ਸਰਗੁਣ ਮਹਿਤਾ ਖੱਟ ਰਹੀ ਹੈ ਵਾਹ ਵਾਹੀ, ਫ਼ਿਲਮ ‘ਕਠਪੁਤਲੀ’ ਨੰਬਰ ਇੱਕ 'ਤੇ ਕਰ ਰਹੀ ਟ੍ਰੈਂਡ, ਅਦਾਕਾਰਾ ਨੇ ਸਾਂਝੀ ਕੀਤੀ ਪੋਸਟ
'Cuttputlli' trending on number 1: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਤੇ ਬਾਕਮਾਲ ਦੀ ਅਦਾਕਾਰਾ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ’ਚ ਹੈ। ਸਰਗੁਣ ਨੇ ਪੰਜਾਬੀ ਇੰਡਸਟਰੀ ’ਚ ਵੀ ਕਾਫ਼ੀ ਨਾਮ ਕਮਾਇਆ ਹੈ। ਏਨੀਂ ਦਿਨੀਂ ਉਹ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਸਰਗੁਣ ਦੀ ਪਹਿਲੀ ਹਿੰਦੀ ਫ਼ਿਲਮ ‘ਕਠਪੁਤਲੀ’ 2 ਸਤੰਬਰ ਨੂੰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ‘ਕਠਪੁਤਲੀ’ ’ਚ ਸਰਗੁਣ ਦੇ ਦਮਦਾਰ ਕਿਰਦਾਰ ਅਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਉਹ ਪੁਲਿਸ ਅਫਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਸਲਮਾਨ ਖ਼ਾਨ ਹੱਥ ‘ਚ ਗਲਾਸ ਲੈ ਕੇ ਪਾਰਟੀ ‘ਚ ਹੋਇਆ ਦਾਖਲ, ਕੈਮਰੇ ਨੂੰ ਦੇਖਕੇ ਆਪਣੀ ਜੇਬ ‘ਚ ਛੁਪਾਇਆ ਗਲਾਸ, ਵੀਡੀਓ ਹੋਇਆ ਵਾਇਰਲ
image source Instagram
ਸਰਗੁਣ ਮਹਿਤਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਧੰਨਵਾਦ ਕਰਦੇ ਹੋਏ ਦੱਸਿਆ ਹੈ ਕਿ ਇਹ ਫ਼ਿਲਮ ਨੰਬਰ ਇੱਕ ਟ੍ਰੈਂਡ ਕਰ ਰਹੀ ਹੈ। ਹਾਲ ਹੀ ’ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਖ਼ਾਸ ਪੋਸਟ ਪਾਈ ਹੈ। ਇਸ ਦੇ ਨਾਲ ਅਦਾਕਾਰਾ ਨੇ ਫ਼ਿਲਮ ‘ਕਠਪੁਤਲੀ’ ਟ੍ਰੈਂਡਿੰਗ ਹੈਸ਼ਟੈਗ ਨੰਬਰ ਇੱਕ ਵਾਲਾ ਪੋਸਟਰ ਸਾਂਝਾ ਕੀਤਾ ਹੈ।
image source Instagram
ਸਰਗੁਣ ਮਹਿਤਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਕਠਪੁਤਲੀ ਅਧਿਕਾਰਤ ਤੌਰ ’ਤੇ ਨੰਬਰ ਇਕ ਪਸੰਦ ਬਣ ਗਈ ਹੈ।’ ਦੱਸ ਦਈਏ ਇਹ ਫ਼ਿਲਮ ਕ੍ਰਾਈਮ ਡਰਾਮਾ ਹੈ ਜਿਸ ਚ ਅਕਸ਼ੇ ਕੁਮਾਰ ਤੇ ਸਰਗੁਣ ਮਹਿਤਾ ਸੀਰੀਅਲ ਕੀਲਰ ਨੂੰ ਲੱਭਦੇ ਹਨ।
image source Instagram
ਉੱਧਰ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ਮੋਹ ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਅਦਾਕਾਰਾ ਇੱਕ ਵੱਖਰੇ ਹੀ ਕਿਰਦਾਰ ਚ ਨਜ਼ਰ ਆਵੇਗੀ। ਮੋਹ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram