ਆਲਿਆ ਭੱਟ ਨੇ ਬਾਥਟਬ 'ਚ ਬੈਠ ਕੇ ਕਰਵਾਇਆ ਫੋਟੋਸ਼ੂਟ, ਵਿਖਿਆ ਅਦਾਕਾਰਾ ਦਾ ਗਲੈਮਰਸ ਅੰਦਾਜ਼
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਆਲਿਆ ਦੇ ਬੋਲਡ ਅੰਦਾਜ਼ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਹੁਣ ਆਲਿਆ ਨੇ ਸੋਸ਼ਲ ਮੀਡੀਆ 'ਤੇ ਆਪਣੀ ਗੈਲਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ।
image From Instagram
ਆਲਿਆ ਆਪਣੀ ਫਿਲਮ ਦੇ ਪ੍ਰੀਮੀਅਰ 'ਚ ਸ਼ਾਮਲ ਹੋਣ ਲਈ ਬਰਲਿਨ ਗਈ ਸੀ। ਇਸ ਦੌਰਾਨ ਆਲਿਆ ਨੇ ਬਰਲਿਨ ਫਿਲਮ ਫੈਸਟੀਵਲ 'ਚ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਹੁਣ ਬਰਲਿਨ ਤੋਂ ਵਾਪਸ ਆਉਣ ਤੋਂ ਪਹਿਲਾਂ ਆਲਿਆ ਭੱਟ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਅੰਦਾਜ਼ 'ਚ ਬਰਲਿਨ ਨੂੰ ਬਾਏ-ਬਾਏ ਕਹਿੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਆਲਿਆ ਬਾਥਟਬ 'ਚ ਹੌਟ ਪੋਜ਼ ਦੇ ਰਹੀ ਹੈ, ਜੋ ਪ੍ਰਸ਼ੰਸਕਾਂ ਦਾ ਦਿਲ ਚੁਰਾਉਣ ਲਈ ਕਾਫੀ ਹੈ।
image From Instagram
ਆਲਿਆ ਨੇ ਆਪਣੀਆਂ ਤਸਵੀਰਾਂ ਦੇ ਨਾਲ ਕੈਪਸ਼ਨ ਵਿੱਚ ਲਿਖਿਆ, Bye bye Berlin ? " ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਆਲਿਆ ਭੱਟ ਬਾਥਰੂਮ 'ਚ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਆਲਿਆ ਬਾਥਟਬ 'ਚ ਲੇਟ ਕੇ ਹੌਟ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਆਲਿਆ ਭੱਟ ਨੇ ਵਾਈਟ ਕਲਰ ਦੀ ਸ਼ਾਰਟ ਡਰੈੱਸ ਪਾਈ ਹੋਈ ਹੈ ਅਤੇ ਨਾਲ ਹੀ ਬਲੇਜ਼ਰ ਵੀ ਲਿਆ ਹੈ। ਇਸ ਦੇ ਨਾਲ ਹੀ ਆਲਿਆ ਨੇ ਹੇਅਰ ਬਨ, ਮਿਨਿਮਲ ਮੇਕਅੱਪ ਅਤੇ ਬਿਨਾਂ ਐਕਸੈਸਰੀਜ਼ ਦੇ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
image From Instagram
ਹੋਰ ਪੜ੍ਹੋ : ਫਰਹਾਨ ਤੇ ਸ਼ਿਬਾਨੀ ਦਾ ਵਿਆਹ 'ਚ ਖੰਡਾਲਾ ਪੁੱਜੇ ਕਈ ਬਾਲੀਵੁੱਡ ਸੈਲੇਬਸ, ਵੇਖੋ ਤਸਵੀਰਾਂ
ਆਲਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਹੀ ਨਹੀਂ ਸਗੋਂ ਸੈਲੇਬਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਨੁਸ਼ਕਾ ਨੇ ਆਲਿਆ ਦੀਆਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ 'ਸਟਨਿੰਗ' ਲਿਖਿਆ ਹੈ। ਇਸ ਦੇ ਨਾਲ ਹੀ ਜਾਨ੍ਹਵੀ ਕਪੂਰ ਨੇ 'ਐਕਸਕਿਊਜ਼ ਮੀ ਪਲੀਜ਼' ਅਤੇ ਹੁਮਾ ਕੁਰੈਸ਼ੀ ਨੇ 'ਗੌਰਜਿਅਸ' ਲਿਖਿਆ ਹੈ। ਇਸ ਤੋਂ ਇਲਾਵਾ ਮਨੀਸ਼ ਮਲਹੋਤਰਾ ਨੇ ਦਿਲ ਦਾ ਇਮੋਜੀ ਬਣਾਇਆ ਹੈ।