ਅਮਰ ਨੂਰੀ ਨੇ ਸਾਂਝਾ ਕੀਤਾ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦਾ ਇਹ ਅਣਦੇਖਿਆ ਵੀਡੀਓ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

Reported by: PTC Punjabi Desk | Edited by: Lajwinder kaur  |  July 14th 2021 02:51 PM |  Updated: July 14th 2021 02:51 PM

ਅਮਰ ਨੂਰੀ ਨੇ ਸਾਂਝਾ ਕੀਤਾ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦਾ ਇਹ ਅਣਦੇਖਿਆ ਵੀਡੀਓ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

ਕੁਝ ਸਖ਼ਸ਼ੀਅਤਾਂ ਅਜਿਹੀਆਂ ਹੁੰਦੀਆਂ ਨੇ ਜੋ ਜਿਸਮਾਨੀ ਤੌਰ ‘ਤੇ ਤਾਂ ਇਸ ਦੁਨੀਆ ਤੋਂ ਚੱਲੀਆਂ ਜਾਂਦੀਆਂ ਨੇ ਪਰ ਉਹ ਰੂਹਾਨੀ ਤੌਰ ‘ਤੇ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਜਿੰਦਾ ਰਹਿੰਦੀਆਂ ਨੇ। ਅਜਿਹੇ ਹੀ ਸਖ਼ਸ਼ੀਅਤ ਦੇ ਮਾਲਿਕ ਸਨ ਮਰਹੂਮ ਗਾਇਕ ਸਰਦੂਲ ਸਿਕੰਦਰ ਜੀ । ਭਾਵੇਂ ਉਨ੍ਹਾਂ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਏ ਕਈ ਮਹੀਨੇ ਹੋ ਗਏ ਨੇ ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਯਾਦ ਕਰਕੇ ਰੋਂ ਪੈਂਦੇ ਨੇ। ਸਰਦੂਲ ਸਿਕੰਦਰ ਸਾਹਬ ਦੀ ਪਤਨੀ ਅਮਰ ਨੂਰੀ ਜਿਨ੍ਹਾਂ ਨੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇੱਕ ਅਣਦੇਖਿਆ ਵੀਡੀਓ ਸਾਂਝਾ ਕੀਤਾ ਹੈ।

inside image of sardook sikandar and amar noorie image source- instagram

ਹੋਰ ਪੜ੍ਹੋ : ਇੱਕ ਹੋਰ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ ਦਾ ਐਲਾਨ, ਸਿੰਗਾ ਅਤੇ ਸੰਜਨਾ ਸਿੰਘ ਫਸੇ ਭੰਬਲਭੂਸੇ ‘ਚ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਫ਼ਿਲਮ ਦਾ ਪੋਸਟਰ

ਹੋਰ ਪੜ੍ਹੋ : ਦੇਸ਼-ਭਗਤੀ ਦੇ ਨਾਲ ਭਰਿਆ ‘Bhuj: The Pride Of India’ ਦਾ ਟ੍ਰੇਲਰ ਹੋਇਆ ਰਿਲੀਜ਼, ਜ਼ਬਰਦਸਤ ਐਕਸ਼ਨ ਤੇ ਰੌਂਗਟੇ ਖੜ੍ਹੇ ਕਰਨ ਵਾਲੇ ਡਾਇਲਾਗ ਜਿੱਤ ਰਹੇ ਨੇ ਹਰ ਇੱਕ ਦਾ ਦਿਲ, ਦੇਖੋ ਟ੍ਰੇਲਰ

amanr noori shared video of sardool sikandar image source- instagram

ਇਸ ਵੀਡੀਓ ‘ਚ ਸਰਦੂਲ ਸਿਕੰਦਰ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਗਾਇਕ ਰਾਜਵੀਰ ਜਵੰਦਾ ਵੀ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਰੋਕ ਨਹੀਂ ਪਾਏ। ਉਨ੍ਹਾਂ ਨੇ ਕਮੈਂਟ ਚ ਲਿਖਿਆ ਹੈ-ਹੀਰੇ ਨਹੀਂ ਲੱਭਣੇ ਮੁੜਕੇ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

amanr noori comments image source- instagram

ਸਰਦੂਲ ਸਿਕੰਦਰ ਜੀ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਦੀ ਪਤਨੀ ਅਮਰ ਨੂਰੀ ਨੂੰ ਅੰਦਰੋ ਤੋੜਕੇ ਰੱਖ ਦਿੱਤਾ ਸੀ। ਪਰ ਹੁਣ ਅਮਰ ਨੂਰੀ ਆਪਣੀ ਜ਼ਿੰਦਗੀ ਵੱਲ ਨੂੰ ਵਾਪਿਸ ਮੁੜ ਰਹੇ ਨੇ। ਦੱਸ ਦਈਏ ਇਸ ਸਾਲ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਵਿਆਹ ਨੂੰ 28 ਸਾਲ ਪੂਰੇ ਹੋਏ ਸੀ। ਗਾਇਕਾ ਅਮਰ ਨੂਰੀ ਨੇ ਵਿਆਹ ਦੀ 28ਵੀਂ ਵਰ੍ਹੇਗੰਢ ‘ਤੇ ਪਤੀ ਸਰਦੂਲ ਸਿਕੰਦਰ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਵੀ ਕੀਤਾ ਸੀ। ਇਸ ਜੋੜੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਪ੍ਰਸ਼ੰਸਕ ਅੱਜ ਵੀ ਇਸ ਜੋੜੀ ਨੂੰ ਬਹੁਤ ਪਿਆਰ ਕਰਦੇ ਨੇ।

 

 

View this post on Instagram

 

A post shared by Amar Noori (@amarnooriworld)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network