ਸਿੱਖ ਧਰਮ ਦੇ ਇਤਿਹਾਸ ਤੇ ਅਣਖ ਨੂੰ ਬਿਆਨ ਕਰ ਰਹੇ ਨੇ ਗਾਇਕ ਅਮਰ ਸੈਂਬੀ ਆਪਣੇ ਨਵੇਂ ਜੋਸ਼ੀਲੇ ਕਿਸਾਨੀ ਗੀਤ ‘ਨਲੂਏ ਦਾ ਖੰਡਾ’ ‘ਚ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  December 24th 2020 04:58 PM |  Updated: December 24th 2020 04:58 PM

ਸਿੱਖ ਧਰਮ ਦੇ ਇਤਿਹਾਸ ਤੇ ਅਣਖ ਨੂੰ ਬਿਆਨ ਕਰ ਰਹੇ ਨੇ ਗਾਇਕ ਅਮਰ ਸੈਂਬੀ ਆਪਣੇ ਨਵੇਂ ਜੋਸ਼ੀਲੇ ਕਿਸਾਨੀ ਗੀਤ ‘ਨਲੂਏ ਦਾ ਖੰਡਾ’ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਅਮਰ ਸੈਂਬੀ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜਿਵੇਂ ਕਿ ਸਭ ਜਾਣਦੇ ਹੀ ਕਿਸਾਨੀ ਸੰਘਰਸ਼ ਪੂਰੇ ਜ਼ੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ । ਜਿਸ ਕਰਕੇ ਗਾਇਕ ਵੀ ਕਿਸਾਨੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਰਹੇ ਨੇ । ਅਮਰ ਸੈਂਬੀ ਵੀ ਆਪਣੀ ਦਮਦਾਰ ਆਵਾਜ਼ ਚ ਜੋਸ਼ੀਲਾ ਗੀਤ 'ਨਲੂਏ ਦਾ ਖੰਡਾ' ਲੈ ਕੇ ਆਏ ਨੇ।

chote sahibzade pic ਹੋਰ ਪੜ੍ਹੋ : ਪੱਕੇ ਇਰਾਦਿਆਂ ਤੇ ਅਣਖ ਨੂੰ ਬਿਆਨ ਕਰਦਾ ਸਰਬਜੀਤ ਚੀਮਾ ਦਾ ਨਵਾਂ ਕਿਸਾਨੀ ਗੀਤ ‘Kisaani Te Kurbani’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ

ਇਸ ਗੀਤ ਚ ਕੇਂਦਰ ਦੀ ਸਰਕਾਰ ਨੂੰ ਲਲਕਾਰਦੇ ਹੋਏ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਅਣਖਾਂ ਨੂੰ ਬਿਆਨ ਕੀਤਾ ਗਿਆ ਹੈ ।

farmer protest at delhi

ਇਹ ਗੀਤ ਗੀਤਕਾਰ ਗਿੱਲ ਰੌਂਤਾ ਦੀ ਕਲਮ ‘ਚੋਂ ਨਿਕਲਿਆ ਹੈ । Bravo Music ਨੇ ਇਸ ਗਾਣੇ ਨੂੰ ਸੰਗੀਤ ਦਿੱਤਾ ਹੈ । ਜੱਸ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

inside pic of nalue da khanda song


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network