90 ਦੇ ਦਹਾਕੇ ਵਿੱਚ ਇਸ ਗਾਇਕਾ ਦੇ ਗਾਣਿਆਂ ਦੀ ਬੋਲਦੀ ਸੀ ਤੂਤੀ, ਅੱਜ ਕੱਲ੍ਹ ਇਸ ਤਰ੍ਹਾਂ ਕੱਟ ਰਹੀ ਹੈ ਦਿਨ
ਗਾਇਕਾ ਅਲੀਸ਼ਾ ਚਿਨਾਏ 55 ਸਾਲ ਦੀ ਹੋ ਗਈ ਹੈ । ਗੁਜਰਾਤ ਦੇ ਅਹਿਮਦਾਬਾਦ ਵਿੱਚ ਜਨਮੀ ਅਲੀਸ਼ਾ 90 ਦੇ ਦਹਾਕੇ ਦੀ ਮਸ਼ਹੂਰ ਗਾਇਕਾ ਰਹੀ ਹੈ । ਉਹਨਾਂ ਦਾ ਦਾ ਗਾਣਾ ‘ਮੇਡ ਇਨ ਇੰਡੀਆ’ ਹਰ ਇੱਕ ਦੀ ਜ਼ੁਬਾਨ ’ਤੇ ਰਿਹਾ ਹੈ । ਅਲੀਸ਼ਾ ਨੂੰ ਸੰਗੀਤਕਾਰ ਭੱਪੀ ਲਹਿਰੀ ਨੇ ਫ਼ਿਲਮਾਂ ਵਿੱਚ ਗਾਉਣ ਦਾ ਮੌਕਾ ਦਿੱਤਾ ।ਇਸ ਜੋੜੀ ਨੇ ਕਈ ਹਿੱਟ ਗਾਣੇ ਦਿੱਤੇ । ਅਲੀਸ਼ਾ ਨੇ 90 ਦੇ ਦਹਾਕੇ ਵਿੱਚ ਲੱਗਪਗ ਹਰ ਵੱਡੀ ਹੀਰੋਇਨ ਲਈ ਫ਼ਿਲਮਾਂ ਵਿੱਚ ਗਾਣੇ ਗਾਏ ।
https://www.youtube.com/watch?v=IvloHsmi_vg
ਉਹਨਾਂ ਨੇ ਕਰਿਸ਼ਮਾ ਕਪੂਰ, ਮਾਧੂਰੀ ਦੀਕਸ਼ਿਤ, ਜੂਹੀ ਚਾਵਲਾ ਤੇ ਸ਼੍ਰੀ ਦੇਵੀ ਲਈ ਵੀ ਗਾਣੇ ਗਾਏ । ਫ਼ਿਲਮ ਬੰਟੀ ਤੇ ਬੱਬਲੀ ਵਿੱਚ ਉਹਨਾਂ ਨੇ ਆਈਟਮ ਸੌਂਗ ‘ਕਜਰਾਰੇ’ ਵੀ ਗਾਇਆ । 1995 ਵਿੱਚ ਅਲੀਸ਼ਾ ਉਦੋਂ ਚਰਚਾ ਵਿੱਚ ਆਈ ਸੀ ਜਦੋਂ ਉਹਨਾਂ ਨੇ ਸੰਗੀਤਕਾਰ ਅਨੁ ਮਲਿਕ ਤੇ ਸਰੀਰਕ ਉਤਪੀੜਨ ਦਾ ਇਲਜ਼ਾਮ ਲਗਾਇਆ ਤੇ ਇਸ ਦੇ ਨਾਲ ਹੀ ਉਸ ਨੇ 26 ਲੱਖ ਦਾ ਹਰਜਾਨਾ ਵੀ ਮੰਗਿਆ ਸੀ ।
https://www.youtube.com/watch?v=0eEHVJXCT1k
ਅਨੁ ਮਲਿਕ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ 2 ਕਰੋੜ ਦਾ ਅਲੀਸ਼ਾ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ । ਕੁੁਝ ਸਾਲਾਂ ਬਾਅਦ ਇਹ ਮਾਮਲਾ ਆਪਸੀ ਸਮਝੌਤੇ ਕਰਕੇ ਖਤਮ ਹੋ ਗਿਆ । ਅਲੀਸ਼ਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਅਲੀਸ਼ਾ ਦਾ ਰਿਸ਼ਤਾ ਕੈਨੇਡੀਅਨ ਸੰਗੀਤਕਾਰ ਰੋਮਲ ਨਾਲ ਰਿਹਾ ਹੈ ।
https://www.instagram.com/p/B5MXFe4pOEm/
ਅਲੀਸ਼ਾ ਨੇ ਆਪਣੇ ਮੈਨੇਜ਼ਰ ਰਾਜੇਸ਼ ਨਾਲ ਵਿਆਹ ਕਰ ਲਿਆ ਸੀ ਪਰ ਛੇਤੀ ਹੀ ਦੋਵੇਂ ਵੱਖ ਹੋ ਗਏ । ਫਿਲਹਾਲ ਅਲੀਸ਼ਾ ਇੱਕਲੀ ਰਹਿ ਰਹੀ ਹੈ ਤੇ ਖੁਸ਼ ਹੈ । ਅਲੀਸ਼ਾ ਕਹਿੰਦੀ ਹੈ ਉਹ ਇੱਕਲੀ ਖੁਸ਼ ਹੈ ਤੇ ਉਹ ਆਪਣੀ ਮਨ ਮਰਜ਼ੀ ਕਰਦੀ ਹੈ ।
https://www.instagram.com/p/B4OnB33JJfJ/