Trending:
ਬੌਬੀ ਦਿਓਲ ਅਤੇ ਰਿਤੇਸ਼ ਦੇਸ਼ਮੁਖ ਨੇ ਅਕਸ਼ੇ ਕੁਮਾਰ ਦੇ ਖੋਲ੍ਹੇ ਭੇਦ, ਕਿਹਾ 'ਅਕਸ਼ੇ ਦੇ ਸਮੇਂ 'ਤੇ ਆਉਣ ਵਾਲੀਆਂ ਸਭ ਅਫਵਾਹਾਂ'
ਅਕਸ਼ੇ ਕੁਮਾਰ ਜਿੰਨ੍ਹਾਂ ਦੀ ਸਿਹਤ ਤੇ ਤੰਦਰੁਸਤੀ ਦੀਆਂ ਬਾਲੀਵੁੱਡ 'ਚ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਉਹ ਆਪਣੇ ਫ਼ਿਲਮਾਂ ਦੇ ਸ਼ੂਟ 'ਤੇ ਵੀ ਸਭ ਤੋਂ ਪਹਿਲਾਂ ਪਹੁੰਚਦੇ ਹਨ। ਹਾਲ ਹੀ 'ਚ ਉਹਨਾਂ ਦੇ ਕੋ ਸਟਾਰ ਰਿਤੇਸ਼ ਦੇਸ਼ਮੁਖ ਅਤੇ ਬੌਬੀ ਦਿਓਲ ਨੇ ਅਕਸ਼ੇ ਦੀ ਪੋਲ ਖੋਲ੍ਹੀ ਹੈ ਅਤੇ ਉਹਨਾਂ ਨੂੰ ਝੂਠਾ ਦੱਸਿਆ ਹੈ। ਅਸਲ 'ਚ ਆਉਣ ਵਾਲੀ ਫ਼ਿਲਮ ਹਾਊਸਫੁੱਲ 4 ਦੀ ਪ੍ਰਮੋਸ਼ਨ ਦੇ ਲਈ ਸਾਰੀ ਟੀਮ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੀ ਹੈ।

ਅਕਸ਼ੇ ਕੁਮਾਰ ਨੇ ਇਸ ਲਈ ਸੈੱਟ 'ਤੇ 7.30 ਪਹੁੰਚਣ ਦਾ ਸਮਾਂ ਖੁਦ ਰਖਵਾਇਆ ਸੀ। ਪਰ ਖੁਦ ਸਮੇਂ ਤੇ ਉੱਥੇ ਨਹੀਂ ਪਹੁੰਚ ਸਕੇ। ਇਸ ਨੂੰ ਲੈ ਕੇ ਬੌਬੀ ਦਿਓਲ ਅਤੇ ਰਿਤੇਸ਼ ਦੇਸ਼ਮੁਖ ਨੇ ਅਕਸ਼ੇ ਕੁਮਾਰ ਨੂੰ ਵੀਡੀਓ ਜਾਰੀ ਕਰਕੇ ਖਾਸੀ ਖਰੀ ਖੋਟੀ ਸੁਣਾਈ ਹੈ। ਉਹਨਾਂ ਦਾ ਕਹਿਣਾ ਹੈ ਕਿ 'ਅਸੀਂ ਕਪਿਲ ਸ਼ਰਮਾ ਦੇ ਸ਼ੋਅ 'ਤੇ ਸ਼ੂਟਿੰਗ ਲਈ ਆਏ ਸੀ ਪਰ ਹਰ ਥਾਂ 'ਤੇ ਕਿਹਾ ਜਾਂਦਾ ਹੈ ਕਿ ਅਕਸ਼ੇ ਕੁਮਾਰ ਸਮੇਂ ਦੇ ਪਾਬੰਦ ਹਨ ਪਰ ਇਹ ਸਭ ਝੂਠ ਹੈ, 7.30 ਵਜੇ ਦਾ ਇੰਟਰਵਿਊ ਲਈ ਸਮਾਂ ਦੇ ਕੇ ਖੁਦ ਨਹੀਂ ਆਏ।
ਹੋਰ ਵੇਖੋ : ਜਾਣੋ ਕਿਉਂ ਕੱਢ ਦੇ ਨੇ ਗੁੱਗਾ ਜਾਹਰ ਪੀਰ ਦੀ ਮਾੜੀ 'ਤੇ ਮਿੱਟੀ, ਇਹ ਹੈ ਇਤਿਹਾਸ
ਦੋਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਰਿਤੇਸ਼ ਦੇਸ਼ਮੁਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਉਹਨਾਂ ਦੇ ਫੈਨਸ ਵੀ ਸੀ ਵੀਡੀਓ 'ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।