ਅਕਸ਼ੇ ਕੁਮਾਰ ਨੇ ਇਸ ਸ਼ਖਸ ਨੂੰ ਭੇਜਿਆ 500 ਕਰੋੜ ਦੀ ਮਾਣਹਾਨੀ ਦਾ ਨੋਟਿਸ
ਅਕਸ਼ੇ ਕੁਮਾਰ ਨੇ ਇੱਕ ਯੂ ਟਿਊਬਰ ਨੂੰ 500 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਯੂ ਟਿਊਬਰ ਉੱਤੇ ਦੋਸ਼ ਹੈ ਕਿ ਉਸ ਨੇ ਆਪਣੇ ‘FF NEWS’ ਨਾਂ ਦੇ ਯੂ ਟਿਊਬ ਚੈਨਲ ਉੱਤੇ ਮੁੰਬਈ ਪੁਲਿਸ, ਆਦਿੱਤਿਆ ਠਾਕਰੇ ਤੇ ਅਕਸ਼ੇ ਕੁਮਾਰ ਵਿਰੁੱਧ ਗ਼ਲਤ ਜਾਣਕਾਰੀ ਤੇ ਇਤਰਾਜ਼ਯੋਗ ਵੀਡੀਓ ਪੋਸਟ ਕੀਤੇ ਹੋਏ ਸਨ। ਇੰਨਾ ਹੀ ਨਹੀਂ ਯੂ ਟਿਊਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਬਾਰੇ ਗ਼ਲਤ ਜਾਣਕਾਰੀ ਵਾਲੇ ਵੀਡੀਓਜ਼ ਅਪਲੋਡ ਕੀਤੇ ਸਨ, ਜਿਸ ਤੋਂ ਉਸ ਨੇ 15 ਲੱਖ ਰੁਪਏ ਦੀ ਕਮਾਈ ਕੀਤੀ ਸੀ।
ਹੋਰ ਪੜ੍ਹੋ :
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਨੇ ਯੂ ਟਿਊਬਰ ਵਿਰੁਧ ਕੇਸ ਦਰਜ ਕੀਤਾ। ਬਾਅਦ ’ਚ ਉਸ ਇਸ ਸ਼ਰਤ ’ਤੇ ਜ਼ਮਾਨਤ ਮਿਲ ਗਈ ਕਿ ਉਹ ਜਾਂਚ ਵਿੱਚ ਪੁਲਿਸ ਨੂੰ ਸਹਿਯੋਗ ਦੇਵੇਗਾ। ‘ਮਿਡ ਡੇਅ’ ਦੀ ਖ਼ਬਰ ਮੁਤਾਬਕ ਯੂ ਟਿਊਬਰ ਦਾ ਨਾਂ ਰਾਸ਼ਿਦ ਸਿੱਦੀਕੀ ਹੈ, ਜਿਸ ਦੀ ਉਮਰ 25 ਸਾਲ ਹੈ। ਉਹ ਬਿਹਾਰ ਦਾ ਰਹਿਣ ਵਾਲਾ ਸਿਵਲ ਇੰਜਨੀਅਰ ਹੈ।
ਉਸ ਨੇ ਆਪਣੇ ਯੂਟਿਊਬ ਚੈਨਲ ਉੱਤੇ ਇੱਕ ਵਿਡੀਓ ਪੋਸਟ ਕੀਤਾ ਸੀ, ਜਿਸ ਵਿੱਚ ਉਸ ਨੇ ਇੱਕ ਗ਼ਲਤ ਜਾਣਕਾਰੀ ਦਿੱਤੀ ਸੀ ਕਿ ਅਕਸ਼ੇ ਕੁਮਾਰ, ਸੁਸ਼ਾਂਤ ਨੂੰ ‘ਐਮਐਸ ਧੋਨੀ’ ਫ਼ਿਲਮ ਮਿਲਣ ਤੋਂ ਨਾਖ਼ੁਸ਼ ਸਨ। ਇੰਨਾ ਹੀ ਨਹੀਂ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਅਕਸ਼ੇ ਨੇ ਆਦਿੱਤਿਆ ਨਾਲ ਇੱਕ ਗੁਪਤ ਮੀਟਿੰਗ ਕੀਤੀ ਸੀ ਤੇ ਰੀਆ ਨੂੰ ਕੈਨੇਡਾ ਭੇਜਣ ਵਿੱਚ ਮਦਦ ਕੀਤੀ ਸੀ। ਹੁਣ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਕਸ਼ੇ ਨੇ ਰਾਸ਼ਿਦ ਨੂੰ ਮਾਣਹਾਨੀ ਦਾ ਨੋਟਿਸ ਘੱਲਿਆ ਹੈ।