ਅਕਸ਼ੇ ਕੁਮਾਰ ਪਹੁੰਚਣਗੇ ਮੰਗਲ ਗ੍ਰਹਿ 'ਤੇ ,ਦੇਖੋ ਕਿਸ ਤਰ੍ਹਾਂ 

Reported by: PTC Punjabi Desk | Edited by: Rupinder Kaler  |  November 06th 2018 12:09 PM |  Updated: November 06th 2018 12:09 PM

ਅਕਸ਼ੇ ਕੁਮਾਰ ਪਹੁੰਚਣਗੇ ਮੰਗਲ ਗ੍ਰਹਿ 'ਤੇ ,ਦੇਖੋ ਕਿਸ ਤਰ੍ਹਾਂ 

ਅਕਸ਼ੇ ਕੁਮਾਰ ਛੇਤੀ ਹੀ ਮੰਗਲ ਗ੍ਰਹਿ'ਤੇ ਦਿਖਾਈ ਦੇਣਗੇ ਕਿਉਂਕਿ ਅਕਸ਼ੇ ਕੁਮਾਰ ਆਪਣੀ ਅਗਲੀ ਫ਼ਿਲਮ 'ਮਿਸ਼ਨ ਮੰਗਲ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ । ਅਕਸ਼ੇ ਕੁਮਾਰ ਨੇ ਹੁਣੇ ਹੁਣੇ ਫਾਕਸ ਸਟਾਰ ਸਟੂਡੀਓ ਤੇ ਕੇਪ ਆਫ ਗੁੱਡ ਫ਼ਿਲਮਜ਼ ਨਾਲ ਲਗਭਗ ਤਿੰਨ ਫ਼ਿਲਮਾਂ ਦੇ ਸਮਝੋਤੇ 'ਤੇ ਹਸਤਾਖਰ ਕੀਤੇ ਹਨ ।

ਹੋਰ ਵੇਖੋ :ਵਿਆਹ ਤੋਂ ਬਾਅਦ ਇੱਥੇ ਰਹਿਣਗੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ

Akshay Kumar to star in India’s first space movie Akshay Kumar to star in India’s first space movie

ਅਕਸ਼ੇ ਕੁਮਾਰ ਦੀ ਇਸ 'ਮਿਸ਼ਨ ਮੰਗਲ' ਫਿਲਮ 'ਚ ਉਨ੍ਹਾਂ ਨਾਲ ਵਿਦਿਆ ਬਾਲਨ, ਤਾਪਸੀ ਪਨੂੰ, ਸੋਨਾਕਸ਼ੀ ਸਿਨ੍ਹਾ, ਸ਼ਰਮਨ ਜੋਸ਼ੀ ਤੇ ਨਿਥਿਆ ਮੇਨਨ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਮਾਰਸ ਮਿਸ਼ਨ ਦੀ ਹੈ ਜਿਸ ਦੀ ਪਹਿਲੀ ਤਸਵੀਰ ਨੂੰ ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ, ਅਕਸ਼ੇ ਕੁਮਾਰ ਨੇ ਵੀ ਇਸ ਨੂੰ ਸ਼ੇਅਰ ਕੀਤਾ ਹੈ। ਫ਼ਿਲਮ ਨੂੰ ਜਗਨ ਸ਼ਕਤੀ ਡਾਇਰੈਕਟ ਕਰਨਗੇ।

ਹੋਰ ਵੇਖੋ :ਦੇਸੀ ਜੱਟ ਅੰਮ੍ਰਿਤ ਮਾਨ ਨੇ ਮਾਰ ਲਈ ਹੈ ਬਾਜ਼ੀ ਕਿਸ ਤਰ੍ਹਾਂ !ਵੇਖੋ ਵੀਡਿਓ

https://twitter.com/akshaykumar/status/1059418801463353346

ਅਕਸ਼ੇ ਕੁਮਾਰ ਦੇ ਫੈਨਸ ਫੋਲੋਵਰ ਲਗਾਤਾਰ ਵਧਦੇ ਜਾ ਰਹੇ ਹਨ ਤੇ ਲੋਕਾਂ ਨੂੰ ਉਹਨਾਂ ਦੀਆਂ ਫ਼ਿਲਮਾਂ ਲਗਾਤਾਰ ਪਸੰਦ ਆ ਰਹੀਆਂ ਹਨ । ਅਕਸ਼ੇ ਕੁਮਾਰ ਇੱਕ ਤੋਂ ਬਾਅਦ ਇੱਕ ਫ਼ਿਲਮ ਸਾਈਨ ਕਰ ਰਹੇ ਹਨ। ਅਕਸ਼ੇ ਕੁਮਾਰ ਦੀ 'ਗੋਲਡ' ਫਿਲਮ ਇਸੇ ਸਾਲ ਰਿਲੀਜ਼ ਹੋਈ ਹੈ ਇਥੇ ਹੀ ਬੱਸ ਨਹੀਂ  ਉਨ੍ਹਾਂ ਨੇ ਆਪਣੀ ਕਾਮੇਡੀ ਫ਼ਿਲਮ 'ਹਾਉਸਫੁੱਲ-4' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ । ਹੁਣ ਅਕਸ਼ੇ ਕੁਮਾਰ ਦੀ  '2.0' ਵੀ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network