ਫਿਲਮ 'ਰਕਸ਼ਾ ਬੰਧਨ' ਦੀ ਟੀਮ ਨੇ ਦੁਬਈ 'ਚ ਪਾਈ ਧਮਾਲ, ਟੀਮ ਨਾਲ ਮਸਤੀ ਕਰਦੇ ਨਜ਼ਰ ਆਏ ਅਕਸ਼ੈ ਕੁਮਾਰ
Akshay Kumar with Raksha Bandhan team in Dubai: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਬਹੁ ਉਡੀਕੀ ਜਾਣ ਵਾਲੀ ਫਿਲਮ 'ਰਕਸ਼ਾ ਬੰਧਨ' ਜਲਦ ਹੀ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ਵਿੱਚ ਅਕਸ਼ੈ ਕੁਮਾਰ ਨੇ ਆਪਣੇ ਦੁਬਈ ਦੇ ਫੈਨਜ਼ ਨੂੰ ਸਰਪ੍ਰਾਈਜ਼ ਦਿੱਤਾ ਹੈ, ਉਹ ਫਿਲਮ ਦੀ ਪੂਰੀ ਟੀਮ ਨਾਲ ਉਥੇ ਪ੍ਰਮੋਸ਼ਨ ਕਰਨ ਪਹੁੰਚੇ ਹਨ।
Image Source: Instagram
ਫਿਲਮ ਨਿਰਮਾਤਾ ਆਨੰਦ ਐੱਲ ਰਾਏ ਅਤੇ ਸੁਪਰਸਟਾਰ ਅਕਸ਼ੈ ਕੁਮਾਰ ਦੁਨੀਆ ਭਰ 'ਚ ਫਿਲਮ ਲਈ ਬਜ਼ ਬਣਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਨ੍ਹੀਂ ਦਿਨੀਂ ਪੂਰੀ ਟੀਮ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਲਈ ਹੁਣ ਆਨੰਦ ਐੱਲ ਰਾਏ, ਅਕਸ਼ੈ ਕੁਮਾਰ ਅਤੇ ਫਿਲਮ ਦੇ ਹੋਰ ਕਲਾਕਾਰ ਫਿਲਮ 'ਰਕਸ਼ਾ ਬੰਧਨ' ਦੇ ਪ੍ਰਮੋਸ਼ਨ ਲਈ ਦੁਬਈ ਪਹੁੰਚ ਚੁੱਕੇ ਹਨ।
ਬੀਤੀ ਰਾਤ ਦੁਬਈ ਦੇ ਖੂਬਸੂਰਤ ਨਜ਼ਾਰੀਆਂ ਦੇ ਦੇ ਵਿੱਚ ਅਕਸ਼ੈ ਕੁਮਾਰ ਫਿਲਮ ਦੀ ਪੂਰੀ ਸਟਾਰ ਕਾਸਟ ਨਾਲ ਮਸਤੀ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਅਕਸ਼ੈ ਨੇ ਉਥੇ ਅਚਾਨਕ ਪਹੁੰਚ ਕੇ ਆਪਣੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ।
Image Source: Instagram
ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਦੁਬਈ ਵਿੱਚ ਫਿਲਮ ਦਾ ਇੰਨੇ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਗਿਆ ਹੈ। ਇੰਟਰਵਿਊ ਤੋਂ ਲੈ ਕੇ ਦੁਬਈ ਦੇ ਫੈਸਟੀਵਲ ਸਿਟੀ ਮਾਲ ਅਤੇ ਸ਼ਹਿਰ ਦੇ ਸੈਂਟਰ ਡਿਏਰਾ ਮਾਲ ਵਿਖੇ ਫਿਲਮ ਰਕਸ਼ਾ ਬੰਧਨ ਦਾ ਪ੍ਰਮੋਸ਼ਨ ਕੀਤਾ ਗਿਆ। ਫਿਲਮ ਦੇ ਟ੍ਰੇਲਰ ਨੂੰ ਇੰਟਰਕੌਂਟੀਨੈਂਟਲ ਦੁਬਈ ਫੈਸਟੀਵਲ ਸਿਟੀ ਵਿਖੇ ਵੱਡੇ ਪੱਧਰ 'ਤੇ ਦਿਖਾਇਆ ਗਿਆ, ਫਿਲਮ ਦੇ ਕਲਾਕਾਰਾਂ ਨੇ ਫੈਨਜ਼ ਅਤੇ ਮੀਡੀਆ ਨਾਲ ਗੱਲਬਾਤ ਕੀਤੀ।
ਭੂਮੀ ਪੇਡਨੇਕਰ, ਅਕਸ਼ੈ ਕੁਮਾਰ, ਨੀਰਜ ਸੂਦ, ਸੀਮਾ ਪਾਹਵਾ, ਸਾਦੀਆ ਖਤੀਬ, ਅਭਿਲਾਸ਼ ਥਪਲਿਆਲ, ਦੀਪਿਕਾ ਖੰਨਾ, ਸਮ੍ਰਿਤੀ ਸ਼੍ਰੀਕਾਂਤ ਅਤੇ ਸਹਿਜਮੀਨ ਕੌਰ ਸਟਾਰਰ ਰਕਸ਼ਾ ਬੰਧਨ 11 ਅਗਸਤ 2022 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।
Image Source: Instagram
ਹੋਰ ਪੜ੍ਹੋ: Ex ਵਾਈਫ ਸਮਾਂਥਾ ਨਾਲ ਕੰਮ ਕਰਨ ਬਾਰੇ ਸਵਾਲ ਪੁੱਛੇ ਜਾਣ 'ਤੇ ਨਾਗਾ ਚੈਤੰਨਿਆ ਦਿੱਤਾ ਇਹ ਜਵਾਬ, ਪੜ੍ਹੋ ਪੂਰੀ ਖ਼ਬਰ
ਫਿਲਮ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਨੇ ਕੀਤਾ ਹੈ। ਹਿਮਾਂਸ਼ੂ ਸ਼ਰਮਾ ਅਤੇ ਕਨਿਕਾ ਢਿੱਲੋਂ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਗੀਤ ਸੁਰਖੀਆਂ ਵਿੱਚ ਹਨ। 'ਰਕਸ਼ਾ ਬੰਧਨ' ਦਾ ਸੰਗੀਤ ਹਿਮੇਸ਼ ਰੇਸ਼ਮੀਆ ਨੇ ਤਿਆਰ ਕੀਤਾ ਹੈ। ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਹਨ।
View this post on Instagram