Alfaaz Health Update: ਗਾਇਕ ਅਲਫਾਜ਼ ਨੇ ਖੋਲ੍ਹੀਆਂ ਅੱਖਾਂ, ਹਸਪਤਾਲ ਤੋਂ ਦੋਸਤ ਨੇ ਤਸਵੀਰ ਸ਼ੇਅਰ ਕਰਕੇ ਆਖੀ ਇਹ ਗੱਲ
Alfaaz Health Update: ਪੰਜਾਬੀ ਗਾਇਕ ਅਲਫਾਜ਼ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਉਸ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ ਹਨ ਅਤੇ ਗੱਲ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਹਾਲ ਹੀ 'ਚ ਢਾਬੇ 'ਤੇ ਹਮਲੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਅਲਫਾਜ਼ ਦੀ ਸਿਹਤ ਹੁਣ ਤੱਕ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਹਾਲ ਹੀ 'ਚ ਗਾਇਕ ਹਨੀ ਸਿੰਘ ਨੇ ਇੱਕ ਪੋਸਟ 'ਚ ਦੱਸਿਆ ਸੀ ਕਿ ਅਲਫਾਜ਼ ਅਜੇ ਵੀ ਆਈਸੀਯੂ 'ਚ ਹਨ ਅਤੇ ਉਨ੍ਹਾਂ ਲਈ ਦੁਆ ਕਰਨ ਦੀ ਲੋੜ ਹੈ। ਪਰ ਹੁਣ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਤੋਂ ਬਾਅਦ ਫੈਨਜ਼ ਕੁਝ ਰਾਹਤ ਮਹਿਸੂਸ ਕਰ ਰਹੇ ਹਨ।
ਹੋਰ ਪੜ੍ਹੋ : ਅਲੀ ਫਜ਼ਲ-ਰਿਚਾ ਚੱਢਾ ਦਾ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ, ਜੋੜੀ ਨੂੰ ਵਧਾਈ ਦੇਣ ਪਹੁੰਚੇ ਵਿੱਕੀ-ਰਿਤਿਕ, ਵੇਖੋ ਤਸਵੀਰਾਂ
Image Source: Instagram
ਅਲਫਾਜ਼ ਦੇ ਬਚਪਨ ਦੇ ਦੋਸਤ ਦਿਗਵਿਜੇ ਸਿੰਘ ਚੌਟਾਲਾ ਨੇ ਗਾਇਕ ਦੀ ਇੱਕ ਤਾਜ਼ਾ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਅਲਫਾਜ਼ ਖੁੱਲ੍ਹੀਆਂ ਅੱਖਾਂ ਨਾਲ ਆਲੇ-ਦੁਆਲੇ ਖੜ੍ਹੇ ਲੋਕਾਂ ਨੂੰ ਦੇਖ ਰਹੇ ਹਨ। ਉਨ੍ਹਾਂ ਨੇ ਆਪਣਾ ਇੱਕ ਹੱਥ ਆਪਣੀ ਛਾਤੀ 'ਤੇ ਅਤੇ ਦੂਜਾ ਬੈੱਡ 'ਤੇ ਰੱਖਿਆ ਹੋਇਆ ਹੈ। ਰੈਪਰ ਹਨੀ ਸਿੰਘ ਨੇ ਵੀ ਇਹ ਫੋਟੋ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਹ ਸਪੱਸ਼ਟ ਹੈ ਕਿ ਅਲਫਾਜ਼ ਨੂੰ ਹੋਸ਼ ਆ ਗਿਆ ਹੈ ਅਤੇ ਹੁਣ ਉਸਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
Image Source: Instagram
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਲਫਾਜ਼ ਦੇ ਦੋਸਤ ਦਿਗਵਿਜੇ ਨੇ ਲਿਖਿਆ, 'ਮੇਰੇ ਬਚਪਨ ਦੇ ਦੋਸਤ ਅਲਫਾਜ਼ ਨੂੰ ਇੰਨੀ ਮੁਸੀਬਤ 'ਚ ਦੇਖਣਾ ਬਹੁਤ ਦੁਖਦਾਈ ਹੈ ਜੋ ਸਭ ਤੋਂ ਮਾਸੂਮ, ਕੋਮਲ ਅਤੇ ਦਿਆਲੂ ਵਿਅਕਤੀ ਹੈ। ਉਹ ਆਪਣਾ ਕੰਮ ਕਰਦਾ ਹੈ ਅਤੇ ਹਾਲ ਹੀ ਵਿਚ ਮੋਹਾਲੀ ਦੇ ਇੱਕ ਢਾਬੇ 'ਤੇ ਉਸ ਨੂੰ ਇਨ੍ਹਾਂ ਗੱਲਾਂ ਦੀ ਸਜ਼ਾ ਮਿਲੀ ਹੈ, ਉਸ 'ਤੇ ਇੱਕ ਵਿਅਕਤੀ ਨੇ ਹਮਲਾ ਕੀਤਾ ਸੀ।‘
Image Source: Instagram
ਅਲਫਾਜ਼ ਦੇ ਦੋਸਤ ਦਿਗਵਿਜੇ ਨੇ ਆਪਣੀ ਪੋਸਟ 'ਚ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਅਤੇ ਲਿਖਿਆ, 'ਨਿਆਏ ਤਾਂ ਹੋਵੇਗਾ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ। ਮੇਰੇ ਭਰਾ ਅਲਫਾਜ਼ ਲਈ ਪ੍ਰਾਰਥਨਾ ਕਰੋ ਕਿਉਂਕਿ ਉਹ ਹਸਪਤਾਲ ਵਿੱਚ ਜਾਨਲੇਵਾ ਸੱਟਾਂ ਨਾਲ ਜੂਝ ਰਿਹਾ ਹੈ। ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਚੈਂਪੀਅਨ। ਤੁਸੀਂ ਮਜ਼ਬੂਤੀ ਨਾਲ ਇਸ ਦਰਦ ਤੋਂ ਬਾਹਰ ਆ ਜਾਓਗੇ’। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।