'ਬਹਾਦਰ ਸਿੰਘ' ਦਾ ਕਿਰਦਾਰ ਨਿਭਾਉਣ ਲਈ ਅਕਸ਼ੇ ਨੇ ਸਿੱਖਿਆ ਸੀ ਗਤਕਾ, ਦੇਖੋ ਵੀਡਿਓ
ਇੱਕ ਫ਼ਿਲਮ ਨੂੰ ਵੱਡੇ ਪਰਦੇ ਤੇ ਲਿਆਉਣ ਲਈ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਇਸ ਦਾ ਅੰਦਾਜ਼ਾ ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਤੋਂ ਲਗਾਇਆ ਜਾਂਦਾ ਹੈ । ਹੁਣ ਇੱਕ ਵਾਰ ਫਿਰ ਅਕਸ਼ੇ ਕੁਮਾਰ ਆਪਣੀ ਫ਼ਿਲਮ 'ਕੇਸਰੀ' ਵਿੱਚ ਸਟੰਟ ਕਰਦੇ ਹੋਏ ਦਿਖਾਈ ਦੇਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸ਼ੇ ਇਸ ਫ਼ਿਲਮ ਵਿੱਚ ਗਤਕਾ ਕਰਦੇ ਹੋਏ ਨਜ਼ਰ ਆਉਣਗੇ ।
Kesari: Akshay Kumar Releases 4 Posters So Far. Which One You Like The Most?
ਅਕਸ਼ੇ ਕੁਮਾਰ ਨੇ ਇਸ ਫ਼ਿਲਮ ਲਈ ਖ਼ਾਸ ਤੌਰ 'ਤੇ ਮਾਰਸ਼ਲ ਆਰਟ ਗਤਕਾ ਦੀ ਟ੍ਰੇਨਿੰਗ ਲਈ ਸੀ । ਇਸ ਤੋਂ ਇਲਾਵਾ ਅਕਸ਼ੇ ਨੇ ਨਿਹੰਗ ਸਿੰਘਾਂ ਵੱਲੋਂ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਚਲਾਉਣ ਦੀ ਵੀ ਟ੍ਰੇਨਿੰਗ ਲਈ ਸੀ । ਕੇਸਰੀ ਫ਼ਿਲਮ ਵਿੱਚ ਅਕਸ਼ੇ ਕੁਮਾਰ ਕਈ ਰਿਵਾਇਤੀ ਹਥਿਆਰਾਂ ਚਲਾਉਂਦੇ ਹੋਏ ਨਜ਼ਰ ਆਉਣਗੇ । ਅਕਸ਼ੇ ਕੁਮਾਰ ਵੱਲੋਂ ਸਿੱਖੇ ਗਏ ਹਥਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਚੱਕਰ ਸਭ ਤੋਂ ਪਹਿਲਾਂ ਆਉਂਦਾ ਹੈ ।
https://www.instagram.com/p/Bunrq3VneKm/
ਨਿਹੰਗ ਸਿੰਘ 12 ਇੰਚੀ ਵਿਆਸ ਵਾਲੇ ਇਸ ਚੱਕਰ ਨੂੰ ਆਪਣੀ ਪੱਗ ਵਿੱਚ ਸਜਾਉਂਦੇ ਹਨ ।ਅਕਸ਼ੇ ਇਸ ਚੱਕਰ ਨਾਲ ਫ਼ਿਲਮ ਵਿੱਚ ਕਈ ਸਟੰਟ ਕਰਦੇ ਦਿਖਾਈ ਦੇਣਗੇ।ਇਸ ਤੋਂ ਇਲਾਵਾ ਅਕਸ਼ੇ ਨੇ ਕਿਰਪਾਣ ਦੇ ਨਾਲ ਨਾਲ ਢਾਲ ਦੀ ਵਰਤੋਂ ਦੀ ਟ੍ਰੇਨਿੰਗ ਵੀ ਲਈ ਹੈ ।
https://www.instagram.com/p/Btvx9xjnyKu/
ਦਸ ਉਂਗਲੀ ਤੇਗ ਇਸ ਫ਼ਿਲਮ ਵਿੱਚ ਅਕਸ਼ੇ ਦੀ ਪਹਿਚਾਣ ਬਣੇਗੀ ਕਿਉਂਕਿ ਅਕਸ਼ੇ ਨੇ ਜ਼ਿਆਦਾਤਰ ਇਸੇ ਤਲਵਾਰ ਦੀ ਹੀ ਵਰਤੋ ਕੀਤੀ ਹੈ ।
https://www.instagram.com/p/BtxSG0DHTbp/
ਛੋਟਾ ਬਰਛਾ ਦੁਸ਼ਮਣ ਦੀ ਢਾਲ ਨੂੰ ਪਿੱਛੇ ਧੱਕਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
https://www.youtube.com/watch?v=JFP24D15_XM&t=105s
ਇਨ੍ਹਾਂ ਹਥਿਆਰਾਂ ਦੀ ਸਿਖਲਾਈ ਲਈ ਅਕਸ਼ੇ ਨੇ ਪੰਜਾਬ ਤੋਂ ਦੋ ਮਾਹਿਰ ਬੁਲਾਏ ਸਨ, ਜਿਨ੍ਹਾਂ ਨੇ ਅਕਸ਼ੇ ਨੂੰ ਗਤਕੇ ਦੇ ਗੁਰ ਸਿਖਾਏ । ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਹੌਲ਼ਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫ਼ਿਲਮ ਸਾਰਾਗੜ੍ਹੀ ਦੀ ਲੜਾਈ ਬਾਰੇ ਹੈ ਜਿਸ ਵਿੱਚ ੨੧ ਸਿੱਖਾਂ ਨੇ ੧੦ ਹਜ਼ਾਰ ਅਫਗਾਨਾਂ ਨੂੰ ਭਾਜੜਾਂ ਪਾਈਆਂ ਸਨ ।