ਜਦੋਂ ਗਾਇਕਾ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ,ਜਾਣੋ ਕੀ ਹੈ ਕਹਾਣੀ   

Reported by: PTC Punjabi Desk | Edited by: Shaminder  |  January 12th 2019 11:13 AM |  Updated: January 12th 2019 11:15 AM

ਜਦੋਂ ਗਾਇਕਾ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ,ਜਾਣੋ ਕੀ ਹੈ ਕਹਾਣੀ   

ਔਰਤ ਨੂੰ ਸਾਡੇ ਸਮਾਜ 'ਚ ਬਹੁਤ ਹੀ ਆਦਰਯੋਗ ਸਥਾਨ ਹਾਸਿਲ ਹੈ ।ਧੀ ਦੇ ਰੂਪ 'ਚ ਜਿੱਥੇ ਉਹ ਆਪਣੇ ਪਿਤਾ 'ਤੇ ਭਰਾ ਦੀ ਪੱਗ ਦੀ ਲਾਜ ਰੱਖਣ ਵਾਲੀ ,ਬੱਚਿਆਂ ਲਈ ਠੰਡੀ ਛਾਂ ਵਾਂਗ 'ਤੇ ਦੁੱਖ ਵੇਲੇ ਆਪਣੇ ਪਤੀ 'ਤੇ ਸਭ ਕੁਝ ਵਾਰ ਦੇਂਦੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਕੁਝ ਅਜਿਹੀਆਂ ਹੀ ਸ਼ਖਸ਼ੀਅਤਾਂ ਹੋਈਆਂ ਜਿਨਾਂ ਨੇ ਆਪਣੇ ਕੈਰੀਅਰ ਦੇ ਨਾਲ ਨਾਲ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨਿਭਾਈਆਂ । ਉਨਾਂ ਵਿੱਚੋਂ ਇੱਕ ਨੇ ਅਮਰ ਨੂਰੀ ਅੱਜ ਅਸੀਂ ਤੁਹਾਨੂੰ ਅਮਰ ਨੂਰੀ ਬਾਰੇ ਦੱਸਾਂਗੇ ਜਿਨਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ 9  ਵਰ੍ਹਿਆਂ ਦੀ ਉਮਰ 'ਚ ਕਰ ਦਿੱਤੀ ਸੀ।

ਹੋਰ ਵੇਖੋ:ਕਿਸਿੰਗ ਬੁਆਏ ਇਮਰਾਨ ਹਾਸ਼ਮੀ ਨੇ ਸਾਰਾ ਅਲੀ ਖਾਨ ਨੂੰ ਦੇਖ ਕੇ ਜਤਾਈ ਇਹ ਇੱਛਾ

amar noorie amar noorie

ਅਮਰ ਨੂਰੀ ਦੇ ਉਸਤਾਦ ਉਨਾਂ ਦੇ ਪਿਤਾ ਹੀ ਸਨ । ਗਾਇਕੀ ਦੀ ਗੁੜਤੀ ਉਨਾਂ ਨੂੰ ਆਪਣੇ ਘਰ ਤੋਂ ਹੀ ਮਿਲੀ 'ਤੇ ਲਗਾਤਾਰ ਮਿਹਨਤ 'ਤੇ ਰਿਆਜ਼ ਨਾਲ ਉਨਾਂ ਨੇ ਆਪਣੀ ਅਵਾਜ਼ 'ਚ ਨਿਖਾਰ ਲਿਆਂਦਾ । ਉਸ ਤੋਂ ਬਾਅਦ ਉਨਾਂ ਨੇ 1981 'ਚ ਦੀਦਾਰ ਸਿੰਘ ਸੰਧੂ ਨਾਲ ਆਪਣਾ ਦੋਗਾਣਾ ਗਾਇਆ ।

ਹੋਰ ਵੇਖੋ:ਪੂਹਲੇ ਪਿੰਡ ਤੋਂ ਉੱਠੇ ਬਲਕਾਰ ਸਿੱਧੂ ਨੂੰ ਇਸ ਗੀਤ ਨੇ ਦਿਵਾਈ ਸੀ ਵਿਸ਼ਵ ਪੱਧਰ ‘ਤੇ ਪਛਾਣ ,ਸਿੱਧੂ ਦੇ ਦਿਲ ਦੇ ਬੇਹੱਦ ਕਰੀਬ ਹੈ ਇਹ ਗੀਤ ,ਵੇਖੋ ਵੀਡਿਓ

amar noorie amar noorie

1986 'ਚ ਅਮਰ ਨੂਰੀ ਦੀ ਮੁਲਾਕਾਤ ਸਰਦੂਲ ਸਿਕੰਦਰ ਨਾਲ ਹੋਈ 'ਤੇ ਜਿਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਸਿਕੰਦਰ ਨਾਲ ਗਾਉਣਾ ਸ਼ੁਰੂ ਕੀਤਾ।

ਸਰਦੂਲ ਸਿਕੰਦਰ 'ਤੇ ਅਮਰ ਨੂਰੀ ਦੀ ਜੋੜੀ 90 ਦੇ ਦਹਾਕੇ 'ਚ ਬਹੁਤ ਮਸ਼ਹੂਰ ਹੋਈ 'ਤੇ ਇਨਾਂ ਵੱਲੋਂ ਗਾਏ ਗਾਣੇ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ ਗਏ ।ਹਰ ਕੋਈ ਉਨਾਂ ਦੇ ਗਾਣੇ ਦੀ ਬੇਸਬਰੀ ਨਾਲ ਉਡੀਕ ਕਰਦਾ ।

ਹੋਰ ਵੇਖੋ: ਸ਼ਹਿਨਸ਼ਾਹ ਤੋਂ ਬਾਅਦ ਕਾਦਰ ਖਾਨ ਨੇ ਅਮਿਤਾਭ ਬੱਚਨ ਨਾਲ ਇਸ ਵਜ੍ਹਾ ਕਰਕੇ ਨਹੀਂ ਕੀਤਾ ਕਿਸੇ ਹੋਰ ਫਿਲਮ ਵਿੱਚ ਕੰਮ, ਦੇਖੋ ਵੀਡਿਓ

amar noorie and sardool sikander amar noorie and sardool sikander

ਇੱਕਠੇ ਗਾਉਂਦਿਆਂ ਗਾਉਂਦਿਆਂ ਇਹ ਜੋੜੀ ਕਦੋਂ ਇੱਕ ਦੂਜੇ ਦੇ ਨਜ਼ਦੀਕ ਆ ਗਈ ਦੋਵਾਂ ਨੂੰ ਇਸਦਾ ਅਹਿਸਾਸ ਤੱਕ ਨਹੀਂ ਹੋਇਆ ।ਦੋਵੇਂ ਇੱਕ ਦੂਸਰੇ ਨੂੰ ਚਾਹੁਣ ਲੱਗ ਪਏ 'ਤੇ ਦੋਨਾਂ ਨੇ ਇਸ ਦੋਸਤੀ ਨੂੰ ਇੱਕ ਪਿਆਰੇ ਜਿਹੇ ਰਿਸ਼ਤੇ 'ਚ ਬਦਲਣ ਦਾ ਫੈਸਲਾ ਕਰ ਲਿਆ ।ਪਰ ਇਸੇ ਦੋਰਾਨ ਇੱਕ ਵਕਤ ਅਜਿਹਾ ਵੀ ਆਇਆ ਜਦੋਂ ਦੋਨਾਂ ਦੇ ਅੱਲਗ ਅੱਲਗ ਗਾਉਣ ਦੀਆਂ ਖਬਰਾਂ ਵੀ ਆਈਆਂ ,ਸ਼ਾਇਦ ਪਰਿਵਾਰ ਵਾਲੇ ਦੋਨਾਂ ਦੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ।

ਹੋਰ ਵੇਖੋ: ਲੋਕਾਂ ਦੇ ਨਿਸ਼ਾਨੇ ‘ਤੇ ਕਿਰਣ ਖੇਰ ,ਕੀਤੀ ਅਜਿਹੀ ਹਰਕਤ ,ਲੋਕ ਕਹਿ ਰਹੇ ਐਕਸੀਡੈਂਟਲ ਐੱਮਪੀ ,ਵੇਖੋ ਵਾਇਰਲ ਵੀਡਿਓ

amar noorie and sardool sikander amar noorie and sardool sikander

ਪਰ ਦੋਨਾਂ ਦੇ ਪਿਆਰ 'ਤੇ ਅਟੁਟ ਵਿਸ਼ਵਾਸ਼ ਨੇ ਇਸ ਰਿਸ਼ਤੇ ਨੂੰ ਅੰਜਾਮ ਤੱਕ ਪਹੁੰਚਾਇਆ 'ਤੇ ਆਖਿਰਕਾਰ ਦੋਵੇਂ 1986 'ਚ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ।           ਗੀਤਾਂ ਦੇ ਨਾਲ ਨਾਲ ਅਮਰ ਨੂਰੀ ਨੇ ਅਦਾਕਾਰੀ 'ਚ ਵੀ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਲਿਆ।

ਹੋਰ ਵੇਖੋ: ਸੁਪਰਹਿੱਟ ਅਦਾਕਾਰਾ ਮਨਜੀਤ ਕੁਲਾਰ ਕਿਉਂ ਹੋਈ ਫਿਲਮ ਇੰਡਸਟਰੀ ਤੋਂ ਦੂਰ,ਇਹ ਰਿਹਾ ਵੱਡਾ ਕਾਰਨ

sardool sikander amar noorie sardool sikander amar noorie

ਐਕਟਿੰਗ 'ਚ ਉਨਾਂ ਨੇ 1988 'ਚ ਟੀਵੀ ਸੀਰੀਜ਼ 'ਏਹੋ ਹਮਾਰਾ ਜੀਵਣਾ' ਜਿਸਨੂੰ ਗੁਰਬੀਰ ਸਿੰਘ ਗ੍ਰੇਵਾਲ ਨੇ ਡਾਇਰੈਕਸ਼ਨ ਦਿੱਤੀ ,ਦਲੀਪ ਕੌਰ ਟਿਵਾਣਾ ਦੇ ਨਾਵਲ ਤੇ ਅਧਾਰਿਤ ਇਸ ਟੀਵੀ ਸੀਰੀਜ਼ 'ਚ ਉਨਾਂ ਨੇ ਮੱਹਤਵਪੂਰਨ ਰੋਲ ਨਿਭਾਇਆ ।

sardool sikander amar noorie sardool sikander amar noorie

ਇਸ ਤੋਂ ਬਾਅਦ ਉਨਾਂ ਨੇ ਕਈ ਪੰਜਾਬੀ ਫਿਲਮਾਂ 'ਚ ਮੱਹਤਵਪੂਰਨ ਕਿਰਦਾਰ ਨਿਭਾਏ ।ਭਾਵੇਂ ਉਹ ਫਿਲਮ 'ਬਦਲਾ ਜੱਟੀ ਦਾ ' ਹੋਵੇ ਜਾਂ 'ਜ਼ੋਰ ਜੱਟ ਦਾ' ਜਾਂ ਫਿਰ 'ਜੀ ਆਇਆਂ ਨੂੰ ' ਉਨਾਂ ਨੇ ਅਦਾਕਾਰੀ 'ਚ ਵੀ ਕਾਫੀ ਨਾਮ ਕਮਾਇਆ । ਅਮਰ ਨੂਰੀ ਬੇਸ਼ੱਕ ਆਪਣੇ ਕੰਮ 'ਚ ਰੁੱਝੀ ਸੀ ਪਰ ਪਰਿਵਾਰਿਕ ਜ਼ਿੰਮੇਦਾਰੀਆਂ ਤੋਂ ਵੀ ਉਨਾਂ ਨੇ ਕਦੇ ਵੀ ਮੂੰਹ ਨਹੀਂ ਮੋੜਿਆ ।

https://www.youtube.com/watch?v=tITn7Bq4fk8

ਉਨਾਂ ਦੇ ਘਰ ਦੋ ਬੇਟਿਆਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨੇ ਜਨਮ ਲਿਆ ।ਜਿਸ ਤੋਂ ਬਾਅਦ ਉਨਾਂ ਨੇ ਇੱਕ ਲੰਬੇ ਸਮੇਂ ਤੱਕ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਤੋਂ ਛੁੱਟੀ ਲੈ ਲਈ। ਬੱਚਿਆਂ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਉਹ ਲੰਬੇ ਸਮੇਂ ਤੱਕ ਬੱਚਿਆਂ ਦੀ ਦੇਖਭਾਲ 'ਚ ਜੁਟੀ ਰਹੀ 'ਤੇ ਇੱਕ ਮਾਂ ਦਾ ਫਰਜ਼ ਬਾਖੂਬੀ ਨਿਭਾਇਆ ।

https://www.youtube.com/watch?v=wM3lmg0lFL0

ਅਮਰ ਨੂਰੀ ਇੱਕ ਅਜਿਹੀ ਸ਼ਖਸ਼ੀਅਤ ਹਨ ਜਿਨਾਂ ਨੇ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ । ਜਦੋਂ ਉਨਾਂ ਨੂੰ ਉਨਾਂ ਦੇ ਪਤੀ 'ਤੇ ਗਾਇਕ ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋਣ ਦਾ ਪਤਾ ਲੱਗਿਆ ਤਾਂ ਅਮਰ ਨੂਰੀ ਨੇ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ ।ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਡਾਕਟਰਾਂ ਨੇ ੧੭ ਮਾਰਚ ਨੂੰ ਸਰਦੂਲ ਸਿਕੰਦਰ ਦੀ ਕਿਡਨੀ ਟਰਾਂਸਪਲਾਂਟ ਕੀਤੀ ।

https://www.youtube.com/watch?v=We25cIGplkM

ਸਰਦੂਲ ਸਿਕੰਦਰ ਦੇ ਸਰੋਤਿਆਂ ਦੀਆਂ ਦੁਆਵਾਂ 'ਤੇ ਉਨਾਂ ਦੀ ਪਤਨੀ 'ਤੇ ਗਾਇਕਾ ਅਮਰ ਨੂਰੀ ਵੱਲੋਂ ਆਪਣੇ ਪਤੀ ਲਈ ਨਿਭਾਏ ਗਏ ਫਰਜ਼ ਸਦਕਾ ਅੱਜ ਸਰਦੂਲ ਸਿਕੰਦਰ ਪੂਰੀ ਤਰਾਂ ਤੰਦਰੁਸਤ ਹਨ ।ਅਮਰ ਨੂਰੀ ਨਾ ਸਿਰਫ ਆਪਣੇ ਪ੍ਰੋਫੈਸ਼ਨ ਪ੍ਰਤੀ ਸਮਰਪਿਤ ਰਹੀ ਬਲਕਿ ਪਰਿਵਾਰ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਉਨਾਂ ਨੇ ਬਾਖੂਬੀ ਨਿਭਾਇਆ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network