ਅਲੀ-ਜੈਸਮੀਨ ਨੇ ਖਰੀਦੀ ਨਵੀਂ ਚਮਚਮਾਉਂਦੀ ਕਾਰ, ਜਾਣੋ ਇਸ ਲਗਜ਼ਰੀ ਕਾਰ ਦੀ ਕੀਮਤ

Reported by: PTC Punjabi Desk | Edited by: Lajwinder kaur  |  June 09th 2022 12:27 PM |  Updated: June 09th 2022 12:38 PM

ਅਲੀ-ਜੈਸਮੀਨ ਨੇ ਖਰੀਦੀ ਨਵੀਂ ਚਮਚਮਾਉਂਦੀ ਕਾਰ, ਜਾਣੋ ਇਸ ਲਗਜ਼ਰੀ ਕਾਰ ਦੀ ਕੀਮਤ

Ali-Jasmine bought a new car: ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਸੀਨ ਅਤੇ ਅਦਾਕਾਰ ਅਲੀ ਗੋਨੀ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਇਹ ਜੋੜੀ ਆਪਣੇ ਵਿਆਹ ਦੀਆਂ ਕਿਆਸਅਰਾਈਆਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਆਏ ਸਨ। ਦੋਹਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਇਸ ਸਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਤੋਂ ਇਲਾਵਾ ਅਲੀ ਗੋਨੀ ਅਤੇ ਜੈਸਮੀਨ ਭਸੀਨ ਇੱਕ ਵਾਰ ਫਿਰ ਲਾਈਮਲਾਈਟ ਵਿੱਚ ਆ ਗਏ ਹਨ। ਜੀ ਹਾਂ ਇਸ ਜੋੜੀ ਨੇ ਚਮਚਮਉਂਦੀ ਨਵੀਂ ਲਗਜ਼ਰੀ ਕਾਰ ਖਰੀਦ ਲਈ ਹੈ।

ਹੋਰ ਪੜ੍ਹੋ : ਸੋਨਮ ਕਪੂਰ ਆਪਣੇ ਪਤੀ ਨਾਲ ਸੜਕਾਂ ‘ਤੇ ਘੁੰਮਦੇ ਹੋਏ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਸਾਂਝਾ ਕੀਤਾ ਇਹ ਖ਼ਾਸ ਵੀਡੀਓ

aly goni and jasmine Bhasin ,,-min image From Instagram

ਦਰਅਸਲ, ਜੈਸਮੀਨ ਭਸੀਨ ਅਤੇ ਅਲੀ ਗੋਨੀ ਨੇ ਹਾਲ ਹੀ 'ਚ ਇਕ ਲਗਜ਼ਰੀ ਮਰਸਡੀਜ਼ ਕਾਰ ਖਰੀਦੀ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਜੈਸਮੀਨ ਭਸੀਨ ਦੀ ਬਲੂ ਮਰਸੀਡੀਜ਼ ਕਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ, ਨਾਲ ਹੀ ਉਹ ਇਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

jasmine new car

ਇਸ ਖਾਸ ਮੌਕੇ 'ਤੇ ਜੈਸਮੀਨ ਭਸੀਨ ਅਤੇ ਅਲੀ ਗੋਨੀ ਇਕੱਠੇ ਨਜ਼ਰ ਆਏ। ਦੋਹਾਂ ਨੇ ਇਕੱਠੇ ਪੂਜਾ ਅਰਚਨਾ ਕੀਤੀ ਅਤੇ ਕਾਰ ਨਾਲ ਫੋਟੋਆਂ ਵੀ ਖਿਚਵਾਈਆਂ। ਜਿੱਥੇ ਜੈਸਮੀਨ ਭਸੀਨ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੇ ਟਰਾਊਜ਼ਰ 'ਚ ਨਜ਼ਰ ਆਈ, ਉੱਥੇ ਹੀ ਅਲੀ ਗੋਨੀ ਬਲੈਕ ਕੈਜ਼ੂਅਲ ਟੀ-ਸ਼ਰਟ-ਅਤੇ ਡੈਨਿਮ 'ਚ ਨਜ਼ਰ ਆਏ। ਜੇਕਰ ਇਸ ਲਗਜ਼ਰੀ ਗੱਡੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 62 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਦੋਵਾਂ ਨੇ ਇਸ ਗੱਡੀ 'ਚ ਕਿਹੜਾ ਮਾਡਲ ਲਿਆ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।

Jasmin Bhasin, Aly Goni’s marriage on the card Here’s what ‘Yeh Hai Mohabbatein’ star said image From Instagramਸੋਸ਼ਲ ਮੀਡੀਆ ਉੱਤੇ ਨਵੀਂ ਕਾਰ ਦੇ ਨਾਲ ਜੈਸਮੀਨ ਭਸੀਨ ਅਤੇ ਅਲੀ ਗੋਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਜਿਸ ਕਰਕੇ ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਨਵੀਂ ਕਾਰਲ ਲਈ ਜੈਸਮੀਨ ਨੂੰ ਵਧਾਈਆਂ ਦੇ ਰਹੇ ਹਨ। । ਜੈਸਮੀਨ ਨੂੰ ਵਧਾਈ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, "ਉਸਨੇ ਇਸ ਦੇ ਲਈ ਬਹੁਤ ਮਿਹਨਤ ਕੀਤੀ ਹੈ।" ਇੱਕ ਹੋਰ ਫੈਨ ਨੇ ਲਿਖਿਆ, "ਨਵੀਂ ਕਾਰ ਲਈ ਜੈਸਮੀਨ ਨੂੰ ਬਹੁਤ-ਬਹੁਤ ਵਧਾਈਆਂ।" ਦੱਸ ਦਈਏ ਜੈਸਮੀਨ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵੀ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਗਿੱਪੀ ਗਰੇਵਾਲ ਦੇ ਨਾਲ ਹਨੀਮੂਨ ਫ਼ਿਲਮ 'ਚ ਨਜ਼ਰ ਆਵੇਗੀ।

 

 

View this post on Instagram

 

A post shared by Voompla (@voompla)

 

 

View this post on Instagram

 

A post shared by khushi ? (@jaslylove____)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network