'ਗੰਗੂਬਾਈ ਕਾਠੀਆਵਾੜੀ' ਦੇ ਟ੍ਰੇਲਰ ਦੇ ਹਿੱਟ ਹੋਣ ਤੋਂ ਬਾਅਦ ਆਲੀਆ ਭੱਟ ਨੇ ਫੈਨਜ਼ ਦਾ ਕੀਤਾ ਧੰਨਵਾਦ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲਿਆ ਭੱਟ ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਗੰਗੂਬਾਈ ਕਾਠੀਆਵਾੜੀ' 'ਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਟ੍ਰੇਲਰ ਬੀਤੇ ਦਿਨ 4 ਫਰਵਰੀ ਨੂੰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਤੋਂ ਪਹਿਲਾਂ ਇਸ ਦਾ ਟ੍ਰੇਲਰ ਬਹੁਤ ਹਿੱਟ ਹੋ ਰਿਹਾ ਤੇ ਦਰਸ਼ਕ ਇਸ ਫ਼ਿਲਮ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਨ।
ਇਸ ਫ਼ਿਲਮ ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਬਾਲੀਵੁੱਡ 'ਚ ਹੰਗਾਮਾ ਮਚਾ ਦਿੱਤਾ। ਇਸ ਫ਼ਿਲਮ ਵਿੱਚ ਆਲਿਆ ਭੱਟ ਨੇ ਗੰਗੂਬਾਈ ਦਾ ਕਿਰਦਾਰ ਅਦਾ ਕੀਤਾ ਹੈ। ਦਮਦਾਰ ਟ੍ਰੇਲਰ ਵੇਖਣ ਤੋਂ ਬਾਅਦ ਫੈਨਜ਼ ਆਲਿਆ ਦੀ ਅਦਾਕਾਰੀ ਦੀ ਜਮ ਕੇ ਤਾਰੀਫ ਕਰ ਰਹੇ ਹਨ।
'ਗੰਗੂਬਾਈ ਕਾਠੀਆਵਾੜੀ' ਦੇ ਟ੍ਰੇਲਰ ਦੇ ਹਿੱਟ ਹੋਣ ਤੋਂ ਬਾਅਦ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾਈ ਹੈ।ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੀ ਇੱਕ ਅਣਦੇਖੀ ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਧੰਨਵਾਦ ਕਿਹਾ ਅਤੇ ਲਿਖਿਆ, 'ਚਾਂਦ ਪੇ ਚਾਰ ਚਾਂਦ ਲਗਾ ਦੀਏ ਆਪਕੇ ਪਿਆਰ ਨੇ????'।
ਆਲਿਆ ਦੀ ਇਸ ਪੋਸਟ ਨੂੰ ਬਾਲੀਵੁੱਡ ਸੈਲੇਬਸ ਤੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਨੀਤੂ ਕਪੂਰ ਨੇ ਵੀ ਫ਼ਿਲਮ ਦੇ ਟ੍ਰੇਲਰ ਨੂੰ ਆਊਟ ਸਟੈਂਡਿਗ ਦੱਸਿਆ ਸੀ ਅਤੇ ਉਨ੍ਹਾਂ ਨੇ ਇਸ ਪੋਸਟ 'ਤੇ ਫਾਈਰ ਈਮੋਜੀ ਬਣਾ ਕੇ ਆਲਿਆ ਦੀ ਸ਼ਲਾਘਾ ਕੀਤੀ ਹੈ❤️???????।
Image Source: Instagram
ਹੋਰ ਪੜ੍ਹੋ : ਨੋਰਾ ਫਤੇਹੀ ਦਾ ਇੰਸਟਾਗ੍ਰਾਮ ਅਕਾਉਂਟ ਮੁੜ ਹੋਇਆ ਰੀਸਟੋਰ, ਅਦਾਕਾਰਾ ਨੇ ਦੱਸਿਆ ਅਕਾਉਂਟ ਡਿਲੀਟ ਹੋਣ ਦਾ ਕਾਰਨ
ਦੂਜੇ ਪਾਸੇ ਇਸ ਫ਼ਿਲਮ ਵਿੱਚ ਆਲਿਆ ਦਾ ਸਿਗਨੇਚਰ ਸਟੈਪ ਕਰਦੇ ਹੋਏ ਰਣਬੀਰ ਕਪੂਰ ਨੇ ਵੀ ਮੀਡੀਆ ਸਾਹਮਣੇ ਪੋਜ਼ ਦਿੱਤੇ ਸਨ। ਉਸ ਆਲਿਆ ਦੀ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਏ।
image From insagram
ਤੁਹਾਨੂੰ ਦੱਸ ਦੇਈਏ ਕਿ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਅਜੇ ਦੇਵਗਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਅਕਸਰ ਹੀ ਫ਼ਿਲਮਾਂ 'ਚ ਬਤੌਰ ਫਰੈਸ਼ ਫੇਸ ਤੇ ਚੁਲਬੁਲੇ ਕਿਰਦਾਰ ਕਰਨ ਵਾਲੀ ਆਲਿਆ ਇਸ ਫ਼ਿਲਮ ਵਿੱਚ ਇੱਕ ਦਮਦਾਰ ਕਿਰਦਾਰ ਨਿਭਾ ਰਹੀ ਹੈ। ਇਸ ਫ਼ਿਲਮ ਨੂੰ ਦਾ ਟ੍ਰੇਲਰ ਵੇਖ ਕੇ ਇਹ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਲਿਆ ਦੀ ਗਿਣਤੀ ਵੀ ਦਿੱਗਜ਼ ਅਦਾਕਾਰਾਂ ਵਿੱਚ ਹੋਵੇਗੀ।
View this post on Instagram