ਆਲਿਆ ਭੱਟ ਨੇ ਫਿਲਮ 'ਡਾਰਲਿੰਗਜ਼' ਦੇ ਪ੍ਰਮੋਸ਼ਨ 'ਤੇ ਪਾਇਆ ਪਤੀ ਰਣਬੀਰ ਕਪੂਰ ਦਾ ਬਲੇਜ਼ਰ , ਵੇਖੋ ਤਸਵੀਰਾਂ
Alia Bhatt Wears Ranbir Kapoor's blazer: ਬਾਲੀਵੁੱਡ ਅਦਾਕਾਰਾ ਆਲਿਆ ਭੱਟ ਆਪਣੀ ਫਿਲਮ ਗੰਗੂਬਾਈ ਕਾਠਿਆਵਾੜੀ ਤੋਂ ਬਾਅਦ ਮੁੜ ਇੱਕ ਵਾਰ ਫੇਰ ਆਪਣੀ ਨਵੀਂ ਫਿਲਮ 'ਡਾਰਲਿੰਗ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ। ਅੱਜ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਇਸ ਫਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ਵਿੱਚ ਫਿਲਮ ਪ੍ਰਮੋਸ਼ਨ ਦੇ ਦੌਰਾਨ ਆਲਿਆ ਭੱਟ ਆਪਣੇ ਪਤੀ ਰਣਬੀਰ ਕਪੂਰ ਦਾ ਬਲੇਜ਼ਰ ਪਹਿਨੇ ਨਜ਼ਰ ਆਈ।
image From instagram
ਦੱਸ ਦਈਏ ਕਿ ਇਨ੍ਹੀਂ ਦਿਨੀਂ ਆਲਿਆ ਭੱਟ ਕੰਮ 'ਚ ਰੁੱਝੀ ਹੋਈ ਹੈ ਅਤੇ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ 'ਡਾਰਲਿੰਗਸ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਫਿਲਮ ਦੀ ਪ੍ਰਮੋਸ਼ਨ ਦੌਰਾਨ ਆਲਿਆ ਭੱਟ ਨੇ ਆਪਣੇ ਪਤੀ ਦੀ ਇੱਕ ਚੀਜ਼ 'ਚੋਰੀ' ਕੀਤੀ ਹੈ। ਇਸ ਗੱਲ ਦਾ ਖੁਲਾਸਾ ਖ਼ੁਦ ਆਲਿਆ ਨੇ ਹੀ ਕੀਤਾ ਹੈ।
ਹਾਲ ਹੀ 'ਚ ਆਲਿਆ ਭੱਟ ਬਲੈਕ ਮਿੰਨੀ ਡਰੈੱਸ 'ਚ ਫਿਲਮ ਡਾਰਲਿੰਗਸ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ ਹੈ। ਅਦਾਕਾਰਾ ਨੇ ਇਸ ਡਰੈੱਸ 'ਤੇ ਕਾਲੇ ਰੰਗ ਦਾ ਬਲੇਜ਼ਰ ਵੀ ਪਾਇਆ ਹੋਇਆ ਹੈ। ਤੁਸੀਂ ਜਾਣਦੇ ਹੋ ਕਿ ਕਿਸਦਾ ਬਲੇਜ਼ਰ ਹੈ.. ਨਹੀਂ ਤਾਂ ਆਲਿਆ ਭੱਟ ਦੇ ਮੂੰਹੋਂ ਸੁਣਦੇ ਹਾਂ ਕਿ ਕਿਸ ਦਾ ਬਲੇਜ਼ਰ ਹੈ।
image From instagram
ਦਰਅਸਲ ਆਲਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਪਾ ਕੇ ਇਸ ਦਾ ਖੁਲਾਸਾ ਕੀਤਾ ਹੈ। ਆਲਿਆ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ, "while the husbands away — I stole his blazer to complete my look today — thank you my darlings ?☀️?"
ਆਲਿਆ ਦੀ ਇਸ ਮਜ਼ੇਦਾਰ ਪੋਸਟ 'ਤੇ ਹੁਣ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਪਿਆਰ ਭਰੇ ਕਮੈਂਟਸ ਆ ਰਹੇ ਹਨ।ਸਟਾਰ ਕਿਡਸ 'ਚ ਅਭਿਨੇਤਰੀ ਅਨੰਨਿਆ ਪਾਂਡੇ ਨੇ ਆਲਿਆ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਲਿਖਿਆ, 'ਆਲਿਆ' ਅਤੇ ਫਿਰ ਉਸ ਨੇ ਦਿਲ ਦਾ ਇਮੋਜੀ ਵੀ ਬਣਾਇਆ ਹੈ ਹੈ। ਫੈਨਜ਼ ਵੀ ਆਲਿਆ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।
image From instagram
ਹੋਰ ਪੜ੍ਹੋ: ਕਰਨ ਜੌਹਰ ਨਾਲ ਨਜ਼ਰ ਆਏ ਅਰਜੁਨ ਬਿਜਲਾਨੀ-ਸ਼ਰਧਾ ਆਰੀਆ, ਕੀ ਇਸ ਫਿਲਮ 'ਚ ਕਰਨਗੇ ਕੰਮ ?
ਆਲਿਆ ਇਨ੍ਹੀਂ ਦਿਨੀਂ ਵਿਜੇ ਵਰਮਾ ਅਤੇ ਸ਼ੈਫਾਲੀ ਸ਼ਾਹ ਨਾਲ ਫਿਲਮ 'ਡਾਰਲਿੰਗਸ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।ਜਸਮੀਤ ਕੇ ਰੇਨ ਦੀ ਇਹ ਫਿਲਮ 05 ਅਗਸਤ 2022 ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਰਣਬੀਰ-ਆਲਿਆ ਦਾ ਵਿਆਹ ਇਸ ਸਾਲ 14 ਅਪ੍ਰੈਲ ਨੂੰ ਹੋਇਆ ਸੀ।
View this post on Instagram