ਫ਼ਿਲਮ 'ਬ੍ਰਹਮਾਸਤਰ' ਤੋਂ ਆਲੀਆ ਭੱਟ ਦਾ ਫਰਸਟ ਲੁੱਕ ਆਇਆ ਸਾਹਮਣੇ, ਦਮਦਾਰ ਰੂਪ 'ਚ ਨਜ਼ਰ ਆਈ ਅਦਾਕਾਰਾ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਆਲਿਆ ਭੱਟ ਫ਼ਿਲਮ ਗੰਗੂਬਾਈ ਤੋਂ ਬਾਅਦ ਮੁੜ ਆਪਣੀ ਨਵੀਂ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ। ਆਪਣੇ ਜਨਮਦਿਨ ਦੇ ਮੌਕੇ ਉੱਤੇ ਆਲਿਆ ਨੇ ਫ਼ਿਲਮ 'ਬ੍ਰਹਮਾਸਤਰ' ਤੋਂ ਆਪਣਾ ਫਰਸਟ ਲੁੱਕ ਸ਼ੇਅਰ ਕੀਤਾ ਹੈ, ਜਿਸ ਨੂੰ ਉਸ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਆਪਣੇ ਜਨਮਦਿਨ ਦੇ ਮੌਕੇ ਉੱਤੇ ਆਲਿਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫੈਨਜ਼ ਨੂੰ ਵੱਡਾ ਸਪ੍ਰਾਈਜ਼ ਦਿੱਤਾ ਹੈ। ਆਲਿਆ ਨੇ ਫ਼ਿਲਮ 'ਬ੍ਰਹਮਾਸ੍ਤਰ' ਤੋਂ ਆਪਣਾ ਨਵਾਂ ਲੁੱਕ ਤੇ ਟੀਜ਼ਰ ਵੀ ਸ਼ੇਅਰ ਕੀਤਾ ਹੈ। ਇਸ ਵਿੱਚ ਉਹ ਬਹੁਤ ਹੀ ਦਮਦਾਰ ਵਿਖਾਈ ਦੇ ਰਹੀ ਹੈ।
'ਬ੍ਰਹਮਾਸਤਰ' ਦੇ ਟੀਜ਼ਰ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਾਣੀ ਦੀ ਇੱਕ ਬੂੰਦ ਡਿੱਗਦੀ ਦਿਖਾਈ ਦੇ ਰਹੀ ਹੈ, ਜੋ ਸਿੱਧੇ ਆਲਿਆ ਦੇ ਚਿਹਰੇ 'ਤੇ ਡਿੱਗਦੀ ਹੈ। ਇਸ ਸੀਨ 'ਚ ਆਲਿਆ ਦੇ ਚਿਹਰੇ 'ਤੇ ਤਣਾਅ ਨਜ਼ਰ ਆ ਰਿਹਾ ਹੈ।
ਦੂਜੇ ਪਲ 'ਚ ਉਹ ਕਦੇ ਹੱਥ ਜੋੜ ਕੇ ਤੇ ਕਦੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਆਲਿਆ ਅਸਮਾਨ 'ਚ ਕਿਸੇ ਚੀਜ਼ ਨੂੰ ਦੇਖ ਕੇ ਭੱਜਦੀ ਨਜ਼ਰ ਆਉਂਦੀ ਹੈ ਤਾਂ ਕਦੇ ਉਹ ਫ਼ਿਲਮ ਦੇ ਲੀਡ ਐਕਟਰ ਰਣਬੀਰ ਕਪੂਰ ਨਾਲ ਅੱਗ ਦੀਆਂ ਲਪਟਾਂ 'ਚ ਘਿਰੀ ਨਜ਼ਰ ਆਉਂਦੀ ਹੈ।
ਹੋਰ ਪੜ੍ਹੋ : ਆਲਿਆ ਭੱਟ ਦੀ ਇਹ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕ ਲਗਾ ਰਹੇ ਵਿਆਹ ਦੇ ਕਿਆਸ
ਦੱਸ ਦਈਏ ਕਿ ਇਸ ਫ਼ਿਲਮ ਵਿੱਚ ਪਹਿਲੀ ਵਾਰ ਰੀਅਲ ਲਾਈਫ ਲਵ ਜੋੜੀ ਰੀਲ ਲਾਈਫ ਜਿਉਂਦੀ ਹੋਈ ਨਜ਼ਰ ਆਵੇਗੀ। ਫੈਨਜ਼ ਰਣਬੀਰ ਕਪੂਰ ਨਾਲ ਆਲਿਆ ਦੀ ਕੈਮਿਸਟ੍ਰਰੀ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਆਲਿਆ ਭੱਟ ਤੇ ਰਣਬੀਰ ਕਪੂਰ ਪਹਿਲੀ ਵਾਰ ਸਕ੍ਰੀਨ ਸਪੇਸ ਸ਼ੇਅਰ ਕਰ ਰਹੇ ਹਨ।
ਫ਼ਿਲਮ ਵਿੱਚ ਆਲੀਆ ਦੇ ਕਿਰਦਾਰ ਦਾ ਨਾਮ ਈਸ਼ਾ ਹੈ। ਫ਼ਿਲਮ ਦੇ ਡਾਇਰੇਕਟਰ ਅਯਾਨ ਮੁਖਰਜੀ ਨੇ ਵੀ ਫ਼ਿਲਮ ਤੋਂ ਆਲੀਆ ਫਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਟੀਜ਼ਰ ਨੂੰ ਆਲੀਆ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਅਤੇ ਫੈਨਜ਼ ਆਲੀਆ ਉੱਤੇ ਜਮਕਰ ਪਿਆਰ ਲੁਟਾ ਰਹੇ ਹਨ।
View this post on Instagram