'ਬੇਬੀਮੂਨ' ਲਈ ਰਵਾਨਾ ਹੋਏ ਆਲੀਆ ਭੱਟ ਤੇ ਰਣਬੀਰ ਕਪੂਰ? ਹਵਾਈ ਅੱਡੇ 'ਤੇ ਇਕੱਠੇ ਆਏ ਨਜ਼ਰ
Alia Bhatt, Ranbir Kapoor get snapped at airport: ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਦੋਹਾਂ ਨੂੰ ਇਕੱਠੇ ਦੇਖਿਆ ਗਿਆ ਸੀ। 'ਬ੍ਰਹਮਾਸਤਰ' ਗੀਤ ਦੇ ਪ੍ਰੀਵਿਊ ਲਾਂਚ ਦੇ ਇੱਕ ਦਿਨ ਬਾਅਦ ਹੀ ਆਲੀਆ ਭੱਟ ਅਤੇ ਰਣਬੀਰ ਕਪੂਰ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ। ਦੋਵਾਂ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਪ੍ਰਸ਼ੰਸਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਰਣਬੀਰ ਕਪੂਰ ਅਤੇ ਆਲੀਆ ਭੱਟ ਇਕੱਠੇ ਛੁੱਟੀਆਂ ਮਨਾਉਣ ਗਏ ਹਨ?
ਹੋਰ ਪੜ੍ਹੋ : ਜਾਣੋ ਕੌਣ ਹੈ 'ਹਰ ਹਰ ਸ਼ੰਭੂ' ਦੀ ਅਸਲੀ ਗਾਇਕਾ, ਫਰਮਾਨੀ ਨਾਜ਼ ਨੇ ਨਹੀਂ ਸਗੋਂ ਇਸ 18 ਸਾਲ ਦੀ ਕੁੜੀ ਨੇ ਗਾਇਆ ਸੀ ਗੀਤ
ਮ
ਜਿੱਥੇ ਆਲੀਆ ਭੱਟ ਨੇ ਚਿੱਟੇ ਰੰਗ ਦੀ ਸਵੈਟ-ਸ਼ਰਟ ਅਤੇ ਬਲੈਕ ਲੋਅਰ ਪਹਿਨੀ ਹੋਈ ਸੀ, ਉੱਥੇ ਰਣਬੀਰ ਕਪੂਰ ਬਲੈਕ ਟ੍ਰੈਕ ਪੈਂਟ ਵਿੱਚ ਦਿਖਾਈ ਦਿੱਤੇ। ਪਪਰਾਜ਼ੀ ਨੇ ਰਣਬੀਰ ਅਤੇ ਆਲੀਆ ਦੀਆਂ ਕਈ ਤਸਵੀਰਾਂ ਕਲਿੱਕ ਕੀਤੀਆਂ ਅਤੇ ਦੋਹਾਂ ਦੇ ਇਕੱਠੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਕਮੈਂਟ ਸੈਕਸ਼ਨ 'ਚ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਇਕੱਠੇ ਕਿੱਥੇ ਗਏ ਹਨ? ਪਰ ਦੋਵੇਂ ਇਕੱਠੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਸਨ।
image source: Instagram
ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਬੇਬੀਮੂਨ?' ਇੱਕ ਹੋਰ ਵਿਅਕਤੀ ਨੇ ਟਿੱਪਣੀ ਕੀਤੀ - ਕੀ ਉਹ ਬੇਬੀਮੂਨ 'ਤੇ ਜਾ ਰਿਹਾ ਹੈ? ਇੱਕ ਯੂਜ਼ਰ ਨੇ ਕਮੈਂਟ ਕੀਤਾ- ਸ਼ੁਕਰ ਹੈ ਕਿ ਦੋਵੇਂ ਆਖਰਕਾਰ ਇਕੱਠੇ ਛੁੱਟੀਆਂ ਮਨਾਉਣ ਜਾ ਰਹੇ ਹਨ। ਆਲੀਆ ਭੱਟ ਅਤੇ ਰਣਬੀਰ ਕਪੂਰ ਦੀਆਂ ਵੀਡੀਓਜ਼ 'ਤੇ ਯੂਜ਼ਰਸ ਵੱਲੋਂ ਅਜਿਹੇ ਕਈ ਕਮੈਂਟ ਕੀਤੇ ਜਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਆਲੀਆ-ਰਣਬੀਰ ਨੂੰ ਪ੍ਰੈਗਨੈਂਸੀ ਤੋਂ ਬਾਅਦ ਪਹਿਲੀ ਵਾਰ ਇਕੱਠੇ ਦੇਖਿਆ ਗਿਆ।
image source: Instagram
ਦੋਵੇਂ ਅਯਾਨ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬ੍ਰਹਮਾਸਤਰ' ਦੇ ਗੀਤ 'ਦੇਵਾ ਦੇਵਾ' ਦੇ ਲਾਂਚ 'ਤੇ ਪਹੁੰਚੇ ਸਨ। ਤਿੰਨ ਹਿੱਸਿਆਂ 'ਚ ਬਣੀ ਇਸ ਫਿਲਮ ਨੂੰ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚ ਗਿਣਿਆ ਜਾ ਰਿਹਾ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਇਹ ਪਹਿਲੀ ਫਿਲਮ ਹੋਵੇਗੀ। ਇਸ 'ਚ ਅਮਿਤਾਭ ਬੱਚਨ ਅਤੇ ਨਾਗਾਰਜੁਨ ਸਮੇਤ ਕਈ ਹੋਰ ਵੱਡੇ ਕਲਾਕਾਰ ਵੀ ਨਜ਼ਰ ਆਉਣਗੇ। ਹਾਲ ਹੀ ‘ਚ ਆਲੀਆ ਭੱਟ ਦੀ ਡਾਰਲਿੰਗਜ਼ ਫ਼ਿਲਮ ਨੈੱਟਫਿਲਕਸ ਉੱਤੇ ਰਿਲੀਜ਼ ਹੋਈ ਹੈ।
View this post on Instagram
View this post on Instagram