ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਹਰ ਦੁੱਖ-ਦਰਦ ਹੁੰਦੇ ਹਨ ਦੂਰ
ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Guru Nanak Jayanti 2021) ਨੂੰ ਲੈ ਕੇ ਅੱਜ ਦੇਸ਼ ਦੁਨੀਆਂ ਵਿੱਚ ਕਈ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਥਾਂ ਥਾਂ ਤੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ । ਸਿੱਖ ਸੰਗਤਾਂ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿੱਚ ਨਮਸਤਕ ਹੋ ਰਹੀਆਂ ਹਨ । ਇਸ ਸ਼ੁਭ ਦਿਹਾੜੇ ਤੇ ਤੁਹਾਨੂੰ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਪਹੁੰਚ ਕੇ ਹਰ ਕਿਸੇ ਦੁੱਖ ਦਰਦ ਦੂਰ ਹੋ ਜਾਂਦੇ ਹਨ । ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਗੁਰਦੁਆਰਾ ਨਾਨਕਸਰ ਸਾਹਿਬ ਪਾਤਸ਼ਾਹੀ ਪਹਿਲੀ ਦੀ ।
ਹੋਰ ਪੜ੍ਹੋ :
ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ (Guru Nanak Jayanti 2021) ਆਪਣੀ ਉਦਾਸੀ ਦੌਰਾਨ ਇਸ ਸਥਾਨ ਤੇ ਪਹੁੰਚੇ ਸਨ । ਇਸ ਸਥਾਨ ਤੇ ਉਹ ਥੜ੍ਹਾ ਵੀ ਮੌਜੂਦ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨਾਲ ਬੈਠ ਕੇ ਲੋਕਾਂ ਨੂੰ ਪ੍ਰਮਾਤਮਾ ਦੀ ਬੰਦਗੀ ਨਾਲ ਜੋੜਿਆ ਸੀ । ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਸਨ ਉਦੋਂ ਇੱਥੇ ਸੋਕੜੇ ਦੀ ਬਿਮਾਰੀ ਫੈਲੀ ਹੋਈ ਸੀ ।
ਇਸੇ ਦੌਰਾਨ ਇੱਕ ਔਰਤ ਆਪਣੇ ਬਿਮਾਰ ਬੱਚੇ ਨਾਲ ਗੁਰੂ ਨਾਨਕ ਦੇਵ ਜੀ (Guru Nanak Jayanti 2021)ਕੋਲ ਆਈ ਤੇ ਉਸ ਨੇ ਆਪਣੇ ਬੱਚੇ ਦੀ ਬਿਮਾਰੀ ਗੁਰੂ ਜੀ ਨੂੰ ਦੱਸੀ । ਗੁਰੂ ਜੀ ਨੇ ਉਸ ਔਰਤ ਨੂੰ ਕਿਹਾ ਕਿ ਉਹ ਸਾਹਮਣੇ ਬਣੇ ਤਲਾਬ ਵਿੱਚ ਅੱਪਣੇ ਬੱਚੇ ਨੂੰ ਇਸ਼ਨਾਨ ਕਰਵਾਏ । ਜਦੋਂ ਔਰਤ ਨੇ ਬੱਚੇ ਨੂੰ ਇਸ਼ਨਾਨ ਕਰਵਾਇਆ ਤਾਂ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ।