ਅਲੀ ਫਜ਼ਲ ਨੇ ਰਿਚਾ ਚੱਢਾ ਨਾਲ ਸ਼ੇਅਰ ਕੀਤੀਆਂ ਮਹਿੰਦੀ ਦੀਆਂ ਤਸਵੀਰਾਂ, ਪਤਨੀ ਲਈ ਲਿਖਿਆ ਮਜ਼ਾਕਿਆ ਕੈਪਸ਼ਨ

Reported by: PTC Punjabi Desk | Edited by: Pushp Raj  |  October 19th 2022 10:22 AM |  Updated: October 19th 2022 10:44 AM

ਅਲੀ ਫਜ਼ਲ ਨੇ ਰਿਚਾ ਚੱਢਾ ਨਾਲ ਸ਼ੇਅਰ ਕੀਤੀਆਂ ਮਹਿੰਦੀ ਦੀਆਂ ਤਸਵੀਰਾਂ, ਪਤਨੀ ਲਈ ਲਿਖਿਆ ਮਜ਼ਾਕਿਆ ਕੈਪਸ਼ਨ

Ali Fazal and Richa Chadha new pics: ਬਾਲੀਵੁੱਡ ਦੀ ਮਸ਼ਹੂਰ ਜੋੜੀ ਅਲੀ ਫਜ਼ਲ ਤੇ ਰਿਚਾ ਚੱਢਾ ਇਸ ਮਹੀਨੇ ਵਿਆਹ ਬੰਧਨ 'ਚ ਬੱਝੇ ਹਨ। ਹਾਲ ਹੀ ਵਿੱਚ ਅਲੀ ਫਜ਼ਲ ਨੇ ਪਤਨੀ ਰਿਚਾ ਚੱਢਾ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

Richa Chadha and Ali Fazal got married '2 years' ago, details inside Image Source: Twitter

ਲਗਭਗ 10 ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਰਿਚਾ ਅਤੇ ਅਲੀ ਨੇ ਆਖਿਰਕਾਰ ਵਿਆਹ ਕਰ ਲਿਆ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸੰਗੀਤ, ਮਹਿੰਦੀ ਤੋਂ ਲੈ ਕੇ ਰਿਸੈਪਸ਼ਨ ਤੱਕ ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਸ਼ਾਹੀ ਅੰਦਾਜ਼ ਸੁਰਖੀਆਂ 'ਚ ਰਿਹਾ।

ਹਾਲ ਹੀ 'ਚ ਅਲੀ ਫਜ਼ਲ ਨੇ ਵਿਆਹ ਤੋਂ ਕੁਝ ਦਿਨਾਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਰਿਚਾ ਚੱਢਾ ਨਾਲ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਇਸ ਜੋੜੇ ਦੇ ਵਿਆਹ ਦੀ ਮਹਿੰਦੀ ਦੀ ਰਸਮ ਦੀਆਂ ਹਨ।

Image Source : Instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਲੀ ਨੇ ਪਤਨੀ ਲਈ ਇੱਕ ਕਿਊਟ ਤੇ ਮਜ਼ਾਕੀਆ ਕੈਪਸ਼ਨ ਵੀ ਲਿਖਿਆ ਹੈ। ਇਸ ਕੈਪਸ਼ਨ ਨੂੰ ਪੜ੍ਹ ਕੇ ਸੋਸ਼ਲ ਮੀਡੀਆ ਯੂਜ਼ਰਸ ਹੱਸ ਰਹੇ ਹਨ। ਅਲੀ ਫਜ਼ਲ ਨੇ ਪਤਨੀ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, Vibe thhee yaar @therichachadha !! ਮਹਿੰਦੀ ਸੁਖਾਈ ਹੈ ਮੈਂਨੇ ਤੁਮਹਾਰੀ ਫੂਕ ਮਾਰ ਮਾਰ ਕੇ, ਉਸੀ ਪਰ ਤੁਮ ਹੈਪੀ ਬਰਥਡੇਅ ਗਾ ਦੇਤੀ.. ??"

ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਰਿਚਾ ਚੱਢਾ ਨੇ ਆਪਣੀ ਮਹਿੰਦੀ 'ਤੇ ਹਰੇ ਰੰਗ ਦੀ ਡਰੈਸ ਪਾਈ ਹੋਈ ਹੈ। ਉਹ ਬਹੁਤ ਸੁੰਦਰ ਲੱਗ ਰਹੀ ਸੀ, ਜਦੋਂ ਕਿ ਅਲੀ ਸਫੇਦ ਰੰਗ ਦੇ ਬਲੇਜ਼ਰ ਅਤੇ ਰਿਵਾਇਤੀ ਕੁੜਤੇ ਵਿੱਚ ਕਾਫ਼ੀ ਹੈਂਡਸਮ ਲੱਗ ਰਿਹਾ ਸੀ

ali fazal and richa chadha pics viral

ਹੋਰ ਪੜ੍ਹੋ: ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰ ਕੁੜੀਆਂ ਨੂੰ ਦੱਸਿਆ ਚੰਗੀ ਜ਼ਿੰਦਗੀ ਜਿਉਣ ਦਾ ਸੀਕ੍ਰੇਟ, ਵੇਖੋ ਵੀਡੀਓ

ਦੱਸ ਦਈਏ ਕਿ ਬਾਲੀਵੁੱਡ ਲਵ ਬਰਡਸ ਅਲੀ ਫਜ਼ਲ ਅਤੇ ਰਿਚਾ ਚੱਢਾ 4 ਅਕਤੂਬਰ 2022 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਵਿਆਹ ਤੋਂ ਬਾਅਦ ਇਹ ਜੋੜਾ ਲਗਾਤਾਰ ਆਪਣੇ ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ।

ਜੋੜੇ ਦਾ ਵਿਆਹ ਇੱਕ ਨਵਾਬੀ ਥੀਮ ਸੀ, ਅਤੇ ਇੱਕ ਰਵਾਇਤੀ ਭਾਰਤੀ ਸ਼ੈਲੀ ਵਿੱਚ ਵਿਆਹ ਹੋਇਆ। ਵਿਆਹ ਤੋਂ ਬਾਅਦ ਜੋੜੇ ਨੇ ਮੁੰਬਈ ਵਿੱਚ ਇੱਕ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ ਜਿਸ ਵਿੱਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

 

View this post on Instagram

 

A post shared by ali fazal (@alifazal9)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network