ਗਾਇਕੀ ਦੇ ਨਾਲ-ਨਾਲ ਤਰਸੇਮ ਜੱਸੜ ਨੇ ਅਦਾਕਾਰੀ ਦੇ ਖੇਤਰ ‘ਚ ਵੀ ਬਣਾਇਆ ਨਾਮ
ਜਨਮ ਦਿਨ ‘ਤੇ ਵਿਸ਼ੇਸ਼ -ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦੇ ਹਰਮਨ ਪਿਆਰੇ ਕਲਾਕਾਰ ਤਰਸੇਮ ਜੱਸੜ (Tarsem Jassar) ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ। ਕਸਬਾ ਅਮਲੋਹ ਨੂੰ ਜਗਤ ਦੇ ਕੋਨੇ-ਕੋਨੇ ਤੱਕ ਮਸ਼ਹੂਰ ਕਰਨ ਵਾਲੇ ਤਰਸੇਮ ਜੱਸੜ ਲਈ ਕਿਸੇ ਰਸਮੀ ਜਾਣ-ਪਛਾਣ ਦੀ ਲੋੜ ਨਹੀਂ। ਵੱਟਾਂ ਵਾਲੀ ਪੱਗ, ਕੁੰਢੀਆਂ ਮੁੱਛਾਂ ਦਾ ਜ਼ਿਕਰ ਹੁੰਦੇ ਹੀ ਤਰਸੇਮ ਜੱਸੜ ਦਾ ਨਾਂਅ ਸਭ ਦੀ ਜ਼ੁਬਾਨ 'ਤੇ ਆਪ ਮੁਹਾਰੇ ਆ ਜਾਂਦਾ ਹੈ।
Image Source: YouTube
ਆਪਣੇ ਲੇਖਣੀ, ਗਾਇਕੀ ਤੇ ਅੰਦਾਜ਼ ਨਾਲ ਤਰਸੇਮ ਜੱਸੜ ਨੇ ਹਰ ਉਮਰ ਦੇ, ਅਤੇ ਖ਼ਾਸ ਕਰਕੇ ਨੌਜਵਾਨ ਵਰਗ ਅੰਦਰ ਇੱਕ ਵੱਡਾ ਪ੍ਰਸ਼ੰਸਕ ਵਰਗ ਹਾਸਲ ਕੀਤਾ ਹੈ। ਜਿੱਥੇ ਸਮਾਜਿਕ ਸੱਚਾਈ ਬਿਆਨ ਕਰਨ ਲਈ ਜੱਸੜ ਦੇ ਗੀਤ ਅਕਸਰ ਚਰਚਾ ਦਾ ਵਿਸ਼ਾ ਬਣਦੇ ਹਨ, ਉੱਥੇ ਹੀ ਰੱਬ ਦਾ ਰੇਡੀਓ, ਊੜਾ ਐੜਾ ਤੇ ਸਰਦਾਰ ਮੁਹੰਮਦ ਵਰਗੀਆਂ ਫ਼ਿਲਮਾਂ ਨਾਲ ਜੱਸੜ ਨੇ ਆਪਣੀ ਅਦਾਕਾਰੀ ਦਾ ਲੋਹਾ ਵੀ ਮਨਵਾਇਆ ਹੈ।
ਹੋਰ ਪੜ੍ਹੋ :ਹਾਸਿਆਂ ਦੇ ਰੰਗਾਂ ਨਾਲ ਭਰਿਆ ਤਰਸੇਮ ਜੱਸੜ ਤੇ ਰਣਜੀਤ ਬਾਵਾ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦਾ ਟ੍ਰੇਲਰ ਹੋਇਆ ਰਿਲੀਜ਼
4 ਜੁਲਾਈ, ਜਨਮਦਿਨ ਦੇ ਮੌਕੇ ਤਰਸੇਮ ਜੱਸੜ ਨੂੰ ਮੁਬਾਰਕਾਂ ਦਿੰਦੇ ਹੋਏ, ਅਸੀਂ ਦੁਆ ਕਰਦੇ ਹਾਂ ਕਿ ਸਮਾਜਿਕ ਵਿਸ਼ਿਆਂ ਨੂੰ ਸਾਹਮਣੇ ਲਿਆਉਂਦੀ ਉਹਨਾਂ ਦੀ ਕਲਮ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੀ ਰਹੇ, ਅਤੇ ਸੁਚੱਜੇ ਵਿਸ਼ਿਆਂ 'ਤੇ ਆਧਾਰਿਤ ਚੰਗੇ ਸੁਨੇਹੇ ਦਿੰਦੀਆਂ ਉਹਨਾਂ ਦੀਆਂ ਫ਼ਿਲਮਾਂ ਵੀ ਕਾਮਯਾਬ ਹੁੰਦੀਆਂ ਰਹਿਣ।
Image Source: YouTube
ਤਰਸੇਮ ਜੱਸੜ ਦੇ ਜਨਮਦਿਨ ਦੀਆਂ ਉਹਨਾਂ ਅਤੇ ਦੇਸ਼-ਦੁਨੀਆ 'ਚ ਵਸਦੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਇੱਕ ਵਾਰ ਫ਼ੇਰ ਮੁਬਾਰਕਾਂ।
View this post on Instagram