ਅਮਰ ਨੂਰੀ ਤੇ ਸਰਦੂਲ ਸਿਕੰਦਰ ਲੈ ਰਹੇ ਨੇ ਲਾਸ ਏਂਜਲਸ ‘ਚ ਛੁੱਟੀਆਂ ਦਾ ਅਨੰਦ, ਸਾਹਮਣੇ ਆਈਆਂ ਤਸਵੀਰਾਂ

Reported by: PTC Punjabi Desk | Edited by: Lajwinder kaur  |  December 19th 2019 03:57 PM |  Updated: December 19th 2019 03:58 PM

ਅਮਰ ਨੂਰੀ ਤੇ ਸਰਦੂਲ ਸਿਕੰਦਰ ਲੈ ਰਹੇ ਨੇ ਲਾਸ ਏਂਜਲਸ ‘ਚ ਛੁੱਟੀਆਂ ਦਾ ਅਨੰਦ, ਸਾਹਮਣੇ ਆਈਆਂ ਤਸਵੀਰਾਂ

ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀ ਖ਼ੂਬਸੂਰਤ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਪਿਆਰੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ। ਜੀ ਹਾਂ ਉਹ ਏਨੀਂ ਦਿਨੀਂ ਆਪਣੇ ਲਾਈਫ਼ ਪਾਟਨਰ ਯਾਨੀਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਸਰਦੂਲ ਸਿਕੰਦਰ ਦੇ ਨਾਲ ਅਮਰੀਕਾ ਪਹੁੰਚੇ ਹੋਏ ਹਨ। ਜਿੱਥੇ ਉਹ ਲਾਸ ਏਂਜਲਸ ਕੈਲੀਫੋਰਨੀਆ ‘ਚ ਆਪਣੇ ਖੁਸ਼ਨੁਮਾ ਪਲਾਂ ਦਾ ਖੂਬ ਲੁਤਫ਼ ਉਠਾ ਰਹੇ ਹਨ।

 

View this post on Instagram

 

Las Angeles california usa ? Universal Studios Hollywood?♥️?

A post shared by Amar Noori (@amarnooriworld) on

ਹੋਰ ਵੇੇਖੋ:‘ਖੰਜਰ’ ਦੇ ਅੱਠ ਸਾਲਾਂ ਦੇ ਲੰਮੇ ਸਮੇਂ ਬਾਅਦ ਆ ਰਿਹਾ ਮਾਸ਼ਾ ਅਲੀ ਦਾ ‘ਖੰਜਰ 2’, ਦਰਸ਼ਕਾਂ ਦੇ ਨਾਲ ਪੰਜਾਬੀ ਸਿਤਾਰੇ ਵੀ ਉਡੀਕ ‘ਚ, ਦੇਖੋ ਵੀਡੀਓ

ਅਮਰ ਨੂਰੀ ਨੇ ਯੂਨੀਵਰਸਲ ਸਟੂਡੀਓ ਹਾਲੀਵੁੱਡ ‘ਚ ਘੁੰਮਦਿਆਂ  ਹੋਇਆ ਦੀ ਆਪਣੀ ਤਸਵੀਰ ਵੀ ਪੋਸਟ ਕੀਤੀ ਹੈ। ਤਸਵੀਰਾਂ ‘ਚ ਦੇਖ ਸਕਦੇ ਹੋ ਦੋਵੇਂ ਕਲਾਕਾਰ ਆਪਣੀ ਜ਼ਿੰਦਗੀ ਦੇ ਹਸੀਨ ਪਲਾਂ ਦਾ ਖੂਬ ਅਨੰਦ ਲੈ ਰਹੇ ਹਨ।

ਜੇ ਗੱਲ ਕਰੀਏ ਦੋਵਾਂ ਦੀ ਲਵ ਸਟੋਰੀ ਦੀ ਤਾਂ ਉਹ ਕਿਸੇ ਹਿੰਦੀ ਫ਼ਿਲਮ ਤੋਂ ਘੱਟ ਨਹੀਂ ਰਹੀ ਹੈ। ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਪਰ ਇਹ ਇੰਨਾ ਆਸਾਨ ਨਹੀਂ ਸੀ। ਉਨ੍ਹਾਂ ਨੂੰ ਸਰਦੂਲ ਸਿਕੰਦਰ ਨਾਲ ਵਿਆਹ ਕਰਵਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਦੱਸ ਦਈਏ ਇਹ ਗਾਇਕ ਜੋੜੀ ਦੇ ਦੋ ਬੇਟੇ ਹਨ ਇੱਕ ਦਾ ਨਾਂ ਸਾਰੰਗ ਤੇ ਦੂਜੇ ਦਾ ਨਾਂ ਅਲਾਪ ਹੈ। ਦੋਵੇਂ ਹੀ ਪੁੱਤਰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹੀ ਕੰਮ ਕਰ ਰਹੇ ਹਨ। ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network