ਆਲੀਆ ਭੱਟ ਨੂੰ ਮਿਲਿਆ 'ਸਮਿਤਾ ਪਾਟਿਲ ਮੈਮੋਰੀਅਲ ਐਵਾਰਡ', ਅਦਾਕਾਰਾ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਕਿਹਾ ਧੰਨਵਾਦ

Reported by: PTC Punjabi Desk | Edited by: Pushp Raj  |  September 21st 2022 12:33 PM |  Updated: September 21st 2022 12:33 PM

ਆਲੀਆ ਭੱਟ ਨੂੰ ਮਿਲਿਆ 'ਸਮਿਤਾ ਪਾਟਿਲ ਮੈਮੋਰੀਅਲ ਐਵਾਰਡ', ਅਦਾਕਾਰਾ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਕਿਹਾ ਧੰਨਵਾਦ

Alia Bhatt receives 'Smita Patil Memorial Award': ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਬਾਈਕਾਟ ਹੋਣ ਦੇ ਬਾਵਜੂਦ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹਾਲ ਹੀ ਵਿੱਚ ਆਲੀਆ ਭੱਟ ਨੂੰ 'ਸਮਿਤਾ ਪਾਟਿਲ ਮੈਮੋਰੀਅਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ।

Image Source : Instagram

ਆਲੀਆ ਭੱਟ ਦੀ ਫ਼ਿਲਮ 'ਡਾਰਲਿੰਗਸ' ਨੂੰ ਸਾਲ 2022 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਦਾ ਟੈਗ ਮਿਲਿਆ ਹੈ। ਇਸ ਦੇ ਨਾਲ-ਨਾਲ ਹਾਲ ਹੀ ਵਿੱਚ ਆਲੀਆ ਭੱਟ ਦੀ ਪਤੀ ਰਣਬੀਰ ਕਪੂਰ ਦੇ ਨਾਲ ਰਿਲੀਜ਼ ਹੋਈ ਫ਼ਿਲਮ 'ਬ੍ਰਹਮਾਸਤਰ' ਵੀ ਬਾਕਸ ਆਫਿਸ ਉੱਤੇ ਚੰਗੀ ਕਮਾਈ ਕਰ ਰਹੀ ਹੈ। ਜਿਸ ਤੋਂ ਆਲੀਆ ਬੇਹੱਦ ਖੁਸ਼ ਹੈ।

ਹਾਲ ਹੀ ਵਿੱਚ ਆਲੀਆ ਭੱਟ ਨੂੰ 'ਸਮਿਤਾ ਪਾਟਿਲ ਮੈਮੋਰੀਅਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰਾ ਨੇ ਐਵਾਰਡ ਹਾਸਿਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਧੰਨਵਾਦ ਕਿਹਾ ਹੈ। ਅਵਾਰਡ ਸਰਟੀਫਿਕੇਟ ਸ਼ੇਅਰ ਕਰਦੇ ਹੋਏ ਆਲੀਆ ਨੇ ਤਸਵੀਰ 'ਤੇ ਲਿਖਿਆ, 'ਅਵਾਰਡ ਸਰਟੀਫਿਕੇਟ ਸ਼ੇਅਰ ਕਰਦੇ ਹੋਏ ਆਲੀਆ ਨੇ ਤਸਵੀਰ 'ਤੇ ਲਿਖਿਆ, 'Greatful and honuoured to receive the Smita Patil Memorial Award ? Thank you to everyone❤️"

Image Source : Instagram

ਆਲੀਆ ਨੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੋਸਟ ਪਾ ਕੇ ਫੈਨਜ਼ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ। ਇਹ ਖੁਸ਼ਖਬਰੀ ਸ਼ੇਅਰ ਕਰਦੇ ਹੋਏ ਆਲੀਆ ਨੇ ਫੈਨਜ਼ ਨੂੰ ਵੀ ਧੰਨਵਾਦ ਕਿਹਾ। ਆਲੀਆ ਨੇ ਆਪਣੀ ਇੰਸਟਾ ਸਟੋਰੀ ਵਿੱਚ 'ਸਮਿਤਾ ਪਾਟਿਲ ਮੈਮੋਰੀਅਲ ਐਵਾਰਡ' ਦਾ ਸਰਟੀਫਿਕੇਟ ਸ਼ੇਅਰ ਕੀਤਾ ਹੈ।

ਦੱਸ ਦੇਈਏ ਕਿ ਅਦਾਕਾਰਾ ਸਮਿਤਾ ਪਾਟਿਲ ਦੀ ਯਾਦ ਵਿੱਚ 1986 ਵਿੱਚ ਸਥਾਪਿਤ ਪ੍ਰਿਯਦਰਸ਼ਨੀ ਅਕੈਡਮੀ ਵੱਲੋਂ

ਇਹ ਸਨਮਾਨ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ।  ਇਸ ਅਵਾਰਡ ਸ਼ੋਅ ਰਾਹੀਂ ਅਦਾਕਾਰਾ ਸਮਿਤਾ ਪਾਟਿਲ ਨੂੰ ਉਨ੍ਹਾਂ ਵੱਲੋਂ ਭਾਰਤੀ ਸਿਨੇਮਾ ਵਿੱਚ ਦਿੱਤੇ ਗਏ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ। ਇਹ ਅਵਾਰਡ ਭਾਰਤੀ ਅਭਿਨੇਤਰੀਆਂ ਨੂੰ ਫ਼ਿਲਮ ਇੰਡਸਟਰੀ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਬੇਹਤਰੀਨ ਕੰਮਾਂ ਲਈ ਦਿੱਤਾ ਜਾਂਦਾ ਹੈ।

1994 ਤੱਕ ਇਹ ਐਵਾਰਡ ਹਰ ਸਾਲ ਅਭਿਨੇਤਰੀਆਂ ਨੂੰ ਦਿੱਤਾ ਜਾਂਦਾ ਸੀ। ਹਾਲਾਂਕਿ, ਇਸ ਮਗਰੋਂ  ਕਮੇਟੀ ਦੇ ਫੈਸਲੇ ਮੁਤਾਬਕ ਹੁਣ  ਹਰ ਦੋ ਸਾਲਾਂ ਵਿੱਚ ਇੱਕ ਵਾਰ ਅਭਿਨੇਤਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਮਾਧੁਰੀ ਦੀਕਸ਼ਿਤ, ਸ਼੍ਰੀਦੇਵੀ, ਤੱਬੂ, ਮਨੀਸ਼ਾ ਕੋਇਰਾਲਾ, ਉਰਮਿਲਾ ਮਾਤੋਂਡਕਰ ਅਤੇ ਕਰੀਨਾ ਕਪੂਰ ਖ਼ਾਨ ਵਰਗੀਆਂ ਅਭਿਨੇਤਰੀਆਂ ਨੂੰ ਵੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Image Source : Instagram

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਧੀ ਮਾਲਤੀ ਨਾਲ ਖਿੜਕੀ 'ਚ ਬੈਠੇ ਹੋਏ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

ਆਲੀਆ ਭੱਟ ਤੋਂ ਪਹਿਲਾਂ ਸਾਲ 2020 ਵਿੱਚ ਅਦਾਕਾਰਾ ਤਾਪਸੀ ਪੰਨੂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ ਇਹ ਸਨਮਾਨ ਹਾਸਿਲ ਕਰਨ ਵਾਲੀ ਅਭਿਨੇਤਰੀਆਂ ਵਿੱਚ ਆਲੀਆ ਭੱਟ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network