ਪਤੀ ਰਣਬੀਰ ਕਪੂਰ ਨਾਲ ਸੋਫੇ 'ਤੇ ਬੈਠੀ ਆਲੀਆ ਭੱਟ ਨੇ ਦਿਖਾਇਆ ਬੇਬੀ ਬੰਪ, ਘਰ ਦੇ ਅੰਦਰੋਂ ਆਇਆ ਇਹ ਵੀਡੀਓ

Reported by: PTC Punjabi Desk | Edited by: Lajwinder kaur  |  July 18th 2022 12:00 PM |  Updated: July 18th 2022 12:06 PM

ਪਤੀ ਰਣਬੀਰ ਕਪੂਰ ਨਾਲ ਸੋਫੇ 'ਤੇ ਬੈਠੀ ਆਲੀਆ ਭੱਟ ਨੇ ਦਿਖਾਇਆ ਬੇਬੀ ਬੰਪ, ਘਰ ਦੇ ਅੰਦਰੋਂ ਆਇਆ ਇਹ ਵੀਡੀਓ

ਬਾਲੀਵੁੱਡ ਅਦਾਕਾਰਾ ਅਤੇ ਕਪੂਰ ਪਰਿਵਾਰ ਦੀ ਨਵੀਂ ਨੂੰਹ ਆਲੀਆ ਭੱਟ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਹਰ ਅਪਡੇਟ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਰ ਕੋਈ ਆਲੀਆ ਭੱਟ ਦੇ ਮੈਟਰਨਿਟੀ ਫੋਟੋਸ਼ੂਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਆਲੀਆ ਅਤੇ ਰਣਬੀਰ ਦਾ ਇੱਕ ਨਵਾਂ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਸੁਹਾਗਰਾਤ ਵਾਲੇ ਦਿਨ ਨੂੰ ਲੈ ਕੇ ਕਰਨ ਜੌਹਰ ਨੇ ਆਲੀਆ ਭੱਟ ਤੋਂ ਪੁੱਛਿਆ ਇਹ ਸਵਾਲ, ਅਦਾਕਾਰਾ ਨੇ ਖੋਲ ਦਿੱਤੇ ਸਾਰੇ ਰਾਜ਼

inside image of alia and ranbir kapoor

ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪਹਿਲੀ ਪ੍ਰੈਗਨੈਂਸੀ ਦਾ ਆਨੰਦ ਮਾਣ ਰਹੇ ਹਨ। ਲੰਡਨ ਤੋਂ ਫਿਲਮ ਦੀ ਸ਼ੂਟਿੰਗ ਖਤਮ ਕਰਕੇ ਭਾਰਤ ਪਰਤੀ ਆਲੀਆ ਪਤੀ ਰਣਬੀਰ ਕਪੂਰ ਨਾਲ ਆਪਣੇ ਘਰ 'ਚ ਗਰਭ ਅਵਸਥਾ ਦਾ ਸਮਾਂ ਬਿਤਾ ਰਹੀ ਹੈ। ਅਜਿਹੇ 'ਚ ਰਣਬੀਰ ਕਪੂਰ ਵੀ ਆਲੀਆ ਦਾ ਕਾਫੀ ਖਿਆਲ ਰੱਖ ਰਹੇ ਹਨ।

ranbir and alia new video

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਚੈਟ ਸ਼ੋਅ ਵਾਲੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ। ਵੀਡੀਓ 'ਚ ਜਿੱਥੇ ਆਲੀਆ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ ਨਜ਼ਰ ਆ ਰਹੀ ਹੈ, ਉਥੇ ਹੀ ਅਦਾਕਾਰਾ ਦਾ ਵਧਿਆ ਹੋਇਆ ਭਾਰ ਅਤੇ ਬੇਬੀ ਬੰਪ ਵੀ ਸਾਫ ਨਜ਼ਰ ਆ ਰਿਹਾ ਹੈ। ਜਿਸ ਨੂੰ ਉਹ ਆਪਣੇ ਬਲੂ ਪ੍ਰਿੰਟਡ ਵਨ ਪੀਸ ਵਿੱਚ ਛੁਪਾਉਂਦੀ ਹੋਈ ਨਜ਼ਰ ਆਈ। ਉਨ੍ਹਾਂ ਦੀ ਡਰੈੱਸ ਕਾਫੀ ਖੁੱਲ੍ਹੀ ਡੁੱਲੀ ਹੈ।

ਇਸ ਡਰੈੱਸ ‘ਚ ਉਹ ਬਹੁਤ ਸੋਹਣੀ ਲੱਗ ਰਹੀ ਹੈ। ਉੱਧਰ ਰਣਬੀਰ ਵੀ ਕੂਲ ਲੁੱਕ 'ਚ ਨਜ਼ਰ ਆ ਰਹੇ ਹਨ। ਦੱਸ ਦਈਏ ਬੀਤੇ ਦਿਨੀਂ ਹੀ ਦੋਵਾਂ ਦਾ ਰੋਮਾਂਟਿਕ ਸੌਂਗ ਕੇਸਰੀਆ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

inside image of alia and ranbir

ਦੱਸ ਦਈਏ ਪਿਛਲੇ ਮਹੀਨੇ ਹੀ ਆਲੀਆ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੇ ਦੋ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਆਲੀਆ ਅਤੇ ਰਣਬੀਰ ਨੂੰ ਕੰਪਿਊਟਰ 'ਤੇ ਆਪਣੇ ਬੱਚੇ ਦੀ ਸੋਨੋਗ੍ਰਾਫੀ ਰਿਪੋਰਟ ਦੇਖਦੇ ਹੋਏ ਨਜ਼ਰ ਆਏ ਸਨ। ਦੂਜੀ ਤਸਵੀਰ ਸ਼ੇਰਾਂ ਦੇ ਪਰਿਵਾਰ ਦੀ ਸੀ। ਦੋਵੇਂ ਕਲਾਕਾਰ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network