ਅੱਲੂ ਅਰਜੁਨ ਅਤੇ ਕਈ ਹੋਰ ਸਟਾਰ ਕਲਾਕਾਰਾਂ ਨੂੰ ਆਪਣੇ ਇਸ਼ਾਰਿਆਂ ‘ਤੇ ਨੱਚਾਉਣ ਵਾਲੇ ਗਣੇਸ਼ ਅਚਾਰਿਆ 'ਤੇ ਲੱਗੇ ‘Sexual Harassment’ ਦੇ ਦੋਸ਼

Reported by: PTC Punjabi Desk | Edited by: Lajwinder kaur  |  April 01st 2022 04:19 PM |  Updated: April 01st 2022 04:19 PM

ਅੱਲੂ ਅਰਜੁਨ ਅਤੇ ਕਈ ਹੋਰ ਸਟਾਰ ਕਲਾਕਾਰਾਂ ਨੂੰ ਆਪਣੇ ਇਸ਼ਾਰਿਆਂ ‘ਤੇ ਨੱਚਾਉਣ ਵਾਲੇ ਗਣੇਸ਼ ਅਚਾਰਿਆ 'ਤੇ ਲੱਗੇ ‘Sexual Harassment’ ਦੇ ਦੋਸ਼

ਕੋਰਿਓਗ੍ਰਾਫਰ ਗਣੇਸ਼ ਅਚਾਰੀਆ Choreographer Ganesh Acharya  ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਸਾਲ 2020 'ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ 'ਤੇ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਨਵਾਂ ਅਪਡੇਟ ਆਇਆ ਹੈ। ਗਣੇਸ਼ ਆਚਾਰੀਆ ਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।

ਹੋਰ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਦਾ ਪੋਸਟਰ ਹੋਇਆ ਰਿਲੀਜ਼

Ganesh Acharya Sexual Harassment Case: Mumbai Police files charge sheet Image Source: Twitter

ਮੁੰਬਈ ਪੁਲਸ ਨੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਹੈ। ਰਿਪੋਰਟ ਮੁਤਾਬਕ ਕੋਰੀਓਗ੍ਰਾਫਰ ਅਤੇ ਰਿਪੋਰਟ ਮੁਤਾਬਕ ਕੋਰੀਓਗ੍ਰਾਫਰ ਅਤੇ ਉਸ ਦੇ ਸਹਿਯੋਗੀ 'ਤੇ ਧਾਰਾ 354-ਏ (ਜਿਨਸੀ ਸ਼ੋਸ਼ਣ), 354-ਸੀ (345-ਡੀ (ਪਿੱਛਾ ਕਰਨਾ), 509 (ਮਹਿਲਾ ਦੀ ਬੇਇੱਜ਼ਤੀ) ਅਤੇ ਕਈ ਹੋਰ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ, ਭਾਰਤੀ ਦੰਡਾਵਲੀ ਦੀ ਧਾਰਾ 506 (ਅਪਰਾਧਿਕ ਧਮਕੀ) ਅਤੇ 34 (ਜੁਰਮ ਕਰਨ ਦਾ ਸਾਂਝਾ ਇਰਾਦਾ) ਸ਼ਾਮਲ ਹਨ। ਹਾਲਾਂਕਿ, ਇਸ ਮਾਮਲੇ 'ਤੇ ਗਣੇਸ਼ ਆਚਾਰੀਆ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।

Ganesh Acharya Sexual Harassment Case: Mumbai Police files charge sheet Image Source: Twitter

ਤੁਹਾਨੂੰ ਦੱਸ ਦੇਈਏ ਕਿ ਇਹ ਉਹੀ ਗਣੇਸ਼ ਆਚਾਰੀਆ ਹਨ, ਜਿਨ੍ਹਾਂ ਨੇ ਪੁਸ਼ਪਾ ਦੇ ਆਈਟਮ ਨੰਬਰ 'ਓ ਅੰਤਵਾ' ਦੀ ਕੋਰੀਓਗ੍ਰਾਫੀ ਕੀਤੀ ਹੈ, ਜਿਸ 'ਤੇ ਉਨ੍ਹਾਂ ਨੇ ਅੱਲੂ ਅਰਜੁਨ ਅਤੇ ਸਮੰਥਾ ਰੂਥ ਥਿਰਕਦੇ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਹ ਕਈ ਹੋਰ ਨਾਮੀ ਕਲਾਕਾਰਾਂ ਨੂੰ ਡਾਂਸ ਕਰਵਾ ਉੱਕੇ ਹਨ।

ਹੋਰ ਪੜ੍ਹੋ : ਆਰ ਨੇਤ ਤੇ ਗੁਰਲੇਜ ਅਖਤਰ ਦੇ ਨਵੇਂ ਗੀਤ ‘Big Man’ ਨੇ ਛੂਹਿਆ ਦਰਸ਼ਕਾਂ ਦਾ ਦਿਲ, ਅੱਖਾਂ ‘ਚ ਆਏ ਹੰਝੂ

ਹਾਲ ਹੀ 'ਚ ਗਣੇਸ਼ ਅਤੇ ਉਨ੍ਹਾਂ ਦੀ ਟੀਮ ਨੂੰ ਫ਼ਿਲਮ 'ਬ੍ਰਹਮਾਸਤਰ' ਦੇ ਆਖਰੀ ਸ਼ੈਡਿਊਲ ਲਈ ਬਨਾਰਸ 'ਚ ਦੇਖਿਆ ਗਿਆ ਸੀ। ਇੱਥੇ ਰਣਬੀਰ ਅਤੇ ਆਲੀਆ ਦਾ ਇੱਕ ਗੀਤ ਸ਼ੂਟ ਕੀਤਾ ਗਿਆ ਸੀ, ਜਿਸ ਨੂੰ ਗਣੇਸ਼ ਆਚਾਰੀਆ ਨੇ ਕੋਰੀਓਗ੍ਰਾਫ ਕੀਤਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network