ਅਕਸ਼ੇ ਕੁਮਾਰ ਦੀ ਰਿਪੋਰਟ ਆਈ ਕਰੋਨਾ ਪਾਜਟਿਵ, ਲੋਕ ਇਸ ਵਜ੍ਹਾ ਕਰਕੇ ਕਰ ਰਹੇ ਹਨ ਟਰੋਲ

Reported by: PTC Punjabi Desk | Edited by: Rupinder Kaler  |  April 08th 2021 11:53 AM |  Updated: April 08th 2021 11:53 AM

ਅਕਸ਼ੇ ਕੁਮਾਰ ਦੀ ਰਿਪੋਰਟ ਆਈ ਕਰੋਨਾ ਪਾਜਟਿਵ, ਲੋਕ ਇਸ ਵਜ੍ਹਾ ਕਰਕੇ ਕਰ ਰਹੇ ਹਨ ਟਰੋਲ

ਬਾਲੀਵੁੱਡ ਦੇ ਹੋਰ ਸਿਤਾਰਿਆਂ ਵਾਂਗ ਅਕਸ਼ੇ ਕੁਮਾਰ ਵੀ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ । ਉਹਨਾਂ ਨੇ ਆਪਣੇ ਕਰੋਨਾ ਪਾਜਟਿਵ ਹੋਣ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ । ਕੁਝ ਲੋਕਾਂ ਨੇ ਅਕਸ਼ੇ ਕੁਮਾਰ ਪ੍ਰਤੀ ਆਪਣੀ ਹਮਦਰਦੀ ਜਤਾਈ ਹੈ ਜਦੋਂ ਕਿ ਕੁਝ ਲੋਕ ਉਸ ਨੂੰ ਟਰੋਲ ਕਰ ਰਹੇ ਹਨ ।

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਦਰਅਸਲ ਅਕਸ਼ੇ ਕੁਮਾਰ ਨੇ ਚਵਨਪ੍ਰਾਸ਼ ਦੀ ਇੱਕ ਐਡ ਕਰਦੇ ਹੋਏ ਕਿਹਾ ਸੀ ਕਿ ਹਰ ਰੋਜ ਚਵਨਪ੍ਰਾਸ਼ ਖਾਣ ਵਾਲਿਆਂ ਨੂੰ ਕਰੋਨਾ ਨਹੀਂ ਹੁੰਦਾ । ਅਜਿਹੇ ਹਲਾਤਾਂ ਵਿੱਚ ਲੋਕ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਨ ਲੱਗੇ ਹਨ । ਲੋਕ ਉਹਨਾਂ ਨੂੰ ਕਹਿ ਰਹੇ ਹਨ ਕਿ ਲੱਗਦਾ ਹੈ ਅਕਸ਼ੇ ਕੁਮਾਰ ਖੁਦ ਚਵਨਪ੍ਰਾਸ਼ ਖਾਣਾ ਭੁੱਲ ਗਏ ਹਨ ।

ਕੁਝ ਲੋਕ ਕਹਿ ਰਹੇ ਹਨ ਕਿ ਫ਼ਿਲਮੀ ਸਿਤਾਰੇ ਸਿਰਫ ਪ੍ਰ੍ਰੋਡਕਟ ਦੇ ਪ੍ਰਚਾਰ ਲਈ ਹੀ ਪੈਸੇ ਲੈਂਦੇ ਹਨ, ਪਰ ਉਹਨਾਂ ਦੀ ਵਰਤੋਂ ਨਹੀ ਕਰਦੇ । ਜੇਕਰ ਇਸ ਤਰ੍ਹਾਂ ਕਰਦੇ ਹਨ ਤਾਂ ਇਹ ਉਹਨਾਂ ਦੇ ਪ੍ਰਸ਼ੰਸਕਾਂ ਨਾਲ ਵੱਡਾ ਧੋਖਾ ਹੈ । ਬਲਕਿ ਉਹ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਵੀ ਖੇਡ ਰਹੇ ਹਨ ।

ਇਸ  ਆਰਟੀਕਲ ਦਾ ਮਕਸਦ ਅਕਸ਼ੇ ਕੁਮਾਰ ਦੀ ਬਿਮਾਰੀ ਦਾ ਮਜ਼ਾਕ ਬਨਾਉਣਾ ਨਹੀਂ । ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਹਨ ਜਦੋਂ ਕਿਸੇ ਫ਼ਿਲਮੀ ਸਿਤਾਰੇ ਦੇ ਕਿਸੇ ਪ੍ਰੋਡਕਟ ਨੂੰ ਲੈ ਕੇ ਕੀਤੇ ਦਾਅਵੇ ਗਲਤ ਸਾਬਿਤ ਹੋਏ ਹਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network