ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਰਕਸ਼ਾ ਬੰਧਨ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ ਇਹ ਫ਼ਿਲਮ

Reported by: PTC Punjabi Desk | Edited by: Pushp Raj  |  October 01st 2022 03:47 PM |  Updated: October 01st 2022 04:08 PM

ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਰਕਸ਼ਾ ਬੰਧਨ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ ਇਹ ਫ਼ਿਲਮ

Film Raksha Bandhan OTT Release: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਆਪਣੀ ਬੇਮਿਸਾਲ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਰਕਸ਼ਾ ਬੰਧਨ' 2022 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਬਾਲੀਵੁੱਡ ਫ਼ਿਲਮਾਂ ਚੋਂ ਇੱਕ ਸੀ। ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦੀ ਇਹ ਫ਼ਿਲਮ ਜਲਦ ਹੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਤੁਸੀ ਕਦੋਂ ਤੇ ਕਿੱਥੇ ਵੇਖ ਸਕੋਗੇ, ਇਹ ਜਾਨਣ ਲਈ ਪੜ੍ਹੋ ਇਹ ਖ਼ਬਰ।

Image Source: Twitter

ਆਨੰਦ ਐਲ ਰਾਏ ਵੱਲੋਂ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਨੂੰ ਫ਼ਿਲਮ ਕ੍ਰੀਟੀਕਸ ਵੱਲੋਂ ਚੰਗੇ ਰਿਵਊ ਮਿਲੇ। ਇਹ ਫ਼ਿਲਮ ਪਰਿਵਾਰਿਕ ਡਰਾਮੇ ਉੱਤੇ ਅਧਾਰਿਤ ਹੈ। ਹਾਲਾਂਕਿ, ਰੱਖੜੀ ਦੇ ਤਿਉਹਾਰ ਮੌਕੇ ਰਿਲੀਜ਼ ਹੋਣ ਦੇ ਬਾਵਜੂਦ, ਇਹ ਫ਼ਿਲਮ ਬਾਕਸ ਆਫਿਸ 'ਤੇ ਫਲਾਪ ਰਹੀ। ਅਕਸ਼ੈ ਕੁਮਾਰ ਦੇ ਫੈਨਜ਼ ਜੋ ਥੀਏਟਰਾਂ ਵਿੱਚ ਫ਼ਿਲਮ ਰਕਸ਼ਾ ਬੰਧਨ ਦੇਖਣ ਵਿੱਚ ਅਸਫਲ ਰਹੇ, ਉਹ ਇਸ ਦੀ OTT ਰਿਲੀਜ਼ ਦੀ ਉਡੀਕ ਕਰ ਰਹੇ ਹਨ।

'ਰਕਸ਼ਾ ਬੰਧਨ' OTT ਰਿਲੀਜ਼ ਡੇਟ ਅਤੇ OTT ਪਲੇਟਫਾਰਮ

ਦੱਸ ਦਈਏ ਕਿ ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਰਕਸ਼ਾ ਬੰਧਨ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਹੈ। ਅਕਸ਼ੈ ਕੁਮਾਰ ਦੀ ਇਹ ਫ਼ਿਲਮ Zee5 'ਤੇ ਆਪਣਾ ਡਿਜੀਟਲ ਡੈਬਿਊ ਕਰੇਗੀ। Zee5 ਦੇ ਅਧਿਕਾਰਤ ਟਵਿੱਟਰ ਅਕਾਊਂਟ ਨੇ ਅੱਜ ਇਸ ਦਾ ਐਲਾਨ ਕੀਤਾ।

Image Source: Twitter

ਇਸ ਸਬੰਧੀ ਟਵੀਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਸੀ, ਇਸ ਸਬੰਧੀ ਟਵੀਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਸੀ, " ਹੱਸੀ, ਖੁਸ਼ੀ ਤੇ ਢੇਰ ਸਾਰੀ ਮਸਤੀ ਕਰਨ ਲਈ ਹੋ ਜਾਓ ਤਿਆਰ!? ਕਿਉਂਕਿ ਆ ਰਹੀ ਹੈ #RakshaBandhan only on #ZEE5 #RakshaBandhanOnZEE5"

ਸ਼ੇਅਰ ਕੀਤੇ ਗਏ ਟਵੀਟ ਵਿੱਚ ਦੱਸਿਆ ਗਿਆ ਹੈ, ਫ਼ਿਲਮ ਰਕਸ਼ਾ ਬੰਧਨ 5 ਅਕਤੂਬਰ, 2022 ਨੂੰ Zee5 'ਤੇ ਸਟ੍ਰੀਮ ਹੋਵੇਗੀ। ਉਸੇ ਦਿਨ, ਕਾਰਤੀਕੇਯ 2 ਵੀ Zee 5 'ਤੇ ਆਪਣਾ ਡਿਜ਼ੀਟਲ ਡੈਬਿਊ ਕਰਨਗੇ। ਇਸ ਲਈ, ਇਹ Zee5 ਦੇ ਸਬਸਕ੍ਰਾਈਬਰਸ ਲਈ ਇੱਕ ਵੱਡਾ ਦਿਨ ਹੋਣ ਵਾਲਾ ਹੈ।

ਰਕਸ਼ਾ ਬੰਧਨ ਸਟਾਰ ਕਾਸਟ

ਇਹ ਫ਼ਿਲਮ ਜ਼ੀ ਸਟੂਡੀਓਜ਼ ਵੱਲੋਂ ਕਲਰ ਯੈਲੋ ਪ੍ਰੋਡਕਸ਼ਨ ਅਤੇ ਕੇਪ ਆਫ ਗੁੱਡ ਫਿਲਮਜ਼ ਦੇ  ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਫ਼ਿਲਮ ਰਕਸ਼ਾ ਬੰਧਨ ਵਿੱਚ ਅਕਸ਼ੈ ਕੁਮਾਰ, ਭੂਮੀ ਪੇਡਨੇਕਰ, ਸਹਿਜਮੀਨ ਕੌਰ, ਦੀਪਿਕਾ ਖੰਨਾ, ਸਾਦੀਆ ਖਤੀਬ ਅਤੇ ਸਮ੍ਰਿਤੀ ਸ਼੍ਰੀਕਾਂਤ ਮੁੱਖ ਭੂਮਿਕਾਵਾਂ ਵਿੱਚ ਹਨ।

Image Source: Twitter

ਹੋਰ ਪੜ੍ਹੋ: ਜਾਣੋ ਕੀ ਹੋਇਆ ਜਦੋਂ ਕਪਿਲ ਸ਼ਰਮਾ ਨਾਲ ਇੱਕ ਰੈਸੋਰੈਂਟ ਮਾਲਕ ਨੇ ਕੀਤਾ ਪ੍ਰੈਂਕ, ਵੇਖੋ ਵੀਡੀਓ

ਰਕਸ਼ਾ ਬੰਧਨ ਬਾਕਸ ਆਫਿਸ ਰਿਪੋਰਟ

ਇਸ ਫ਼ਿਲਮ ਬਾਰੇ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਸਟਾਰਰ ਫੈਮਿਲੀ ਡਰਾਮਾ 'ਤੇ ਅਧਾਰਿਤ ਫ਼ਿਲਮ ਰਕਸ਼ਾ ਬੰਧਨ 11 ਅਗਸਤ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਤਿਉਹਾਰ ਦੇ ਦਿਨ ਰਿਲੀਜ਼ ਹੋਣ ਦੇ ਬਾਵਜੂਦ, ਰਕਸ਼ਾ ਬੰਧਨ ਬਾਕਸ ਆਫਿਸ 'ਤੇ ਅਸਫਲ ਰਹੀ ਅਤੇ ਇਸ ਫ਼ਿਲਮ ਨੇ ਮਹਿਜ਼ 45 ਕਰੋੜ ਰੁਪਏ ਦੀ ਕਮਾਈ ਹੀ ਕੀਤੀ।

ਦੱਸ ਦਈਏ ਕਿ ਫ਼ਿਲਮ 'ਬੱਚਨ ਪਾਂਡੇ' ਅਤੇ 'ਸਮਰਾਟ ਪ੍ਰਿਥਵੀਰਾਜ' ਤੋਂ ਬਾਅਦ 2022 ਵਿੱਚ ਇਹ ਅਕਸ਼ੈ ਦੀ ਲਗਾਤਾਰ ਤੀਜੀ ਫਲਾਪ ਫ਼ਿਲਮ ਸੀ। ਦੋਵੇਂ ਫਿਲਮਾਂ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਲਈ ਉਪਲਬਧ ਹਨ। ਜਲਦ ਹੀ ਅਕਸ਼ੈ ਕੁਮਾਰ ਆਪਣੀ ਨਵੀਂ ਫ਼ਿਲਮ 'ਰਾਮ ਸੇਤੂ' ਵਿੱਚ ਨਜ਼ਰ ਆਉਣਗੇ। ਹੁਣ ਵੇਖਣਾ ਹੋਵੇਗਾ ਕੀ ਅਕਸ਼ੈ ਆਪਣੀ ਨਵੀਂ ਫ਼ਿਲਮ ਵਿੱਚ ਕੀ ਕਮਾਲ ਦਿਖਾਉਂਦੇ ਹਨ, ਕੀ ਬਾਕਸ ਆਫਿਸ 'ਤੇ ਉਨ੍ਹਾਂ ਦੀ ਫ਼ਿਲਮ ਚੱਲ ਸਕੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network