ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ ਆਲੀਆ ਭੱਟ ਦੀ ਹਮਸ਼ਕਲ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
Second Alia Bhatt: ਆਲੀਆ ਭੱਟ ਨੇ ਹਾਲ ਹੀ ਵਿੱਚ ਰਣਬੀਰ ਕਪੂਰ ਨਾਲ ਸੱਤ ਫੇਰੇ ਲਏ। ਵਿਆਹ ਤੋਂ ਬਾਅਦ ਇਹ ਜੋੜਾ ਆਪੋ ਆਪਣੇ ਫ਼ਿਲਮੀ ਪ੍ਰੋਜੈਕਟਸ ਦੇ ਕੰਮ 'ਚ ਰੁੱਝਿਆ ਗਿਆ ਹੈ। ਰਣਬੀਰ ਅਤੇ ਆਲੀਆ ਦੋਵੇਂ ਜਲਦੀ ਤੋਂ ਜਲਦੀ ਆਪਣੇ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਪਰ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਆਲੀਆ ਭੱਟ ਦੀ ਹਮਸ਼ਕਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੇਗਾ।
ਅਸਲ 'ਚ ਇਸ ਵੀਡੀਓ 'ਚ ਆਲੀਆ ਭੱਟ ਨਹੀਂ ਸਗੋਂ ਉਸ ਦੇ ਵਰਗੀ ਨਜ਼ਰ ਆਉਣ ਵਾਲੀ ਇੱਕ ਮੁਟਿਆਰ ਹੈ, ਜਿਸ ਨੂੰ ਲੋਕ ਦੂਜੀ ਆਲੀਆ ਭੱਟ ਕਹਿੰਦੇ ਨਜ਼ਰ ਆ ਰਹੇ ਹਨ। ਆਲੀਆ ਭੱਟ ਦੀ ਹਮਸ਼ਕਲ ਵਾਲੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ।
ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਜੇਕਰ ਰਣਬੀਰ ਕਪੂਰ ਵੀ ਇਸ ਲੜਕੀ ਨੂੰ ਇੱਕ ਵਾਰ ਦੇਖਣ ਤਾਂ ਉਹ ਵੀ ਹੈਰਾਨ ਰਹਿ ਜਾਣਗੇ, ਕਿਉਂਕਿ ਕੋਈ ਵੀ ਇਸ ਹੱਦ ਤੱਕ ਬਰਾਬਰ ਕਿਵੇਂ ਹੋ ਸਕਦਾ ਹੈ। ਆਲੀਆ ਭੱਟ ਦੀ ਹਮਸ਼ਕਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ Celesti Bairagey ਨਾਮ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਗਿਆ ਹੈ।
ਇਸ ਵਿੱਚ ਉਹ ਕੁੜੀ ਗੰਗੂਬਾਈ ਕਾਠੀਆਵਾੜੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹਿੰਦੀ ਗੀਤ 'ਤੇ ਡਾਂਸ ਕਰਦੇ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ ਲੋਕਾਂ ਦਾ ਦਿਲ ਜਿੱਤਣ 'ਚ ਕਾਫੀ ਸਫਲ ਸਾਬਿਤ ਹੋ ਰਿਹਾ ਹੈ। ਆਲੀਆ ਭੱਟ ਦੇ ਫੈਨਜ਼ ਇਸ ਹਮਸ਼ਕਲ ਦੀ ਵੀਡੀਓ ਨੂੰ ਦੇਖ ਕੇ ਕਾਫੀ ਹੈਰਾਨ ਹਨ। ਵੀਡੀਓ 'ਚ ਉਹ ਬਿਲਕੁਲ ਆਲੀਆ ਵਰਗੀ ਲੱਗ ਰਹੀ ਹੈ, ਪਹਿਲੀ ਨਜ਼ਰ 'ਚ ਤਾਂ ਹਰ ਕੋਈ ਧੋਖਾ ਖਾ ਜਾਵੇਗਾ।
ਜੇ ਗੱਲ ਕਰੀਏ ਆਲੀਆ ਭੱਟ ਦੇ ਵਰਕ ਫਰੰਟ ਦੀ ਤਾਂ ਉਹ ਜਲਦ ਹੀ ਪਤੀ ਰਣਬੀਰ ਕਪੂਰ ਨਾਲ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਲੈ ਕੇ ਦੋਵੇਂ ਕਲਾਕਾਰ ਕਾਫੀ ਉਤਸੁਕ ਹਨ।
ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਗੁਲਮਰਗ ‘ਚ ਛੁੱਟੀਆਂ ਦਾ ਲੈ ਰਹੀ ਅਨੰਦ, ਮਾਂ ਅੰਮ੍ਰਿਤਾ ਸਿੰਘ ਨਾਲ ਕੀਤੀ ਖੂਬ ਮਸਤੀ
View this post on Instagram
View this post on Instagram