ਲੰਡਨ ‘ਚ ਪੜ੍ਹ ਰਹੀ ਪਤਨੀ ਟਵਿੰਕਲ ਖੰਨਾ ਨੂੰ ਮਿਲਣ ਚੋਰੀ ਛਿਪੇ ਮਿਲਣ ਪਹੁੰਚਿਆ ਪਤੀ ਅਕਸ਼ੇ ਕੁਮਾਰ, ਟਵਿੰਕਲ ਖੰਨਾ ਨੇ ਸਾਂਝੀ ਕੀਤੀ ਪੋਸਟ

Reported by: PTC Punjabi Desk | Edited by: Shaminder  |  November 18th 2022 11:29 AM |  Updated: November 18th 2022 11:29 AM

ਲੰਡਨ ‘ਚ ਪੜ੍ਹ ਰਹੀ ਪਤਨੀ ਟਵਿੰਕਲ ਖੰਨਾ ਨੂੰ ਮਿਲਣ ਚੋਰੀ ਛਿਪੇ ਮਿਲਣ ਪਹੁੰਚਿਆ ਪਤੀ ਅਕਸ਼ੇ ਕੁਮਾਰ, ਟਵਿੰਕਲ ਖੰਨਾ ਨੇ ਸਾਂਝੀ ਕੀਤੀ ਪੋਸਟ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਦੀ ਪਤਨੀ (Wife) ਇਨ੍ਹੀਂ ਦਿਨੀ ਲੰਡਨ ‘ਚ ਪੜ੍ਹਾਈ ਕਰ ਰਹੀ ਹੈ ।ਉਹ ਆਪਣੀ ਮਾਸਟਰ ਕਰ ਰਹੀ ਹੈ। ਅਕਸ਼ੇ ਕੁਮਾਰ ਹਾਲਾਂਕਿ ਇਨ੍ਹੀਂ ਦਿਨੀਂ ਆਪਣੀਆਂ ਫ਼ਿਲਮਾਂ ‘ਚ ਰੁੱਝੇ ਹੋਏ ਹਨ । ਪਰ ਉਹ ਫਿਰ ਵੀ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਲੈਂਦੇ ਹਨ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਹੋਏ ਅਕਸਰ ਨਜ਼ਰ ਆ ਜਾਂਦੇ ਹਨ ।

Akshay Kumar Image Source: Instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਹੋਈ ਭਾਵੁਕ, ਭੈਣ ਭਰਾ ਦੇ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ 

ਸੋਸ਼ਲ ਮੀਡੀਆ ‘ਤੇ ਅਕਸ਼ੇ ‘ਤੇ ਉਨ੍ਹਾਂ ਦੀ ਪਤਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Akshay Kumar Image Source: Instagram

ਹੋਰ ਪੜ੍ਹੋ : ਅਦਾਕਾਰਾ ਦਲਜੀਤ ਕੌਰ ਦੇ ਦਿਹਾਂਤ ‘ਤੇ ਭਾਵੁਕ ਹੋਏ ਇੰਦਰਜੀਤ ਨਿੱਕੂ, ਅਦਾਕਾਰਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਭਾਵੁਕ ਨੋਟ

ਟਵਿੰਕਲ ਖੰਨਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਮੇਰੇ ਪਤੀ ਉਸ ਨੂੰ ਮਿਲਣ ਲਈ ਜਾਸੂਸ ਦੇ ਰੂਪ ‘ਚ ਆਇਆ ਅਤੇ ਆ ਕੇ ਇਹ ਵੇਖਣਾ ਚਾਹੁੰਦਾ ਸੀ ਕਿ ਉਹ ਯੂਨੀਵਰਸਿਟੀ ‘ਚ ਆ ਕੇ ਪੜ੍ਹਦੀ ਹੈ ਜਾਂ ਫਿਰ ਕੁਝ ਹੋਰ ਕੁਝ ਕਰਦੀ ਹੈ ।

Ram Setu movie trailer out now: Akshay Kumar's quest for 'Ram Setu' promises adventure, thrill and drama Image Source: YouTube

ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਆਪੋ ਆਪਣਾ ਪ੍ਰਤੀਕਰਮ ਇਸ ਵੀਡੀਓ ‘ਤੇ ਦੇ ਰਹੇ ਹਨ । ਟਵਿੰਕਲ ਖੰਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਤੀ ਵਾਂਗ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਪਰ ਉਨ੍ਹਾਂ ਨੂੰ ਅਕਸ਼ੇ ਦੇ ਵਾਂਗ ਏਨੀਂ ਕਾਮਯਾਬੀ ਨਹੀਂ ਸੀ ਮਿਲੀ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਅਤੇ ਹੁਣ ਉਹ ਆਪਣੀ ਪੜ੍ਹਾਈ ‘ਤੇ ਫੋਕਸ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network