ਦੇਖੋ ਵੀਡੀਓ: ਅਮਰ ਸੈਂਬੀ ਦਾ ਨਵਾਂ ਕਿਸਾਨੀ ਗੀਤ ‘ਗੱਲਾਂ ਹੁਣ ਦੇ ਵਕਤ ਦੀਆਂ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Reported by: PTC Punjabi Desk | Edited by: Lajwinder kaur  |  January 22nd 2021 12:50 PM |  Updated: January 22nd 2021 12:50 PM

ਦੇਖੋ ਵੀਡੀਓ: ਅਮਰ ਸੈਂਬੀ ਦਾ ਨਵਾਂ ਕਿਸਾਨੀ ਗੀਤ ‘ਗੱਲਾਂ ਹੁਣ ਦੇ ਵਕਤ ਦੀਆਂ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਗਾਇਕ ਅਮਰ ਸੈਂਬੀ ਜੋ ਕਿ ਆਪਣੇ ਨਵੇਂ ਕਿਸਾਨੀ ਗੀਤ ਦੇ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਉਹ ‘ਗੱਲਾਂ ਹੁਣ ਦੇ ਵਕਤ ਦੀਆਂ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ, ਜਿਸ ‘ਚ ਉਹ ਚੱਲ ਰਹੇ ਹਲਾਤਾਂ ਨੂੰ ਬਿਆਨ ਕਰ ਰਹੇ ਨੇ ।

inside amar sehmbi  ਹੋਰ ਪੜ੍ਹੋ : ਸ਼ਿੰਦਾ ਦਾ ਇਹ ਪੁਰਾਣਾ ਵੀਡੀਓ ਜਿੱਤ ਰਿਹਾ ਹੈ ਦਰਸ਼ਕਾਂ ਦਿਲ, ਗਿੱਪੀ ਗਰੇਵਾਲ ਪੰਜਾਬੀ ਸਿਖਾਉਂਦੇ ਆਏ ਨਜ਼ਰ, ਦੇਖੋ ਵੀਡੀਓ

ਇਸ ਗੀਤ ਦੇ ਰਾਹੀਂ ਹੰਕਾਰੀ ਹੋਈ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਨੇ । ਇਸ ਤੋਂ ਇਲਾਵਾ ਉਹ ਪੰਜਾਬੀਆਂ ਦੀ ਅਣਖ ਤੇ ਹਿੰਮਤਾਂ ਨੂੰ ਬਿਆਨ ਕੀਤਾ ਹੈ । ਦਿਲ ਛੂਹ ਜਾਣ ਵਾਲੇ ਨਾਮੀ ਗੀਤਕਾਰ ਗਿੱਲ ਰੌਂਤਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Bravo Music ਵਾਲਿਆਂ ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ The Videoholics ਵਾਲਿਆਂ ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

inside pic of amar sehmbi

ਦੱਸ ਦਈਏ ਪਿਛਲੇ ਦੋ ਮਹੀਨਿਆਂ ਤੋਂ ਵੱਧ ਹੋ ਗਏ ਨੇ ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਕੇਂਦਰ ਸਰਕਾਰ ਆਪਣਾ ਹੰਕਾਰੀਪੁਣੇ ਦਾ ਮੁਜ਼ਹਾਰਾ ਕਰ ਰਹੀ ਹੈ । ਪੰਜਾਬੀ ਕਲਾਕਾਰ ਵੀ ਆਪਣੀ ਕਲਾ ਦੇ ਰਾਹੀਂ ਕਿਸਾਨਾਂ ਦੇ ਹੌਸਲੇ ਨੂੰ ਹੋਰ ਬੁਲੰਦ ਕਰ ਰਹੇ ਨੇ ।

inside pic of latest song amar sehmbi

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network