਸ ਨਾਲ ਬੰਨਿਆ ਰੰਗ

Reported by: PTC Punjabi Desk | Edited by: Rupinder Kaler  |  November 21st 2020 08:47 PM |  Updated: November 21st 2020 08:47 PM

‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ’ਚ ਅਮਰ ਸੈਂਹਬੀ, ਤਨਿਕਸ਼ ਕੌਰ ਨੇ ਆਪਣੀ ਪ੍ਰਫਾਰਮੈਂਸ ਨਾਲ ਬੰਨਿਆ ਰੰਗ

ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ਦੀ ਸ਼ੁਰੂਆਤ ਹੋ ਗਈ ਹੈ । ਇੱਕ ਤੋਂ ਬਾਅਦ ਇੱਕ ਗਾਇਕਾਂ ਦੀ ਪ੍ਰਫਾਰਮੈਂਸ ਨੇ ਦਰਸ਼ਕਾਂ ਨੂੰ ਬੰਨ ਕੇ ਬਿਠਾ ਦਿੱਤਾ ਹੈ । ਹਰ ਕੋਈ ਆਪਣੇ ਫੇਵਰੇਟ ਗਾਇਕ ਦੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ । ਸੋਨਾਲੀ ਡੋਗਰਾ , ਅਮਰ ਸੈਂਹਬੀ, ਤਨਿਕਸ਼ ਕੌਰ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ ।

ਅਮਰ ਸੈਂਹਬੀ ਨੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਹਰ ਕਿਸੇ ਨੂੰ ਝੂਮਣ ਲਾ ਦਿੱਤਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮੰਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ ।

tanishq

ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਪੀਟੀਸੀ ਪੰਜਾਬੀ ’ਤੇ ਨਵੇਂ ਤੋਂ ਨਵੇਂ ਪ੍ਰੋਗਰਾਮ ਚਲਾਏ ਜਾ ਰਹੇ ਹਨ । ਤੁਹਾਡੀ ਹਰ ਸ਼ਾਮ ਨੂੰ ਮਿਊਜ਼ੀਕਲ ਬਨਾਉਣ ਲਈ ‘ਮਿਊਜ਼ਿਕ ਕੰਸਰਟ’ ਕਰਵਾਏ ਜਾ ਰਹੇ ਹਨ ।

sonali

ਇਸੇ ਲੜੀ ਦੇ ਤਹਿਤ ਇਹ ਕੰਸਰਟ ਵੀ ਕਰਵਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕੋਰੋਨਾ ਮਹਾਮਾਰੀ ਦੇ ਚਲਦੇ ਵੱਡੇ ਵੱਡੇ ਅਵਾਰਡ ਸ਼ੋਅ ਰੱਦ ਕਰ ਦਿੱਤੇ ਗਏ ਸਨ ਉੱਥੇ ਪੀਟੀਸੀ ਪੰਜਾਬੀ ਨੇ ਪਹਿਲਾਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ-2020’ ਤੇ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਕਰਵਾ ਕੇ ਇਹ ਸਾਫ ਕਰ ਦਿੱਤਾ ਹੈ ਕਿ ਐਂਟਰਟੇਨਮੈਂਟ ਦੇ ਮਾਮਲੇ ਵਿੱਚ ‘ਪੀਟੀਸੀ ਪੰਜਾਬੀ ਦਾ ਕੋਈ ਮੁਕਾਬਲਾ ਨਹੀਂ ਹੈ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network