ਅਕਸ਼ੇ ਕੁਮਾਰ ਦੀ ਛੇ ਸਾਲਾ ਧੀ ਵੀ ਨਹੀਂ ਕਿਸੇ ਤੋਂ ਘੱਟ ਕਿਸ ਤਰ੍ਹਾਂ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  November 13th 2018 10:13 AM |  Updated: November 13th 2018 10:13 AM

ਅਕਸ਼ੇ ਕੁਮਾਰ ਦੀ ਛੇ ਸਾਲਾ ਧੀ ਵੀ ਨਹੀਂ ਕਿਸੇ ਤੋਂ ਘੱਟ ਕਿਸ ਤਰ੍ਹਾਂ ,ਵੇਖੋ ਵੀਡਿਓ 

ਅਕਸ਼ੇ ਕੁਮਾਰ ਰੀਲ ਲਾਈਫ ਜਿੰਨੇ ਫਿਟ ਦਿਖਾਈ ਦਿੰਦੇ ਨੇ ਤਾਂ ਇਸ ਪਿੱਛੇ ਉਨ੍ਹਾਂ ਦੀ ਅਨੁਸ਼ਾਸ਼ਨ ਭਰੀ ਜ਼ਿੰਦਗੀ ਹੈ । ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰ ਰਹਿਣ ਵਾਲੇ ਅਕਸ਼ੇ ਦਾ ਅਨੁਸ਼ਾਸਨ ਹੀ ਉਨ੍ਹਾਂ ਨੂੰ ਜਵਾਨ ਰੱਖਦਾ ਹੈ ।ਉਨ੍ਹਾਂ ਦੀ ਧੀ ਨਿਤਾਰਾ ਵੀ ਉਨ੍ਹਾਂ ਦੇ ਹੀ ਨਕਸ਼ੇ ਕਦਮ 'ਤੇ ਚੱਲ ਰਹੀ ਹੈ । ਅਕਸ਼ੇ ਨੇ ਨਿਤਾਰਾ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਹੈਰਤਅੰਗੇਜ਼ ਤਰੀਕੇ ਨਾਲ ਐਕਸਰਸਾਈਜ਼ ਕਰਦੀ ਦਿਖਾਈ ਦੇ ਰਹੀ ਹੈ ।

ਹੋਰ ਵੇਖੋ : ਅਕਸ਼ੇ ਕੁਮਾਰ ਪਹੁੰਚਣਗੇ ਮੰਗਲ ਗ੍ਰਹਿ ‘ਤੇ ,ਦੇਖੋ ਕਿਸ ਤਰ੍ਹਾਂ

https://www.instagram.com/p/BqBv0drncjx/

ਨਿਤਾਰਾ ਛੇ ਸਾਲ ਦੀ ਹੈ ਅਤੇ ਵੀਡਿਓ 'ਚ ਉਹ ਬੈਟਲ ਰੋਪ ਐਕਸਰਸਾਈਜ਼ ਕਰਦੀ ਦਿਖਾਈ ਦੇ ਰਹੀ ਹੈ । ਇਸ ਤਰ੍ਹਾਂ ਦੀ ਐਕਸਰਸਾਈਜ਼ 'ਚ ਦੋਨਾਂ ਹੱਥਾਂ ਨਾਲ ਰੱਸੀ ਫੜ ਕੇ ਉਸ ਨੂੰ ਇਸ ਤਰ੍ਹਾਂ ਝਟਕਾ ਦਿੱਤਾ ਜਾਂਦਾ ਹੈ ਕਿ ਸਾਈਨ ਵੈੱਬ ਵਰਗੀ ਤਸਵੀਰ ਬਣਨ ਲੱਗੇ ।ਯਾਨੀ ਕਿ ਜਿਸ ਤਰ੍ਹਾਂ ਦੀਆਂ ਲਹਿਰਾਂ ਚੱਲਦੀਆਂ ਨੇ ਉਸ ਤਰ੍ਹਾਂ ਦੀ ਤਸਵੀਰ ਬਣਦੀ ਹੈ । ਅਕਸ਼ੇ ਨੇ ਇਸ ਵੀਡਿਓ ਦੇ ਨਾਲ ਲਿਖਿਆ ਹੈ "ਬੱਚੇ ਉਹੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਉਹ ਵੇਖਦੇ ਨੇ ।

ਹੋਰ ਵੇਖੋ: ਪੰਜਾਬੀ ਫਿਲਮਾਂ ‘ਚ ਅਕਸ਼ੇ ਕੁਮਾਰ ਦੀ ਮੁੜ ਐਂਟਰੀ, ਦੇਖੋ ਨਵਾਂ ਅਵਤਾਰ

akshay kumar daughter akshay kumar daughter

ਜਲਦੀ ਉੱਠੋ ਅਤੇ ਇੱਕ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕਰੋ। ਗਤੀਸ਼ੀਲ ਬੱਚੇ ! ਇਸ ਦੇ ਨਾਲ ਹੀ ਅਕਸ਼ੇ ਨੇ ਫਿੱਟ ਇੰਡੀਆ ਹੈਸ਼ਟੈਗ ਵੀ ਦਿੱਤਾ ਹੈ । ਅਕਸ਼ੇ ਨੇ ਬਾਲੀਵੁੱਡ 'ਚ ਆਪਣਾ ਕਰੀਅਰ ਐਕਸ਼ਨ ਹੀਰੋ ਦੇ ਰੂਪ 'ਚ ਹੀ ਸ਼ੁਰੂ ਕੀਤਾ ਸੀ ਪਰ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਉਹ ਫਿਟਨੈੱਸ ਪ੍ਰਤੀ ਕਾਫੀ ਸਚੇਤ ਸਨ । ਫਿਲਮਾਂ 'ਚ ਕਾਮਯਾਬੀ ਮਿਲਣ ਦੇ ਬਾਵਜੂਦ ਉਨ੍ਹਾਂ ਦਾ ਫਿਟਨੈੱਸ ਪ੍ਰਤੀ ਰਵਈਆ ਨਹੀਂ ਬਦਲਿਆ ਅਤੇ ਇਸ ਪ੍ਰਤੀ ਉਨ੍ਹਾਂ ਦਾ ਜਨੂੰਨ ਵਧਦਾ ਹੀ ਗਿਆ ।

akshay kumar daughter akshay kumar daughter

ਅਕਸ਼ੇ ਹੀ ਨਹੀਂ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਵੀ ਆਪਣੇ ਬੱਚਿਆਂ ਨੂੰ ਵਧੀਆ ਆਦਤਾਂ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ । ਐਕਟਿੰਗ ਤੋਂ ਬਾਅਦ ਟਵਿੰਕਲ ਲੇਖਣੀ 'ਚ ਨਾਮ ਕਮਾ ਰਹੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਕਿਤਾਬਾਂ ਪੜਨ ਲਈ ਪ੍ਰੇਰਿਤ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network