ਕਪਿਲ ਸ਼ਰਮਾ ਦੇ ਘਰ ਪਹੁੰਚੇ ਅਕਸ਼ੈ ਕੁਮਾਰ ਤੇ ਗੁਰਪ੍ਰੀਤ ਘੁੱਗੀ, ਕਪਿਲ ਨੇ ਤਸਵੀਰ ਸਾਂਝੀ ਕਰ ਅਕਸ਼ੈ ਨੂੰ ਦਿੱਤੀ ਵਧਾਈ
ਕਪਿਲ ਸ਼ਰਮਾ ਦੇ ਘਰ ਪਹੁੰਚੇ ਅਕਸ਼ੈ ਕੁਮਾਰ ਤੇ ਗੁਰਪ੍ਰੀਤ ਘੁੱਗੀ, ਕਪਿਲ ਨੇ ਤਸਵੀਰ ਸਾਂਝੀ ਕਰ ਅਕਸ਼ੈ ਨੂੰ ਦਿੱਤੀ ਵਧਾਈ : ਦੇਸ਼ ਦੇ ਨੰਬਰ ਇੱਕ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਦੋਸਤਾਂ ਨਾਲ ਅਕਸਰ ਹੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਪਰ ਜੋ ਤਸਵੀਰ ਉਹਨਾਂ ਇਸ ਵਾਰ ਸ਼ੇਅਰ ਕੀਤੀ ਹੈ, ਇਹ ਕੁਝ ਖਾਸ ਹੈ ਕਿਉਂਕਿ ਇਹ ਤਸਵੀਰ ਹੈ ਕੇਸਰੀ ਅਕਸ਼ੇ ਕੁਮਾਰ, ਅਤੇ ਗੁਰਪ੍ਰੀਤ ਘੁੱਗੀ ਨਾਲ। ਜੀ ਹਾਂ ਕਪਿਲ ਸ਼ਰਮਾ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੂੰ ਉਹਨਾਂ ਦੀ ਫਿਲਮ ਦੀ ਧਮਾਕੇਦਾਰ ਓਪਨਿੰਗ ਲਈ ਵਧਾਈ ਦਿੱਤੀ ਹੈ ਅਤੇ ਨਾਲ ਹੀ ਉਹਨਾਂ ਨੂੰ ਅਜਿਹੇ ਮੌਕੇ ਮਿਲ ਕੇ ਸਰਪ੍ਰਾਈਜ਼ ਦੇਣ ਲਈ ਧੰਨਵਾਦ ਵੀ ਕੀਤਾ ਹੈ।
ਹੋਰ ਵੇਖੋ : ਅਕਸ਼ੇ ਕੁਮਾਰ ਦੇ ਜਾਨਲੇਵਾ ਸਟੰਟ 'ਤੇ ਭੜਕੀ ਟਵਿੰਕਲ ਖੰਨਾ ਕਿਹਾ ਜੇ ਬੱਚ ਗਏ ਤਾਂ ਮੈਂ ਮਾਰ ਦੇਵਾਂਗੀ, ਦੇਖੋ ਵੀਡੀਓ
ਫੋਟੋ 'ਚ ਗੁਰਪ੍ਰੀਤ ਘੁੱਗੀ ਵੀ ਨਜ਼ਰ ਆ ਰਹੇ ਹਨ ਜਿਹੜੇ ਅਕਸ਼ੈ ਕੁਮਾਰ ਨਾਲ ਕਪਿਲ ਦੇ ਘਰ ਪੁੱਜੇ ਹਨ। ਦੱਸ ਦਈਏ 21 ਮਾਰਚ ਨੂੰ ਅਕਸ਼ੈ ਦੀ ਫਿਲਮ ਕੇਸਰੀ ਰਿਲੀਜ਼ ਹੋਈ ਹੈ ਜਿਸ ਨੇ ਬਾਕਸ ਆਫਿਸ 'ਤੇ 2019 ਦੀ ਸਭ ਤੋਂ ਵੱਡੀ ਓਪਨਿੰਗ ਕੀਤੀ ਹੈ। ਫਿਲਮ ਨੇ 22 ਕਰੋੜ ਦੇ ਲੱਗਭਗ ਪਹਿਲੀ ਦਿਨ ਕਮਾਈ ਕੀਤੀ ਹੈ ਅਤੇ ਅਕਸ਼ੈ ਕੁਮਾਰ ਦੇ ਕੈਰੀਅਰ ਦੀ ਦੂਜੀ ਸਭ ਤੋਂ ਵੱਡੀ ਫਿਲਮ ਬਣ ਚੁੱਕੀ ਹੈ। ਫਿਲਮ ਨੂੰ ਕ੍ਰਿਟਿਕਸ ਵੱਲੋਂ ਵੀ ਚੰਗੀ ਰੇਟਿੰਗ ਦਿੱਤੀ ਜਾ ਰਹੀ ਹੈ ਅਤੇ ਦਰਸ਼ਕ ਵੀ ਫਿਲਮ ਦੀ ਕਾਫੀ ਤਾਰੀਫ ਕਰ ਰਹੇ ਹਨ।